ਨਿਕੀ ਨਿਕੀ ਗੱਲ ਉਤੇ, ਜੱਟ ਲੜ ਪੈਂਦੇ ।
ਪਾਣੀ ਦਿਆਂ ਨਕਿਆਂ ਤੇ, ਵਢ ਦੇਂਦੇ ਲਤ ਨੀ ।
ਠਾਣੇਦਾਰ ਆਖੇ, ਪਿੰਡ 'ਚ ਕਪਤ ਨੀ ।
ਏਹਨਾਂ ਦੀ ਰੁਲਾ ਤੀ ਦਾਰੂ ਮਿੱਟੀ ਵਿਚ ਮੱਤ ਨੀ ।
ਬਲੇ ਬਲੇ ਪਈ ਕੁੜੀਆਂ ਪੰਜਾਬ ਦੀਆਂ,
ਆਈਆਂ ਬਣ ਕੇ ਅਰਸ਼ ਦੀਆਂ ਪਰੀਆਂ ।
ਬਈ ਖੇਤਾਂ ਵਿਚ ਟਹਿਲਦੀਆਂ ਲਾ ਕੇ ਜੁੱਤੀ ਨੂੰ ਰੇਸ਼ਮੀ ਜਰੀਆਂ।
ਨੈਣਾਂ ਵਿਚੋਂ ਆਵੇਂ ਮਸਤੀ, ਪਹਿਲੇ ਤੋੜ ਚੋਂ ਸੁਰਾਹੀਆਂ ਭਰੀਆਂ।
ਬਈ ਧਰਤ ਪੰਜਾਬ ਦੀਆਂ, ਨਾਲ ਖੂਨ ਦੇ ਰੋਣੀਆਂ ਕਰੀਆਂ।
ਤਲੀਆਂ ਤੇ ਸੀਸ ਉਗ ਪਏ, ਅਗੇ ਟੈਂਕਾਂ ਦੇ ਛਾਤੀਆਂ ਧਰੀਆਂ।
-----
ਆਓ ਵੇ ਮੁੰਡਿਓ, ਆਓ ਨੀ ਕੁੜੀਓ।
ਅਸੀਂ ਰਲ ਕੇ ਵਿਸਾਖੀ ਵਾਲੇ ਮੇਲੇ ਜਾਵਾਂਗੇ ।
ਤੇ ਤੁਸੀਂ ਪਾਇਉ ਭੰਗੜਾ, ਤੇ ਅਸੀਂ ਗਿੱਧਾ ਪਾਵਾਂਗੇ ।
ਵੇ ਹਾਣੋ ਹਾਣ ਰਲ ਕੇ, ਜੁਆਨੀਆਂ ਦਾ ਹੜ੍ਹ ਲਿਆਵਾਂਗੇ