ਸੁਣੋ ਨੀ ਮੇਰੇ ਹਾਣ ਦੀਓ, ਮੈਂ ਲਾਲਾਂ ਵਾਲੇ ਚੱਲੀ ।
ਮੇਰੇ ਹਮਰਾਹੀ ਤੁਰ ਗਏ ਕਾਹਲੇ, ਮੈਂ ਤਾਂ ਰਹਿ ਗਈ ਕੱਲੀ ।
ਬਿਨਾਂ ਬੁਲਾਏ ਵੀ ਲੜ ਪੈਂਦੀ, ਦੇਖੋ ਸੱਸ ਅਵੱਲੀ।
ਹਾਏ ਨੀ ਮੇਰੇ ਹਾਣ ਦੀਓ, ਸੱਸ ਝੋਟੇ ਵਾਂਗੂ ਮੱਲੀ।
ਇਹ ਵੀਰ ਪੰਜਾਬੀ ਸੁਰੇ, ਰਲ ਗਾਉਂਦੇ ਹੱਸਦੇ ਨੱਚਦੇ ।
ਇਹ ਦਿਲ ਦਰਿਆ ਡੂੰਘੇ, ਬਣ ਭਾਈ ਭਾਈ ਵਸਦੇ।
ਵੰਗਾਰਨ ਜੋ ਅਣਖਾਂ ਨੂੰ, ਏਹਨਾਂ ਤੋਂ ਡਰ ਨਸਦੇ ।
ਅਣਖਾਂ ਲਈ ਮਰ ਮਿਟਣਾ, ਇਤਿਹਾਸ ਦੇ ਪੱਤਰੇ ਦਸਦੇ ।
ਆਜਾ ਸੁਣ ਪਾਂਡਿਆ ਵੇ, ਹੱਥ ਮੇਰਾ ਵੇਖ ਵੇ ।
ਕਿਹੋ ਜਿਹੇ ਲਿਖੇ ਦਸ, ਕਰਮਾਂ ਦੇ ਲੇਖ ਵੇ ।
ਮੰਨਾਂ ਤੈਨੂੰ ਫੇਰ ਮਾਰੇਂ ਰੇਖ ਵਿਚ ਮੁੱਖ ਵੇ ।
ਮੰਨਾਂ ਤੈਨੂੰ ਫੇਰ ਮਾਰੇਂ ਰੇਖ ਵਿਚ ਮੁੱਖ ਵੇ ।
ਇਲਮ ਤੋਂ ਖਾਲੀ ਜਾਪੋ ਐਵੇਂ ਤੇਰਾ ਭੇਖ ਵੇ ।