

ਸੁਣ ਵੇ ਮੁੰਡਿਆ ਮੇਰੇ ਹਾਣ ਦਿਆ, ਤੈਨੂੰ ਆਖ ਸੁਣਾਵਾਂ।
ਮਾਂ ਤੇਰੀ ਨਿਤ ਲੜਦੀ ਰਹਿੰਦੀ, ਮੈਂ ਸਹੁਰੀਂ ਨਾ ਜਾਵਾਂ ।
ਭਾਈਆਂ ਤੇ ਭਰਜਾਈਆਂ ਤੇਰੇ, ਵੰਡੀਆਂ ਮਝੀਆਂ ਗਾਵਾਂ ।
ਜੇਠ ਕੁਪੱਤਾ ਮਰ ਜਾਏ ਜੇਕਰ, ਰੱਬ ਦਾ ਸ਼ੁਕਰ ਮਨਾਵਾਂ ।
ਜਾ ਕੇ ਅੱਡ ਹੋ ਜਾ, ਤੇਰਾ ਜਸ ਗਿਧਿਆਂ ਵਿਚ ਗਾਵਾਂ ।
ਉਰਲੇ ਖੇਤ ਵਿਚ ਕਣਕਾਂ ਬੀਜੀਆਂ, ਪਰਲੇ ਖੇਤ ਵਿਚ ਛੋਲੇ ।
ਰੋਟੀ ਲੈ ਕੇ ਆਵਾਂ ਹਾਣੀਆਂ, ਨਰਮ ਕਾਲਜਾ ਡੋਲੇ ।
ਰਾਹ ਵਿਚ ਚੰਦਰਾ ਜੇਠ ਖਲੋਵੇ, ਹੋ ਕਣਕਾਂ ਦੇ ਉਹਲੇ ।
ਬਾਂਹ ਫੜ ਕੇ ਖੜ ਜਾਂਦਾ ਭੈੜਾ, ਬੋਲ ਕਸੂਤੇ ਬੋਲੇ ।
ਵੇ ਏਹਨੂੰ ਅਡ ਕਰਦੇ, ਕੀ ਕਰਦੇ ਤੇਰੇ ਕੋਲੇ ।
-----
ਕਦੇ ਤਾਂ ਵੇ ਮੇਰੇ ਮਾਹੀਆ, ਫਿਲਮ ਦਿਖਾਦੇ ਵੇ ।
ਉੱਚੀ ਅੱਡੀ ਵਾਲੇ ਨਾਲੇ, ਸੈਂਡਲ ਪਵਾ ਦੇ ਵੇ ।
ਬਿੰਦੀ ਸੁਰਖੀ ਲਾਵਾਂ, ਨਾਲ ਸ਼ਹਿਰਨਾਂ ਰਲਾ ਦੇ ਵੇ ।
ਅੱਜ ਮੇਰੀ ਜੱਟੀ ਦਾ ਤੂੰ, ਦਿਲ ਪਰਚਾ ਦੇ ਵੇ ।