Back ArrowLogo
Info
Profile

ਬਚਪਨ ਦੇ ਵਿਚ ਉਠ ਗਿਆ ਸਿਰ ਤੋਂ ਪਿਓ ਦਾ ਠੰਡਾ ਸਾਇਆ।

ਨਾਨਾ ਸਾਡਾ ਚੁੱਕ ਕੇ ਗੋਦੀ, ਲੈ ਕੇ ਨਾਨਕੀਂ ਆਇਆ ।

ਪੰਜਵੇਂ ਸਾਲ ਵਿਚ ਸੁਰਤ ਸੰਭਲ ਗਈ, ਪੜ੍ਹਨ ਸਕੂਲੇ ਪਾਇਆ।

ਸਾਲ ਪੰਦਰਵਾਂ ਚੜ੍ਹਿਆ ਦਾਸ ਨੂੰ, ਚਿੱਤ ਭੰਗੜੇ ਨੂੰ ਲਾਇਆ ।

ਭੰਗੜੇ ਦੇ ਵਿਚ ਪੈਣ ਬੋਲੀਆਂ, ਰਾਮ ਉਸਤਾਦ ਧਿਆਇਆ।

ਬੋਲੀ ਜੋੜਨ ਦਾ, ਸੌਂਕ ਸਕੂਲੋਂ ਲਾਇਆ ।

-----

ਸ਼ੱਕ ਲਿਖਣੇ ਦਾ ਅੱਜ ਅਸਾਂ ਨੂੰ, ਬਹਿ ਗਏ ਵਾਹਿਗੁਰੂ ਧਿਆ ਕੇ ।

ਲਿਖ ਲਿਖ ਜੇਕਰ ਮੈਂ ਥੱਕ ਜਾਵਾਂ, ਫੇਰ ਦੇਖਦਾ ਗਾ ਕੇ।

ਨਵਾਂ ਜ਼ਮਾਨਾ ਨਵੀਆਂ ਬੋਲੀਆਂ, ਬਹਿ ਗਿਆ ਚਸਕਾ ਲਾ ਕੇ ।

ਹੁਣ ਸਰਪੰਚਾ ਤੂੰ, ਬੋਲੀ ਨਵੀਂ ਰਚਾ ਦੇ ।

-----

ਅਲਫ ਅੱਲਾ ਦਾ ਨਾਮ ਧਿਆ ਕੇ, ਗਾਫ਼ ਗੁਰੂ ਨੂੰ ਧਿਆਵਾਂ।

ਬੋਲੀ ਜੇਕਰ ਜੋੜਨ ਬੈਠਾਂ, ਪੰਜੇ ਪੀਰ ਮਨਾਵਾਂ ।

ਲਿਖ ਲਿਖ ਬੋਲੀਆਂ ਕਾਗਜ਼ ਭਰ ਕੇ, ਫੇਰ ਕਿਤਾਬ ਬਣਾਵਾਂ ।

ਬੋਲੀ ਰਚਣੇ ਦੀ, ਵਿਥਿਆ ਆਪ ਸੁਣਾਵਾਂ।

4 / 86
Previous
Next