ਗੁਰੂ ਨਾਨਕ ਤੋਂ ਲੈ ਕੇ ਥਾਪੀ, ਅੰਗਦ ਦੇਵ ਧਿਆਵਾਂ।
ਅਮਰ ਦਾਸ ਦੀ ਹੋ ਜਾਏ ਕਿਰਪਾ, ਰਾਮ ਦਸ ਦੇ ਜਾਵਾਂ ।
ਬਾਬੇ ਅਰਜਨ ਦੇ ਫੇਰ ਸਲੋਕ ਸੁਣਾਵਾਂ ।
ਹਰਗੋਬਿੰਦ ਦੀ ਲੈ ਕੇ ਸਿਖਿਆ, ਹਰ ਰਾਇ ਫਤਹਿ ਬੁਲਾਵਾਂ ।
ਹਰ ਕ੍ਰਿਸ਼ਨ ਗੁਰੂ ਦੀ ਤਕਾਂ ਓਟ ਮੈਂ ਸੱਚੀਆਂ ਆਖ ਸੁਣਾਵਾਂ।
ਤੇਗ ਬਹਾਦਰ ਤਿਆਗ ਭਾਵਨਾ, ਵਾਲਾ ਬਿਗਲ ਵਜਾਵਾਂ।
ਗੋਬਿੰਦ ਅਤੇ ਭਗਾਉਤੀ ਧਿਆ ਕੇ, ਸੀਸ ਧਰਮ ਲਈ ਲਾਵਾਂ ।
ਬਾਬੇ ਨਾਨਕ ਦਾ ਜੱਸ ਗਿੱਧਿਆਂ ਵਿਚ ਗਾਵਾਂ।
-----
ਦਾੜੀ ਨਾਲੋਂ ਮੁੱਛਾਂ ਵੱਧਗੀਆਂ, ਜਿਉਂ ਛਪੜੀ ਤੇ ਡੀਲਾ।
ਮਹਿੰ ਤਾਂ ਤੇਰੀ ਰੱਸਾ ਤੁੜਾ ਗਈ, ਕੱਟਾ ਪਟਾ ਗਿਆ ਕੀਲਾ ।
ਤੇਰੇ ਨਾਲ ਜੇ ਹੱਸ ਕੇ ਬੋਲਾਂ, ਸ਼ੱਕ ਪਿਆ ਕਰੋ ਕਬੀਲਾ ।
ਦਿਉਰ ਕੁਆਰੇ ਦਾ ਕਰ ਦੇ ਭਾਬੀਏ ਹੀਲਾ ।