-----
ਥਾਲੀ ਬਾਲੀ ਨੀ, ਮਿੱਤਰਾ ਦਾ ਵਿਆਹ ਕਰ ਦੇ,
ਅਸੀਂ ਉਮਰ ਗੁਆ ਲਈ ਸਾਰੀ ।
ਨੀ ਵੀਰ ਮੇਰਾ ਹਲ ਜੋੜਦਾ, ਸਾਨੂੰ ਰਖ ਮੱਝੀਆਂ ਦੀ ਪਾਲੀ ।
ਨੀ ਭਾਬੀ ਤੇਰੀ ਭੈਣ ਮੰਗਦੇ, ਜੇਹੜੀ ਲਗਦੀ ਵੀਰ ਦੀ ਸਾਲੀ।
ਨੀ ਮਿੱਤਰਾਂ ਦੀ ਗੱਲ ਮੰਨ ਲੈ, ਛੋਟੇ ਦਿਉਰ ਦੀ ਬਣਾ ਦੇ ਘਰ ਵਾਲੀ ।