ਖੂਹ ਤੇ ਖੜ ਕੇ ਗੱਲ ਸੁਣ ਭਾਬੀ, ਏਥੇ ਕੀਹਦੀ ਚੋਰੀ।
ਮਾਰ ਗੰਡਾਸਾ ਕਰ ਦਿਆਂ ਟੋਟੇ, ਸਣੇ ਪਰਾਂਦਾ ਡੋਰੀ ।
ਦੇਖ ਛਬੀ ਲੈ ਮਾਰੇ ਕੂਕਾਂ, ਲਾਂਘੀ ਮਾਰ ਕੇ ਫੋਰੀ।
ਖੂਨ ਕਰਾਵੇਂਗੀ, ਤੂੰ ਭਰਜਾਈ ਗੌਰੀ ।
ਰੜਕੇ ਰੜਕੇ ਤੂੰ ਪੁੱਤ ਸ਼ਾਹਾਂ ਦਾ, ਤੇਰੀ ਖਾਲੀ ਬਾਂਸਲੀ ਖੜਕੇ ।
ਭਲੇ ਜੱਟ ਤਾਂ ਲੁੱਟੇ ਉਹਨਾਂ ਨੇ, ਲਾ ਕੇ ਬਾਰ ਤੇ ਪਰਚੇ ।
ਬੰਨੇ ਨੂੰ ਛੁਡਾ ਲੈ ਭਾਬੀਏ, ਚੂੜੇ ਵਿਚਲੇ ਪਰੀਬੰਦ ਧਰ ਕੇ ।
ਪੇਸ਼ੀ ਨਾਜਮ ਦੇ, ਭਾਬੋ ਬੈਠ ਗਈ ਮੇਜ਼ ਤੇ ਅੜ ਕੇ ।
-----
ਭਾਬੀ ਦੀ ਗੱਲ ਮੰਨ ਵੇ ਦਿਉਰਾ, ਰੋਜ਼ ਰੋਜ਼ ਨਹੀਂ ਕਹਿਣਾ।
ਤੇਰੇ ਬਾਝੋਂ ਦਿਉਰ ਮੇਰਿਆ, ਮੈਂ ਨਹੀਂ ਏਥੇ ਰਹਿਣਾ ।
ਵੀਰ ਤੇਰਾ ਨਿਤ ਲੜਦਾ ਰਹਿੰਦਾ, ਸ਼ੱਕ ਕਰਦਾ ਟੁਟ ਪੈਣਾ ।
ਵੇ ਵੱਡੀ ਭਾਬੀ ਦਾ ਦਿਉਰ ਬੁੱਕਲ ਦਾ ਗਹਿਣਾ।