Back ArrowLogo
Info
Profile

ਪਟ ਕੇ ਭਾਖੜਾ ਕੱਢੀਆਂ ਨਹਿਰਾਂ, ਪਾਣੀ ਖਾਲ ਚਲਾਏ ।

ਮਿੰਟ ਮਿੰਟ ਤੇ ਹੋਵਣ ਝਗੜੇ, ਲੜਨੇ ਨੂੰ ਜੱਟ ਆਏ।

ਮਾਰ ਗੰਡਾਸਾ ਛੱਬੀ ਕਰਤੀ, ਕਚਹਿਰੀ ਕੇਸ ਚਲਾਏ ।

ਦਿਉਰਾ ਨਾ ਲੜ ਵੇ ਭਾਬੀ ਆਖ ਸੁਣਾਏ ।

 

ਚਿੜੀਆਂ ਉਡਾਵਾਂ ਨੀ ਮੈਂ, ਮਨੇ ਉਤੇ ਚੜ੍ਹ ਕੇ ।

ਅੱਖੀਆਂ 'ਚ ਯਾਦ ਮੇਰੇ ਮਾਹੀ ਵਾਲੀ ਰੜਕੇ ।

ਵਜਿਆ ਟਟਿਆਲਾ ਨੀ, ਉਹ ਤੋਪ ਵਾਂਗੂ ਖੜਕੇ ।

ਤੱਤੜੀ ਦਾ ਦਿਲ ਮੇਰਾ, ਨਾਲ ਪਿਆ ਧੜਕੇ ।

ਨਿੱਕਾ ਮੇਰਾ ਦਿਉਰ ਨੀ, ਸਕੂਲੋਂ ਆਇਆ ਪੜ੍ਹ ਕੇ ।

 

ਮਾਂ ਤੇਰੀ ਨਿੱਤ ਵੱਟੇ ਘੂਰੀਆਂ, ਅੱਖਾ ਰਹਿੰਦਾ ਸਹੁਰਾ ।

ਜੀਅ ਕਰਦੈਂ ਕੁਝ ਖਾ ਕੇ ਮਰਜਾਂ, ਜਾਂ ਫਿਰ ਪੀਵਾਂ ਮਹਰਾ ।

ਏਹ ਚੰਦਰੀ ਦੀ ਸ਼ਕਲ ਦੇਖ ਕੇ, ਮੈਨੂੰ ਪੈਂਦਾ ਦੌਰਾ ।

ਵੇ ਦੋਵੇਂ ਉਝ ਚਲੀਏ, ਮੈਂ ਤਿੱਤਲੀ ਤੇ ਭੋਰਾ ।

9 / 86
Previous
Next