ਕਹੇ ਜਾਣਾ
, ਉਤਰਪ੍ਰਦੇਸ਼ ਦਾ ਸ਼ਹਿਰ ਗੋਰਖਪੁਰ, ਗੋਰਖਾਲੈਂਡ ਰਾਜ ਦੀ ਮੰਗ, ਗੋਰਖਾ ਰਜਮੈਂਟ, ਗੁਜਰਾਤ ਅਤੇ ਦੱਖਣ ਦੇ ਗੋਰਖ ਮੱਠ ਅਤੇ ਗੋਰਖ ਮੰਦਰ ਅਦਿ ਗੋਰਖ ਨਾਥ ਅਤੇ ਗੋਰਖ ਮੱਤ ਦੇ ਪ੍ਰਭਾਵ ਦੀ ਵਿਸ਼ਾਲਤਾ ਦੇ ਚੋਣਵੇਂ ਸਬੂਤ ਹਨ। ਮਛੰਦਰ ਨਾਥ ਗੋਰਖਨਾਥ ਦੇ ਗੁਰੂ ਮੰਨੇ ਜਾਂਦੇ ਹਨ ਭਾਵ ਉਹ ਗੋਰਖ ਤੋਂ ਵੀ ਪਹਿਲਾਂ ਹੋਏ ਹਨ। ਸਿੱਧ ਗੋਸਟਿ ਵਿਚ ਲੋਹਾਰੀਪਾ ਨੂੰ ਗੋਰਖ ਦਾ ਪੁੱਤਰ ਕਿਹਾ ਗਿਆ ਹੈ। ਇਸ ਤਰ੍ਹਾਂ ਗੋਸ਼ਟਿ ਵਿਚ ਸ਼ਾਮਲ ਪਹਿਲੀ ਧਿਰ ਦਾ ਕਾਲ ਚਾਰ ਪੰਜ ਸਦੀਆਂ ਅਤੇ ਪ੍ਰਭਾਵ ਖੇਤਰ ਤਕਰੀਬਨ ਚਾਰ ਹਜ਼ਾਰ ਕਿਲੋਮੀਟਰ ਲੰਬਾਈ ਅਤੇ ਚਾਰ ਹਜ਼ਾਰ ਕਿਲੋਮੀਟਰ ਚੌੜਾਈ ਵਿਚ ਸੀ । ਦੂਜੀ ਧਿਰ ਕੋਈ ਇਕੱਲਾ ਵਿਅਕਤੀ ਜਾਂ ਪੈਗੰਬਰ ਨਹੀਂ ਸਗੋਂ ਬਹੁਤ ਸਾਰੇ ਸੰਤਾਂ ਦੀ ਸਭਾ ਦੱਸੀ ਗਈ ਹੈ ਜਿਹਨਾਂ ਦੀ ਗੁਰੂ ਨਾਨਕ ਜੈਕਾਰ ਕਰਦੇ ਹਨ ਅਤੇ ਸਿੱਧ ਵੀ ਇਸ ਸੰਤ ਸਭਾ ਦਾ ਸਤਿਕਾਰ ਕਰਦੇ ਹਨ। ਇਹ ਧਿਰ ਭਰਮਣ ਕਰਦਿਆਂ ਸਿਧਾਂ ਨਾਲ ਬਚਨ ਬਿਲਾਸ ਕਰਨ ਪਹੁੰਚੀ ਦਰਸਾਈ ਗਈ ਹੈ। ਗੋਸਟਿ ਕਰਨ ਵਾਲੇ ਇਹਨਾਂ ਸੰਤਾਂ ਨੂੰ ਗੁਰੂ ਨਾਨਕ ਨਾਮ-ਰਤੇ ਆਖਦੇ ਹਨ। ਸਿੱਧਾਂ ਨਾਲ ਗੋਸਟਿ ਕਰਨ ਵਾਲੇ ਇਹਨਾਂ ਸੰਤਾਂ ਦੀ ਯੋਗਤਾ ਬਾਬਤ ਬਾਬੇ ਨੇ ਸਿਧ ਗੋਸਟਿ ਬਾਣੀ ਵਿਚ ਹੀ ਬੜੇ ਵਿਸਥਾਰ ਨਾਲ ਦੱਸਿਆ ਹੈ:
ਨਾਮਿ ਰਤੇ ਸਿਧ ਗੋਸਟਿ ਹੋਇ॥ ਨਾਮਿ ਰਤੇ ਸਦਾ ਤਪੁ ਹੋਇ॥
ਨਾਮਿ ਰਤੇ ਸਚੁ ਕਰਣੀ ਸਾਰੁ॥ ਨਾਮਿ ਰਤੇ ਗੁਣ ਗਿਆਨ ਬੀਚਾਰੁ॥
ਬਿਨੁ ਨਾਵੈ ਬੋਲੈ ਸਭੁ ਵੇਕਾਰੁ॥ ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥
(941, ਸਿਧ ਗੋਸਟਿ)
ਗੁਰੂ ਨਾਨਕ ਦੀ ਪਹਿਲੀ ਉਦਾਸੀ ਪੂਰਬ ਦਿਸ਼ਾ ਦੀ ਸੀ। ਇਸ ਉਦਾਸੀ ਦੇ ਬਾਰਾਂ ਸਾਲਾਂ ਦੌਰਾਨ ਆਪ ਦੀ ਹਰਿਦੁਆਰ, ਬਨਾਰਸ, ਗਯਾ, ਜਗਨਨਾਥ ਆਦਿਕ ਹਿੰਦੂ ਜਾਂ ਸਨਾਤਨ ਧਰਮ ਦੇ ਕੇਂਦਰਾਂ ਤੇ