ਪੰਡਿਆਂ ਪੁਜਾਰੀਆਂ ਨਾਲ ਵਾਰਤਾਲਾਪ ਹੋਈ। ਇਸ ਤੋਂ ਵੀ ਵੱਧ ਆਪ ਉਤਰ ਪ੍ਰਦੇਸ਼
, ਬੰਗਾਲ ਉੜੀਸਾ ਆਦਿ ਖੇਤਰਾਂ ਵਿਚ ਪੈਂਦੇ ਗੁਰਮਤਿ, ਜਿਸ ਨੂੰ ਭਗਤੀ ਲਹਿਰ ਕਿਹਾ ਜਾਂਦਾ ਹੈ, ਦੇ ਚਿੰਤਨ-ਕੇਂਦਰਾਂ 'ਤੇ ਗਏ ਅਤੇ ਇਹਨਾਂ ਥਾਵਾਂ ਤੋਂ ਕਈ ਸੰਤਾਂ ਜਿਵੇਂ ਰਾਮਾਨੰਦ ਜੀ, ਕਬੀਰ ਜੀ, ਰਵਿਦਾਸ ਜੀ, ਸੈਣ ਜੀ, ਪੀਪਾ ਜੀ. ਧੰਨਾ ਜੀ, ਜੈਦੇਵ ਜੀ ਆਦਿ ਦੀ ਬਾਣੀ ਪ੍ਰਾਪਤ ਕੀਤੀ। ਦੱਖਣ ਦਿਸ਼ਾ ਵਿਚ ਕੀਤੀ ਦੂਜੀ ਉਦਾਸੀ ਦੌਰਾਨ ਆਪ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਆਂਧਰ ਪ੍ਰਦੇਸ਼, ਕਰਨਾਟਕ ਤੋਂ ਹੁੰਦੇ ਹੋਏ ਸ਼੍ਰੀ ਲੰਕਾ ਤੱਕ ਗਏ। ਇਸ ਦੌਰਾਨ ਆਪ ਨੇ ਤਿੰਨ ਸੰਤਾਂ ਨਾਮਦੇਵ ਜੀ, ਤ੍ਰਿਲੋਚਨ ਜੀ ਅਤੇ ਪਰਮਾਨੰਦ ਜੀ ਦੀ ਬਾਣੀ ਪ੍ਰਾਪਤ ਕੀਤੀ। ਇਹਨਾਂ ਦੋਨਾਂ ਉਦਾਸੀਆਂ ਦੌਰਾਨ ਪ੍ਰਾਪਤ ਹੋਈ ਬਾਣੀ ਨੂੰ ਸੁਣਿਆ, ਪੜ੍ਹਿਆ, ਵਿਚਾਰਿਆ ਅਤੇ ਇਸ ਨਾਲ ਸੰਵਾਦ ਰਚਾਇਆ। ਇਹਨਾਂ ਵਿਚੋਂ ਬਹੁਤੇ ਬਾਣੀਕਾਰ ਸੰਤ ਨੀਵੀਆਂ ਸਮਝੀਆਂ ਜਾਂਦੀਆਂ ਕਿਰਤੀ ਜਾਤੀਆਂ ਨਾਲ ਸੰਬੰਧਤ ਸਨ। ਨਾਮਦੇਵ ਜੀ, ਕਬੀਰ ਜੀ ਅਤੇ ਰਵਿਦਾਸ ਜੀ ਨੇ ਤਾਂ ਆਪਣੀ ਕਿਰਤ ਦੇ ਹਵਾਲੇ ਨਾਲ ਆਪਣੀਆਂ ਨੀਵੀਂਆਂ ਸਮਝੀਆਂ ਜਾਂਦੀਆਂ ਜਾਤਾਂ ਦਾ ਆਪਣੀ ਰਚਨਾ ਵਿਚ ਕਈ ਥਾਈਂ ਜਿਕਰ ਵੀ ਕੀਤਾ। ਗੁਰੂ ਨਾਨਕ ਨੇ ਆਪਣੀ ਬਾਣੀ ਵਿਚ ਜਾਤ ਪਾਤ ਦੀਆਂ ਵਲਗਣਾਂ ਉਲੰਘ ਕੇ ਤਿਨ੍ਹਾਂ ਦਾ ਸੰਗੀ ਹੋਣ ਦਾ ਐਲਾਨ ਕੀਤਾ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
(15, ਮ.1)
ਬਾਣੀ ਜਾਂ ਸ਼ਬਦ ਰੂਪ ਵਿਚ ਮਿਲੇ ਇਹਨਾਂ ਨਾਮ-ਰਤੇ ਸੰਤਾਂ ਨੂੰ ਗੁਰੂ ਨਾਨਕ ਆਪਣੇ ਸੰਗ ਸਾਥ ਲੈ ਤੁਰੇ ਜੋ ਚਲਦਿਆ ਚਲਦਿਆਂ ਸ਼੍ਰੀ ਆਦਿ ਗਰੰਥ ਸਾਹਿਬ ਵਿਚ ਜਾ ਬਰਾਜੇ। ਸਰੀਰਕ ਤੌਰ 'ਤੇ ਦੇਖਿਆ