Back ArrowLogo
Info
Profile

ਅਮਰੀਕਾ ਦੇ ਲਈ ਕੋਈ ਰੰਗ ਨਾ ਰਹਿ ਜਾਵੇ। ਈਸ਼ਵਰ ਨੇ ਹੈਰਾਨੀ ਵਿੱਚ ਅਤੇ ਘਬਰਾ ਕੇ ਬ੍ਰਿਟੇਨ ਵੱਲ ਦੇਖਿਆ। ਬ੍ਰਿਟੇਨ ਦੇ  ਪ੍ਰਤੀਨਿਧ ਨੇ ਕਿਹਾ ਹੇ ਪਰਮਪਿਤਾ ! ਸਾਡੀ ਆਪਣੀ ਖ਼ਾਹਿਸ਼ ਨਹੀਂ। ਇਹਨਾਂ ਦੋਨਾਂ ਦੀਆਂ ਖ਼ਾਹਿਸ਼ਾਂ ਇਕੱਠੀਆਂ ਪੂਰੀਆਂ ਹੋ ਜਾਣ ਤਾਂ ਸਾਡੀ ਖ਼ਾਹਿਸ਼ ਪੂਰੀ ਹੋ ਜਾਵੇ ।

ਇਹ ਤਾਂ ਬਿਲਕੁਲ ਹੀ ਝੂਠੀ ਕਹਾਣੀ ਮੈਂ ਤੁਹਾਨੂੰ ਕਹੀ। ਲੇਕਿਨ ਦੁਨੀਆ ਦੀ ਹਾਲਤ ਕਰੀਬ-ਕਰੀਬ ਅਜੇਹੀ ਹੋ ਗਈ ਹੈ। ਸਾਰੀ ਦੁਨੀਆ ਦੇ ਰਾਜਨੀਤਿਕ ਇਕ- ਦੂਜੇ ਦੀ ਤਬਾਹੀ ਲਈ ਉਤਸੁਕ ਹਨ। ਸਾਰੀ ਦੁਨੀਆ ਦੇ ਲੋਕ ਇਕ-ਦੂਜੇ ਦੀ ਹੱਤਿਆ ਦੇ ਲਈ ਤਤਪਰ ਹਨ। ਸਾਰੀ ਦੁਨੀਆ ਦੀ ਸ਼ਕਤੀ-ਇੰਨੀ ਵੱਡੀ ਸ਼ਕਤੀ ਜਿਸ ਨਾਲ ਅਸੀਂ ਜ਼ਮੀਨ ਨੂੰ ਪਤਾ ਨਹੀਂ ਕੀ ਬਣਾ ਸਕਦੇ ਸੀ ! ਜਿਸ ਨਾਲ ਸਾਰੀ ਦੁਨੀਆ ਦੀ ਦਰਿੱਦਰਤਾ ਮਿਟ ਸਕਦੀ ਸੀ, ਸਾਰੀ ਅਨਪੜ੍ਹਤਾ ਮਿਟ ਸਕਦੀ ਸੀ, ਸਾਰੇ ਦੁੱਖ ਤੇ ਬੀਮਾਰੀਆਂ ਮਿਟ ਸਕਦੀਆਂ ਸਨ, ਜਿਸ ਨਾਲ ਮਨੁੱਖ ਇਕ ਨਿਆਰੇ ਰੂਪ ਨਾਲ ਸ਼ਾਂਤ, ਨਰੋਏ ਤੇ ਸੁਖੀ ਸੰਸਾਰ ਦੀ ਉਸਾਰੀ ਕਰ ਸਕਦਾ ਸੀ, ਉਹ ਸਾਰੀ ਸ਼ਕਤੀ ਇਸ ਗੱਲ ਵਿੱਚ ਲੱਗੀ ਹੋਈ ਹੈ ਕਿ ਅਸੀਂ ਕਿਵੇਂ ਇਕ-ਦੂਜੇ ਨੂੰ ਨਸ਼ਟ ਕਰ ਦੇਈਏ। ਉਹ ਸਾਰੀ ਸ਼ਕਤੀ ਇਸ ਗੱਲ ਵਿੱਚ ਲੱਗੀ ਹੋਈ ਹੈ ਕਿ ਮਨੁੱਖ ਦੂਜੇ ਦੀ ਹੱਤਿਆ ਕਰਨ ਵਿੱਚ ਕਿਵੇਂ ਸਮਰੱਥ ਹੋ ਜਾਵੇ। ਇਹ ਕਹਾਣੀ ਤਾਂ ਝੂਠੀ ਹੈ, ਪਰ ਇਹ ਕਹਾਣੀ ਕਰੀਬ-ਕਰੀਬ ਸਾਡੀ ਦੁਨੀਆ ਦੇ ਸੰਬੰਧ ਵਿੱਚ ਸੱਚ ਹੋ ਰਹੀ ਹੈ। ਅਸੀਂ ਸਰੇ ਲੋਕ ਤਬਾਹੀ ਦੇ ਲਈ ਤੱਤਪਰ ਹਾਂ। ਕਿਉਂ? ਇਸ ਦਾ ਜ਼ਿੰਮਾ, ਇਸ ਦੀ ਜਵਾਬਦੇਹੀ ਕਿਸ 'ਤੇ ਹੈ? ਅਤੇ ਇਹ ਸਾਰੇ ਰਾਜਨੀਤਿਕ ਸ਼ਾਂਤੀ ਦੀਆਂ ਗੱਲਾਂ ਵੀ ਕਰਦੇ ਹਨ। ਇਹ ਵੀ ਤੁਹਾਨੂੰ ਪਤਾ ਹੋਵੇਗਾ, ਦੁਨੀਆ ਦੇ ਸਾਰੇ ਯੁੱਧ ਸ਼ਾਂਤੀ ਦੇ ਨਾਉਂ ’ਤੇ ਹੋਏ ਹਨ। ਇਸ ਲਈ ਸ਼ਾਂਤੀ ਦੇ ਸੰਬੰਧ ਵਿੱਚ ਵੀ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ।

ਸ਼ਾਂਤੀ ਦੇ ਲਈ ਵੀ ਯੁੱਧ ਹੋ ਸਕਦਾ ਹੈ। ਅਤੇ ਜਦ ਵੀ ਕੋਈ ਲੜਦਾ ਹੈ ਤਾਂ ਸ਼ਾਂਤੀ ਦੇ ਲਈ ਲੜਦਾ ਹੈ । ਚੰਗੇ ਨਾਉਂ, ਬੁਰੇ ਕੰਮਾਂ ਨੂੰ ਕਰਨ ਦਾ ਕਾਰਨ ਬਣ ਜਾਂਦੇ ਹਨ। ਚੰਗੇ ਨਾਮਾਂ ਦੀ ਓਟ ਵਿੱਚ ਦੁਨੀਆ 'ਚ ਬੁਰੇ ਤੋਂ ਬੁਰੇ ਪਾਪ, ਬੁਰੇ ਤੋਂ ਬੁਰੇ ਕੰਮ ਹੋਏ ਹਨ। ਧਰਮਾਂ ਦੀ ਓਟ ਵਿੱਚ ਹੱਤਿਆਵਾਂ ਹੋਈਆਂ ਹਨ। ਸ਼ਾਂਤੀ ਦੇ ਨਾਉਂ 'ਤੇ ਯੁੱਧ ਹੋਏ ਹਨ। ਇਸ ਲਈ ਰਾਜਨੀਤਕ ਜਦ ਸ਼ਾਂਤੀ ਦੀ ਗੱਲ ਕਰਦਾ ਹੋਵੇ ਤਾਂ ਬਹੁਤ ਵਿਚਾਰ ਕਰਨਾ ਜ਼ਰੂਰੀ ਹੈ। ਹੋ ਸਕਦਾ ਹੈ, ਸ਼ਾਂਤੀ ਦੀਆਂ ਅਵਾਜ਼ਾਂ ਉਠਾ ਕੇ ਉਹ ਸਿਰਫ਼ ਯੁੱਧ ਦੀਆਂ ਤਿਆਰੀਆਂ ਕਰਾਉਣਾ ਚਾਹੁੰਦਾ ਹੋਵੇ। ਅੰਤ ਵਿੱਚ ਉਹ ਕਹੇਗਾ ਹੁਣ ਤਿਆਰ ਹੋ ਜਾਉ, ਸ਼ਾਂਤੀ ਦੇ ਲਈ ਲੜਨਾ ਜ਼ਰੂਰੀ ਹੈ। ਸ਼ਾਂਤੀ ਦੀ ਰੱਖਿਆ ਲਈ ਯੁੱਧ ਜ਼ਰੂਰੀ ਹੋ ਗਿਆ ਹੈ।

ਇਹ ਜੋ ਸਾਰੇ, ਰਾਜਨੀਤੀ ਦੀ ਭਾਸ਼ਾ ਵਿੱਚ ਸੋਚਣ ਵਾਲੇ ਲੋਕ ਹਨ, ਜੇ ਮਨੁੱਖ ਇਸ ਭਾਸ਼ਾ ਤੋਂ, ਇਸ ਬਿਰਤੀ ਤੋਂ ਸੁਚੇਤ ਨਹੀਂ ਹੁੰਦਾ ਹੈ ਤਾਂ ਯੁੱਧ ਤੋਂ ਨਹੀਂ ਬਚਿਆ ਜਾ ਸਕੇਗਾ। ਮੇਰੀ ਦ੍ਰਿਸ਼ਟੀ ਵਿੱਚ ਕੋਈ ਰਾਜਨੀਤਿਕ ਉਪਾਅ ਸਥਾਈ ਰੂਪ ਨਾਲ ਸ਼ਾਂਤ ਵਿਸ਼ਵ ਨੂੰ ਜਨਮ ਦੇਣ 'ਚ ਅਸਮਰੱਥ ਹੈ। ਇਸ ਲਈ ਅਸਮਰੱਥ ਹੈ ਕਿ ਰਾਜਨੀਤੀ

128 / 228
Previous
Next