Back ArrowLogo
Info
Profile

ਬੇਰਾਂ ਡੁਲ੍ਹਿਆਂ ਦਾ ਗਿਆ ਅਜੇ ਕੁਝ ਨਾ,

ਸੰਭਲ ਜਾਹੁ ਜੇ ਭਲੇ ਨੂੰ ਲੋੜਨੀਂ ਹੈਂ ।

ਮਾਣਕ ਮਨਾਂ ਨੂੰ ਠਾਹੁਣਾ ਛੱਡ ਛੇਤੀ,

ਨਹੀਂ ਤਾਂ ਆਪਣੀ ਨਾਉਕਾ ਬੋੜਨੀਂ ਹੈਂ ।੭੩।

 

ਛੋਟੀ ਭੈਣ-

ਭੈਣ ਵੱਡੀਏ ਅਦਬ ਦੀ ਥਾਂਉਂ ਮਾਏ,

ਮੇਰਾ ਭੁੰਨ ਕਲੇਜੜਾ ਘੱਤਿਆ ਈ।

ਮਾਰ ਬੋਲੀਆਂ ਦਾਬਿਆਂ ਨਾਲ ਧੌਂਸਾਂ,

ਪੁੱਠੇ ਗੇੜ ਦਾ ਸੂਤ ਏ ਕੱਤਿਆ ਈ।

ਮੌਤ ਰਬ ਦੀ ਸੁਰਤ ਕਰਾ ਮੈਨੂੰ,

ਮੇਰੀ ਖਿੱਚ ਲੀਤੀ ਸਾਰੀ ਸੱਤਿਆ ਈ ।

ਮੇਰੇ ਰਿਦੇ ਨੂੰ ਠਾਹਯਾ ਈ ਵਾਂਙ ਬੀਆਂ,

ਆਪੇ ਕਹੀ, ਏ ਕੀਤੀ ਤੂੰ ਹੱਤਿਆ ਈ ।੭੪

 

ਵੱਡੀ ਭੈਣ-

ਏਨਾ ਹੱਤਿਆ, ਹਿਤ ਹੈ ਅੱਤ ਦਾ ਨੀਂ,

ਹਿਰਦੇ ਮਹਿਲਾਂ ਤੋਂ ਚੋਰਾਂ ਨੂੰ ਕੱਢਣਾ ਏਂ।

ਸੋਟੇ ਡਾਂਗ ਤਲਵਾਰ ਦੇ ਨਾਲ ਦੁਸ਼ਟਾਂ;

ਜਿਵੇਂ ਔਣ ਕਾਬੂ ਮਾਰ ਵੱਢਣਾ ਏਂ।

ਵਿੰਗੀ ਸੀਖ ਹੋਵੇ ਸਿੱਧੀ ਨਾਲ ਸੱਟਾਂ,

ਤਿਵੇਂ ਰਿਦੇ ਤੇਰੇ ਤਾਂਈਂ ਚੰਡਣਾ ਏਂ ।

ਅਜੇ ਸਮਝ ਤੇ ਲੱਗ ਜਾ ਕਹੇ ਮੇਰੇ,

ਅੰਤ ਜਗਤ ਨੂੰ ਭੈਣ ਜੀ ਛੱਡਣਾ ਏਂ ।੭੫।

 

ਛੋਟੀ ਭੈਣ-

ਹਾਰੀ ਹਾਰੀਆਂ, ਭੁੱਲੀਆਂ ਬਖਸ਼ ਭੈਣੇ,

ਜੋ ਕੁਝ ਕਹੇਂਗੀ ਕਰਾਗੀ ਕਹੇ ਤੇਰੇ ।

25 / 54
Previous
Next