Back ArrowLogo
Info
Profile

ਚੁਗਲੀ ਅਜ ਤੋਂ ਭਾਬੀ ਦੀ ਤਯਾਗ ਦਿਤੀ,

ਅੱਗੇ ਭਾਗ ਭਾਬੀ ਨਾਲ ਰਹੇ ਮੇਰੇ।

ਪੇਕੇ ਆਉਣਾ ਕਰਾਂਗੀ ਘੱਟ ਭੈਣੇ,

ਕਰੜੇ ਕਰਾਂਗੀ ਪੱਥਰਾਂ ਜਿਹੇ ਜੇਰੇ।

ਵਾਹ ਲੱਗਿਆਂ ਕਦੀ ਨਾ ਪੈਰ ਪਾਵਾਂ,

ਜੋਗੀ ਵਾਲੜੇ ਹੋਣਗੇ ਅਸਾਂ ਫੇਰੇ ।੭੬l

 

ਕਰਕੇ ਭੈਣ ਨੂੰ ਬਹੁਤ ਪਿਆਰ ਸਯਾਣੀ,

ਉਠ ਪਿਤਾ ਦੇ ਕੋਲ ਫਿਰ ਜਾਂਵਦੀ ਏ ।

ਦਿਲੋਂ ਸੋਚਦੀ :-ਕਹਾਂ ਕੀ ਵਡਿਆਂ ਨੂੰ,

ਸ਼ਰਮ ਅੱਤ ਦੀ ਰਿਦੇ ਨੂੰ ਆਂਵਦੀ ਏ ।

ਚੁਗਲੀ ਕਰਾਂ ਕੀ ਮਾਂਉਂ ਦੀ ਧੀ ਹੋਕੇ,

ਪਿਤਾ ਨਾਲ ਝਗੜਾਂ ? ਸੰਗ ਖਾਂਵਦੀ ਏ।

ਰੱਬ ਸਦਾ ਕ੍ਰਿਪਾਲ ਤੂੰ ਮੱਤ ਦੇਵੀਂ,

ਮੇਰੀ ਹੋਸ਼ ਧੋਖਾ ਖਾਈ ਜਾਂਵਦੀ ਏ ।੭੭

 

ਲੈਂਦੀ ਤਾਰੀਆਂ ਵਿਚ ਵਿਚਾਰ ਐਕਰ,

ਪਹੁੰਚੀ ਜਾਇ, ਤੇ ਸੀਸ ਨਿਵਾਂਵਦੀ ਏ ।

ਅਗੋਂ ਪਿਤਾ ਨੇ ਚੱਕ ਕੇ ਸੀਸ ਲਾਇਆ ।

ਛਾਤੀ ਨਾਲ ਤੇ ਫਤਹ ਗਜਾਂਵਦੀ ਏ ।

ਸੁਣਕੇ ਫਤਹ ਪ੍ਰਸੰਨ ਹੋ ਪਯਾਰ ਦਿੱਤਾ,

ਕਹਿੰਦੇ : ਧੀ ਸਾਡੀ ਕਿਥੋਂ ਆਂਵਦੀ ਏ ?

ਕੋਈ ਸੁਖ ਸੁਨੇਹੜਾ ਬਾਤ ਚੰਗੀ,

ਕੋਈ ਦੁਖ ਦੀ ਕਥਾ ਲਿਆਂਵਦੀ ਏ ?੭੮।

 

ਹਥ ਜੋੜਕੇ ਆਖਦੀ:- ਪਿਤਾ ਪਯਾਰੇ ।

ਮਾਣ ਬੱਚਿਆਂ ਦਾ ਤੁਸੀਂ ਸਦਾ ਜੀਵੋ,

ਬੈਠੇ ਸਿਰੇ ਤੇ ਓਟ ਹੋ ਪਰਬ ਭਾਰਾ,

ਸਾਡਾ ਆਸਰਾ ਸਦਾ ਹੀ ਖੁਸ਼ੀ ਥੀਵੋ ।

26 / 54
Previous
Next