ਜਿੱਕੁਰ ਅਸਾਂ ਤੇ ਮਿਹਰ ਦੀ ਕਰੀ ਬਰਖਾ,
ਅੰਮ੍ਰਿਤ ਸੁਖਾਂ ਦਾ ਸਦਾ ਹੀ ਤੁਸੀਂ ਜੀਵੋ ।
ਜਿੱਕਰ ਨਾਲ ਭਗਵੰਤ ਦੇ ਡੋਰ ਲਾਈ,
ਸਾਡਾ ਰਿਦਾ ਬੀ ਗੁਰਾਂ ਦੇ ਨਾਲ ਸੀਂਵੋ ।੭੯l
ਪਯਾਰੇ ਪਿਤਾ ਜੀ ! ਜਦੋਂ ਤਕਲੀਫ ਪੈਂਦੀ,
ਸਭੇ ਓਟ ਵੰਨੇ ਉਠ ਨੱਸਦੇ ਹਨ।
ਸ਼ਰਨ ਓਟ ਦੀ ਸਭੈ ਹੀ ਨਿਡਰ ਹੁੰਦੇ,
ਓਥੇ ਜਾਇ ਸਾਰੇ ਸੁੱਖੀ ਵੱਸਦੇ ਹਨ।
ਤੀਕਰ ਬਾਲਕੇ ਓਟ ਲੈ ਮਾਪਿਆਂ ਦੀ,
ਲੋੜ ਪਈ ਤੇ ਦੁੱਖ ਆ ਦੱਸਦੇ ਹਨ ।
ਦੂਰ ਦੁੱਖ ਨੂੰ ਸੱਟਕੇ, ਸੁਖੀ ਕਰਦੇ
ਸੁੱਖੀ ਵੇਖ ਕੇ ਸਦਾ ਵਿਗੱਸਦੇ ਹਨ I੮੦l
ਪਿਤਾ––
ਮੇਰੀ ਅਕਲ ਦਾ ਕੋਟ ਧਰਮੱਗ ਧੀਏ,
ਕੁਲ ਦੀ ਜੋੜ ਕੁਲਵੰਤੀਏ ਪਯਾਰੀਏ ਧੀ !
ਦੁਖ ਕੇਹਾ ਹੈ ਵਰਤਿਆ ਤੁੱਧ ਤਾਈਂ,
ਦਸ ਸਕੇਂ ਤਾਂ ਓਸ ਨਿਵਾਰੀਏ ਧੀ।
ਤੇਰੀ ਬੁੱਧੀ ਚੰਗੀ ਵਰਤਣ ਸਾਫ ਸੋਹਣੀ,
ਤੇਰੀ ਅਕਲ ਤੋਂ ਅਕਲ ਨੂੰ ਵਾਰੀਏ ਧੀ ।
ਔਕੜ ਬਣੀ ਕੀ ਤੁੱਧ ਨੂੰ ਤੁੱਧ ਪਾਸੋਂ ।
ਹਲ ਨਹੀਂ ਹੋਈ ਗੁਰੂ ਸਵਾਰੀਏ ਧੀ ॥੮੧॥
ਧੀ––
ਮੇਰੇ ਪਿਤਾ ਸੁਮੇਰ ਤੋਂ ਬੜੇ ਭਾਰੇ,
ਬੁੱਧੀ ਵਿਚ ਸਮੁੰਦਰੋਂ ਬਹੁਤ ਡੂੰਘੇ ।
ਭਾਬੀ ਮਾਂਉਂ ਤੇ ਭੈਣ ਤੇ ਵੀਰ ਅੰਦਰ,