Back ArrowLogo
Info
Profile

ਪੁਤਲੀ ਅਦਬ ਦੀ ਬੱਚੀਏ ਸੰਗ ਨਾਹੀਂ,

ਆਖ਼ਰ ਸਚ ਜੋ ਸਾਫ ਤੂੰ ਜਾਣਨੀ ਏਂ ।

ਤੇਰੀ ਨੀਤ ਹੈ ਸਾਫ ਉਪਕਾਰ ਵਾਲੀ,

ਤੇਰੀ ਬੁੱਧਿ ਭੀ ਸੋਚ ਨਿਤਾਰਨੀ ਏਂ ।

ਸੱਚ ਆਖਦੇ, ਕਹਿੰਦਿਆ ਸੰਗੀਏ ਨਾ,

ਵਿਗੜੀ ਸੱਚ ਨੇ ਸਦਾ ਸੁਆਰਨੀ ਏਂ ।

ਤੈਨੂੰ ਦੋਸ਼ ਨਾ ਮੂਲ ਹੈ ਕਿਸੇ ਗੱਲੇ

ਮੇਰੇ ਕਹੇ ਨੂੰ ਤੂੰ ਪ੍ਰਤਿਪਾਰਨੀ ਏਂ ।੮੫।

 

ਧੀ–

ਖਿਮਾ ਮੰਗਕੇ ਪਿਤਾ ਜੀ, ਆਗਿਆ ਮੈਂ,

ਸੀਸ ਧਾਰਕੇ ਆਪਦੀ ਪਾਲਦੀ ਹਾਂ ।

ਜੋ ਕੁਝ ਜਾਣਦੀ ਸੱਚ ਹਾਂ ਅਰਜ਼ ਕਰਦੀ;

ਝੂਠ ਆਖ ਨਾ ਮੈਲ ਪਖਾਲਦੀ* ਹਾਂ ।

ਪਰਦਾ ਭਾਬੀ ਨੂੰ ਆਪ ਤੋਂ ਚਾਲ ਭੈੜੀ,

ਏਸ ਬਾਤ ਦਾ ਦੁਖ ਜੀ ਜਾਲਦੀ ਹਾਂ ।

ਤੁਹਾਨੂੰ ਓਪਰੀ ਉਸਨੂੰ ਤੁਸੀਂ ਓਪ੍ਰੇ,

ਸਿੱਟੇ ਏਸਦੇ ਖੋਲ ਵਿਖਾਲਦੀ ਹਾਂ ।੮੬।

 

ਭੈਣ ਛੋਟੀ ਨੂੰ ਭਾਬੀ ਨ ਲਗੇ ਚੰਗੀ,

ਕਿਸੇ ਗੱਲੇ ਵਿਰੋਧ ਜੋ ਉਠਿਆ ਏ ।

ਗੁੱਸੇ ਨਾਲ ਨ ਝੱਲਿਆ ਓਸ ਨੇ ਹੈ,

ਨਾਲ ਮਾਂਉਂ ਦਾ ਸੀਨਾ ਭੀ ਲੁੱਠਿਆ ਏ ।

ਧੀ ਮਾਂਉਂ ਨੂੰ ਨੂੰਹ ਤੋਂ ਸਦਾ ਪਿਆਰੀ,

––––––––––––––––––––––––––––––––––––––––––––––

*ਮੈਲ ਧੋਂਦੀ ਹਾਂ ।

29 / 54
Previous
Next