ਗੋਂਦਾਂ ਗੁੰਦ ਦੋਹਾਂ ਵੀਰਾ ਮੁੱਨਿਆ ਏ ।
ਵੀਰ ਸਿਖੇ ਨੇ ਭਾਬੀ ਤੇ ਕਹਿਰ ਕੀਤਾ,
ਲੜ ਲਾਈ ਨੂੰ ਆਪ ਹੀ ਕੁੱਠਿਆ ਏ ॥੮੭॥
ਮਾਂ ਭੈਣ ਤੇ ਵੀਰ ਜੋ ਕਹਿਣ ਤੁਹਾਨੂੰ,
ਤੁਸੀਂ ਓਸ ਨੂੰ ਹੀ ਨਿਰਾ ਜਾਣਦੇ ਹੋ ।
ਇਕ ਪਾਸੇ ਦੀ ਗਲ ਜੋ ਸੁਣੀ ਜੇਹੀ,
ਤੇਰੀ ਭਾਬੀ ਨੂੰ ਆਪ ਪਛਾਣਦੇ ਹੋ।
ਦੂਜੇ ਪਾਸੇ ਦੀ ਗਲ ਨਾ ਪਹੁੰਚ ਸਕਦੀ,
ਛਾਣੇ ਹੋਏ ਨੂੰ ਤੁਸੀਂ ਭੀ ਛਾਣਦੇ ਹੋ।
ਦੇਸ ਚਾਲ ਨੇ ਤੁਸਾਂ ਮਜ਼ਬੂਰ ਕੀਤਾ,
ਇਕ ਪਾਸੇ ਦੀ, ਤੁਸੀਂ ਭੀ ਠਾਣਦੇ ਹੋ l੮੮l
ਤਹਾਡੀ ਦਸ਼ਾ ਹੈ ਪਿਤਾ ਜੀ ਬਹੁਤ ਬਿਖੜੀ,
ਜੈਸੀ ਓਸ ਹਾਕਮ ਸੰਦੀ ਹੋਂਵਦੀ ਏ ।
ਜਿਸ ਦੇ ਪਾਸ ਮੁੱਦਈ ਤਾਂ ਹਾਲ ਦੱਸੇ,
ਮੁਦਾਅਲੇ ਦੀ ਖਬਰ ਨਾ ਹੋਂਵਦੀ ਏ।
ਸੁਣਕੇ ਹਾਲ ਹਵਾਲ ਇਕ ਪੱਖ ਦੇ ਨੂੰ,
ਸੁਰਤ ਸੋਚ ਕਰਦੀ ਸੱਚ ਖੋਂਵਦੀ ਏ।
ਪਤਾ ਸੱਚ ਤੇ ਝੂਠ ਦਾ ਲੱਗੇ ਨਾਹੀਂ,
ਕੰਡੀ ਵੱਟਿਆਂ ਨਾਲ ਹੀ ਜੋਂਵਦੀ ਏ ।੮੯।
ਜੇਕਰ ਦੂਜੇ ਬੀ ਪਾਸੇ ਤੇ ਹਾਲ ਸਾਰੇ,
ਹਾਕਮ ਸੁਣੇ ਤਾਂ ਕਰੇ ਨਿਤਾਰ ਸੱਚਾ।
ਇਕ ਪਾਸੇ ਦੀ ਸੁਣੇ ਤੇ ਦਏ ਡਿਗਰੀ,
ਜੋ ਕ ਝ ਕਰੇ ਸੋ ਸਦਾ ਹੀ ਹੋਊ ਕੱਚਾ ।