ਤਿਵੇਂ ਸਹੁਰੇ ਦੀ ਦਸ਼ਾ ਦੁਭੀਤ ਫਸਦੀ,
ਦਿਲ ਓਸਦਾ ਸਦਾ ਹੀ ਰਹੇ ਸੱਚਾ ।
ਏਸ ਹਾਲ ਤੇ ਸੱਸ ਨਿਨਾਣ ਵਾਲਾ,
ਪਾਸਾ ਪਿਤਾ ਜੀ ਅਕਸਰਾਂ ਰਹੇ ਉੱਚਾ ।੯੦।
ਕਿਰਲੀ ਸੱਪ ਪਕੜੇ ਜੀਕੂੰ ਫਸੇ ਦੁਬਿਧਾ,
ਦੁਬਿਧਾ ਓਸ ਦੇ ਸਹੁਰੇ ਨੂੰ ਘੇਰਦੀਏ।
ਵਹੁਟੀ ਓਸ ਨੂੰ ਆਪਣੇ ਦਏ ਮੰਤਰ,
ਸਦਾ ਨੂੰਹ ਦੇ ਉਲਟ ਹੀ ਫੇਰਦੀਏ।
ਨਾਲ ਰਲੇ ਨਿਨਾਣ ਤੇ ਕਹੇ ਓਹੋ,
ਵਲ ਮਾਂਉਂ ਦੇ ਪਿਤਾ ਨੂੰ ਪ੍ਰੇਰਦੀ ਏ ।
ਨੂੰਹ ਚੁੱਪ ਤੇ ਸੁੰਨ ਦਾ ਹੋਇ ਵੱਟਾ,
ਘੁੰਡ ਵਿਚ ਹੈਰਾਨ ਹੋ ਹੇਰਦੀ ਏ ॥੯੧।
ਪਾਸ ਬੈਠੀ ਦੇ ਝੂਠ ਬੁਲੀਂਵਦੀ ਹੈ,
ਕਾਤੀ ਰਿਦੇ ਉਹਦੇ ਫਿਰਦੀ ਜਾਂਵਦੀ ਹੈ ।
ਐਪਰ ਬਿਰਕ ਨਾ ਮੂੰਹ ਥੀਂ ਸਕੇ ਮੂਲੋਂ,
ਘੁਟ ਜ਼ਹਿਰ ਦੇ ਘੁਟ ਲੰਘਾਵਦੀ ਹੈ।
ਗੁੰਗੀ, ਜੀਭ ਦੇ ਹੁੰਦਿਆਂ ਹੋਂਵਦੀ ਹੈ,
ਭੋਜਨ ਅੱਗ ਦਾ ਤੱਤੜੀ ਖਾਂਵਦੀ ਹੈ ।
ਸਹਿੰਦੀ ਜ਼ੁਲਮ ਅਨਰਥ ਹੈ ਸਹੁਰਿਆਂ ਦੇ,
ਦੇਸ਼ ਚਾਲ ਪਿਛੇ ਦੁਖ ਪਾਂਵਦੀ ਹੈ ॥੯੨॥
ਪਿਤਾ–
ਇਨ੍ਹਾਂ ਗਲਾਂ ਨੂੰ ਬੱਚੀਏ ਜਾਣਦਾ ਹਾਂ,
ਆਪਣੀ ਦਸ਼ਾ ਨੂੰ ਆਪ ਪਛਾਣਦਾ ਹਾਂ ।