ਕੀ ਹੈ ਰੂਪ ਬੇਸਮਝੀ ਦਾ ਦੱਸ ਧੀਏ,
ਜਿਸ ਨੂੰ ਮਾਰੀਏ ਤੇ ਸਾਡੇ ਘਰੋਂ ਨੱਸੇ,
ਤੇਰੀ ਸੋਚ ਹੈ ਸੋਚਦੀ ਬਹੁਤ ਚੰਗੀ ।
ਵੈਰ ਭਾਵ ਨਾ ਕਿਸੇ ਦੇ ਰਿਦੇ ਵੱਸੇ ।
ਸਾਰੇ ਹਿਰਦਿਆਂ ਸਮਝ ਹੈ ਉਲਟ ਹੋਈ,
ਓਹੋ ਪੁੱਠੜੇ ਪਾਸੜੇ ਨਿੱਤ ਦੱਸੇ ।
ਜਿਵੈਂ ਸਿਧਿਓਂ ਸ਼ੀਸ਼ਿਓਂ ਮੂੰਹ ਦਿੱਸੇ,
ਪੁਠੇ ਵੇਖਿਆਂ ਨਜ਼ਰ ਨਾ ਪਏ ਭੱਸੇ ।੧੦੨ ।
ਧੀ–
ਮਾਂ ਨੇ ਜਾਣਿਆ ਨੂੰਹ ਹੈ ਸਤੀ ਸੀਤਾ,
ਅਕਲ ਕੋਟ ਹੈ ਬੜਾ ਚਿਤੌੜ ਦਾ ਓ ।
ਭੈਣ ਜਾਣਿਆਂ ਕਲਪ ਹੈ ਬ੍ਰਿਛ ਢੱਠਾ,
ਸਖੀਆਂ ਜਾਣਿਆਂ ਰੁੱਖ ਪਤੋੜ ਦਾ ਓ ।
ਵੀਰ ਜਾਣਿਆਂ ਲੱਛਮੀ ਹੇਠ ਆਈ,
ਫੁਲ ਖਿੜ ਪਿਆ ਪਰਬਤੀ ਕੌੜ ਦਾ ਓ।
ਨੂੰਹ ਨਹੀਂ ਜਾਤੀ ਕੁੜੀ ਸਾਉਆਂ ਦੀ,
ਸਭਨਾਂ ਪਿੰਡ ਜਾਤਾ ਹਾਥੀ ਪੌੜ ਦਾ ਓ ।੧੦੩ ।
ਰਖੀ ਸਾਰਿਆਂ ਵੱਧ ਉਮੈਦ ਉਸ ਤੋ,
ਉਸ ਦੇ ਕਦਰ ਦੀ ਕਿਸੇ ਨਾ ਟੋਲ ਕੀਤੀ।
ਲੱਕੜ ਚੰਦਨੇ ਦੀ ਉੱਘੜ ਦੁੱਘੜੀ ਓ,
ਕਿਸੇ ਚਾੜ ਖਰਾਦ ਨਾ ਡੌਲ ਲੀਤੀ।
ਸਗੋਂ ਰਗੜਕੇ ਚਿਥੜ ਕੇ ਨਾਸ਼ੂ ਕੀਤੀ,