ਕਿਸੇ ਜਾਚਕੇ ਮੂਲ ਨਾ ਤੋਲ ਕੀਤੀ ।
ਗੁੱਥੀ ਬੰਦ ਨੂੰ ਜਾਣਕੇ ਹੀਰਿਆਂ ਦੀ,
ਕਿਸੇ ਨਹੀਂ ਜਾਤੀ ਖੋਜ ਫੋਲ ਕੀਤੀ ।੧੦੪ ।
ਪਿਤਾ-
ਸੱਚ ਆਖਿਆ ਬੱਚੀਏ ਪਯਾਰੀਏ ਨੀ,
ਅਸਾਂ ਕਦਰ ਤੋਂ ਵੱਧ ਉਮੈਦ ਕੀਤੀ।
ਵਿਤ ਨੂੰਹ ਦਾ ਕਿਸੇ ਪਛਾਣਿਆ ਨਾ,
ਉਸ ਦੀ ਵਿਦਿਆ ਦੀ ਨਹੀਂ ਸਾਰ ਲੀਤੀ ।
ਸਿਖਯਾ ਦੇਣ ਦਾ ਨਹੀਂ ਉਪਾ ਕੀਤਾ,
ਸਗੋਂ ਖੌਫ ਦੇ ਨਾਲ ਉਹ ਰਹੀ ਪੀਤੀ ।
ਪੇਕੇ ਖੇਡਦੀ ਮੱਲਦੀ ਰਹੀ ਹੈਸੀ,
ਏਥੇ ਦਾਬਿਆਂ ਮਿਹਣਿਆਂ ਵਿਚ ਬੀਤੀ ॥੧੦੫ ।
ਐਪਰ ਧੀਏ ਪਿਆਰੀਏ ਦੱਸ ਕੋਈ,
ਡੌਲ ਸੋਹਣੀ ਕੰਮ ਸੁਆਰਣੇ ਦੀ ।
ਸੋਟਾ ਜਾਏ ਨ ਹੱਥ ਦਾ ਟੁੱਟ ਜਿੱਕੁਰ,
ਫੇਰ ਡੌਲ ਹੋਵੇ ਸਪ ਮਾਰਨੇ ਦੀ ।
ਕਿਸੇ ਤਾਂਈਂ ਨਾ ਰੰਜ ਤੇ ਗਿਲਾ ਹੋਵੇ,
ਫੇਰ ਵਿਧੀ ਹੋਵੇ ਕਾਜ ਸਾਰਨੇ ਦੀ ।
ਨੂੰਹ ਸੱਸ ਨਿਨਾਣ ਤੇ ਪਤੀ ਤਾਂਈਂ,
ਪਏ ਝੱਲਣੀ ਸ਼ਰਮ ਨਾ ਹਾਰਣੇ ਦੀ ।੧੦੬ ।
ਧੀ–
ਹਾਥੀ ਚੜ੍ਹੇ ਸੁਮੇਰ ਨੂੰ ਕਹੇ ਕੋਈ,
'ਤੇਰੀ ਕਰਾਂ ਬਰਾਬਰੀ, ਬਣੇ ਕੀਕਰ ।