Back ArrowLogo
Info
Profile

ਉਚੀ ਕਰੇ ਮਤਾਬੀ ਤੇ ਕਹੇ "ਸੂਰਜ"

ਸੂਰਜ ਓਸ ਨੂੰ ਕੋਈ ਹੈ ਗਣੇ ਕੀਕੁਰ ?

ਚੀਲ ਲਏ ਉਡਾਰੀਆਂ ਗਗਨ ਕੱਛੇ,

ਕੋਈ ਚੰਨ ਤਾਰਾ ਓਨੂੰ ਭਣੇ ਕੀਕੁਰ !

ਜਾਏ ਮਾਪਿਆਂ ਸਾਹਮਣੇ ਹੋਣ ਨੀਵੇਂ,

ਬੱਦਲ ਸਾਹਮਣੇ ਹੋਂਵਦੇ ਕਣੇ ਜੀਕੁਰ !੧੦੭

 

ਰੁਖ ਬੋਹੜ ਦੇ ਬਾਲ ਨਾ ਪਟ ਹੰਘਣ,

ਵਗਦੀ ਨਦੀ ਨਾ ਟੁੰਡਿਆਂ ਬੰਨ੍ਹਣੀਏ ।

ਸੁਭਾ ਸੰਦੜਾ ਕਠਨ ਹੈ ਅੱਤਿ ਪਰਬਤ,

ਚੂਹੇ ਸੁਰੰਗ ਨਾ ਏਸ ਤੋਂ ਖੰਨਣੀਏ ।

ਜਿਸਦੀ ਆਪਣੀ ਭੱਜ ਨਾ ਗਈ ਆਦਤ,

ਓਨ੍ਹ ਦੂਸਰੇ ਦੀ ਕਿਵੇਂ ਭੰਨਣੀਏ ।

ਮੇਰਾ ਆਖਿਆ ਆਪ ਮੈਂ ਮੰਨਦੀ ਨਾਂ,

ਕਿਸੇ ਹੋਰ ਮੇਰੀ ਕਾਹਨੂੰ ਮੰਨਣੀ ਏ ।੧੦੮ ।

 

ਆਪ ਵਡੇ ਹੋ ਪਿਤਾ ਜੀ ਸਭਸ ਕੋਲੋਂ,

ਬੁਧੀ ਆਪ ਦੀ ਉੱਜਲੀ ਸੋਹਿਣੀ ਏ।

ਆਪੇ ਸਭ ਨੂੰ ਆਪ ਸੁਆਰ ਸੱਕੋ,

ਦੁਰਮਤ ਸਭ ਦੀ ਆਪ ਨੇ ਖੋਹਿਣੀ ਏ।

ਫੁੱਟ ਡੈਣ ਹੈ ਆਣਕੇ ਵੜੀ ਵਿਹੜੇ,

ਮੁੰਡੀ ਪਕੜ ਕੇ ਆਪ ਨੇ ਕੋਹਿਣੀ ਏਂ,

ਆਪ ਕਹੋਗੇ ਕਰੇਗਾ ਅਸਰ ਸਾਰੇ ।

ਹੋਰ ਕਿਸੇ ਦੀ ਗਲ ਨਾ ਸੇਹਿਣੀ ਏਂ ।੧੦੯ 1

 

ਪਿਤਾ–

ਅਦਬ ਵਾਲੀਏ ਪਯਾਰ ਸੁਆਰੀਏ ਨੀ।

ਤੇਰੀ ਸਮਝ ਸੁਲੱਖਣੀ ਬੜੀ ਧੀਏ,

37 / 54
Previous
Next