ਗੁੰਝਲ ਖੋਲ੍ਹੀਏ ਅਕਲ ਦੇ ਨਾਲ ਸਾਰੀ ।
ਸਮਝ ਉਲਟ ਕਾਰਨ ਜੇਹੜੀ ਅੜੀ ਧੀਏ,
ਤੂੰ ਬੀ ਸਾਰਿਆਂ ਨਾਲ ਵਿਚਾਰ ਕੀਤੀ।
ਮਿੱਠੇ ਵਾਕਾਂ ਦੀ ਬੰਨ੍ਹ ਕੇ ਲੜੀ ਧੀਏ,
ਹੁਣ ਕੀ ਹੋਰ ਉਪਾੳ ਹੈ ਕਰਨ ਵਾਲਾ,
ਵਿਦਯਾ ਪਯਾਰ ਦੀ ਤੂੰ ਹੈਂ ਪੜ੍ਹੀ ਧੀਏ ? ੧੧੦ ।
ਧੀ–
ਹਥ ਬਨ੍ਹ ਕੇ ਅਰਜ਼ ਗੁਜ਼ਾਰਦੀ ਹਾਂ,
ਮਾਉਂ ਭੈਣ ਅਗੇ ਜਦੋਂ ਬਿਨੈ ਕੀਤੀ ।
ਓਨ੍ਹਾਂ ਰਖਕੇ ਮਾਨ ਸਤਿਕਾਰ ਮੇਰਾ,
ਜੋ ਕੁਝ ਕਿਹਾ ਸੀ ਬੇਨਤੀ ਮੰਨ ਲੀਤੀ ।
ਭਾਬੀ ਮੰਨਿਆ ਓਸ ਨੂੰ ਕਿਹਾ ਜੋ ਕੁਝ,
ਕੌੜੀ ਸਿਖਯਾ ਦਾਰੂ ਦੇ ਵਾਂਙ ਪੀਤੀ।
ਬਾਕੀ ਵੀਰ ਨੂੰ ਆਪ ਸੁਮੱਤ ਬਖਸ਼ੋ,
ਗੁੱਸਾ ਖਾਉ ਜੇ ਬੇਨਤੀ ਮੈਂ ਕੀਤੀ ।੧੧੧ ।
ਪਿਤਾ–
ਧੀਏ ਪਯਾਰੀਏ ਅਕਲ ਦੀ ਸੋਚ ਸੋਚੀਂ,
ਅਟਕੋਂ ਵੱਧ ਲੰਮੋਰੜੀ ਬੁੱਧਿ ਤੇਰੀ।
ਜੇ ਮੈਂ ਪੁਤ ਨੂੰ ਕੁਝ ਬੀ ਮੱਤ ਦੇਵਾਂ,
ਅਗੋਂ ਮੰਨਿਆਂ ਜੇ ਨਾ ਮੱਤ ਮੇਰੀ।
ਮੇਰਾ ਦਬਦਬਾ ਅਦਬ ਦਾ ਜਗ੍ਹਾ ਸਾਰਾ,
ਰਹੁ ਤੇਰੀ ਨਾ ਹੋਇਗਾ ਸੱਭ ਢੇਰੀ ।
ਤੇਰੀ ਗਲ ਪਰ ਆਸ ਹੈ ਮੰਨ ਲੇੳ,
ਚਾਲੀ-ਹੁੰਦੀ ਹੈ ਤੈਂਡੜੀ ਗੱਲ-ਸੇਰੀ।