ਜੇਕਰ ਮੰਨੀ ਨਾਂ, ਹੋਊ ਨਰਾਜ, ਤਾਂ ਬੀ,
ਹੇਠੀ ਕੁਝ ਨਾ ਹੋਇਗੀ ਤੁੱਧ ਕੇਰੀ ।੧੧੨ ।
ਤੁਸੀਂ ਭੈਣ ਭਰਾ ਰਲ ਬੈਠਣੇ ਹੋ,
ਆਪੋ ਵਿਚ ਇਕ ਜੰਡੜੇ ਫਰਕ ਨਾਹੀਂ ।
ਛੋਟੇ ਹੁੰਦਿਆਂ ਲੜੇ ਤੇ ਮੰਨ ਪੈਂਦੇ,
ਵਿਗੜੀ ਸੌਰਦੀ ਰੜਕਦੀ ਕਰਕ ਨਾਹੀਂ ।
ਹੁਣ ਬੀ ਵਿਗੜ ਜੇ ਜਾਇ ਤਾਂ ਸੌਰ ਸਕੂ,
ਪਤਲੀ ਪੱਤਿ ਤੁਸਾਡੜੀ ਵਰਕ ਨਾਹੀਂ।
ਵਡਾ ਦੋਹਾਂ ਤੋਂ ਮੈਂ ਸੁਆਰ ਸਕੂੰ ।
ਸੋ ਤੂੰ ਏਸ ਗੱਲੇ ਬੱਚੀ ਸਰਕ ਨਾਹੀਂ । ੧੧੩ ।
ਧੀ–
ਸਤਿ ਬਚਨ ਹੈ ਪਿਤਾ ਜੀ ਤੁਸਾਂ ਕਿਹਾ,
ਇਹੋ ਕੁਝ ਮੈਂ ਜਾਇ ਕਮਾਂਵਦੀ ਹਾਂ।
ਜੋ ਕੁਝ ਹ ਕਮ ਹੈ ਕਰਾਂਗੀ ੳਵੇਂ ਜਾਕੇ,
ਦਇਆ ਆਪ ਦੀ ਨਾਲ ਮੰਗਾਂਵਦੀ ਹਾਂ ।
ਆਪ ਦਿਓ ਅਸੀਸ ਤੇ ਨਾਲ ਬਰਕਤ,
ਫੇਰ ਕਾਜ ਸੁਆਰਕੇ ਆਂਵਦੀ ਹਾਂ।
ਰਾਗੀ ਬਿਨਾਂ ਅਵਾਜ਼ ਕੀ ਕਰੇ ਕਾਰਜ,
ਆਪ ਬਰਕਤੀ ਬਰਕਤੀ ਜਾਂਵਦੀ ਹਾਂ ।੧੧੪ ।
ਲੈ ਲਈ ਅਸੀਸ ਤੇ ਤੁਰੀ ਬੀਬੀ,
ਵੀਰ ਆਪਣੇ ਦੇ ਪਾਸ ਜਾਂਵਦੀ ਹੈ।
ਵੀਰ ਦੇਖਕੇ ਉੱਠਕੇ ਦੇਇ ਆਦਰ,
ਭੈਣ ਪ੍ਰੇਮ ਦੀ ਫਤਹਿ ਗਜਾਂਵਦੀ ਹੈ।
ਨਾਲ ਪਯਾਰ ਦੇ ਛੇੜਦੀ ਗਲ ਬਾਤਾਂ,