Back ArrowLogo
Info
Profile

ਸੁਖ ਸਾਂਦ ਅਨੰਦ ਪੁਛਾਂਵਦੀ ਹੈ।

ਹੋਰ ਮਾਮਲੇ ਘਰਾਂ ਦੇ ਵੀਰ ਤਾਂਈਂ,

ਗਲ ਅਸਲ ਤੇ ਫੇਰ ਲਿਆਉਂਦੀ ਹੈ ।੧੧੫ ।

 

ਭੈਣ–

ਹੁਣ ਵੀਰ ਜੀ ਸੋਚ ਦੀ ਗਲ ਭਾਰੀ,

ਸਾਨੂੰ ਪਈ ਹੈ ਸੋਚਣੀ ਐਸ ਵੇਲੇ ।

ਤੁਸਾਂ ਸਮਝਿਆ ਬੁਰੀ ਹੈ ਨਾਰ ਆਪਣੀ,

ਪੱਥਰ ਚੁੱਪ ਦੇ ਓਸਦੇ ਸਿਰੇ ਠੇਲੇ ।

ਸ਼ੁਕਰ ਗੁਰੂ ਦਾ ਫੇਰ ਹੈ ਵੀਰ ਪਯਾਰੇ,

ਪਾਪੜ ਤੁਸਾਂ ਹਨ ਜ਼ੁਲਮ ਦੇ ਨਹੀਂ ਵੇਲੇ ।

ਐਪਰ ਚੁੱਪ ਬੀ ਸਜ਼ਾ ਹੈ ਬਹੁਤ ਭਾਰੀ,

ਨਰਮ ਦਿਲਾਂ ਨੂੰ ਕੇਲਿਆਂ ਵਾਙ ਪੇਲੇ ।੧੧੬।

 

ਵੀਰ-

ਇਸ ਤੋਂ ਘੱਟ ਤੂੰ ਦੱਸ ਹੇ ਭੈਣ ਪਯਾਰੀ,

ਜੋ ਕੁਝ ਬਣੇ ਮੈਂ ਕਰਾਂ ਓ ਕਾਰ ਚੰਗੀ।

ਦੁੱਖ ਨਹੀਂ ਦਿਤਾ, ਕਿਹਾ ਨਹੀਂ ਮੰਦਾ,

ਮਨ ਆਪਣੇ ਅਕਲ ਦੀ ਮਾਰ ਕੰਘੀ ।

ਦਿੱਤਾ ਦੁਖ ਨ ਕਿਸੇ ਨੂੰ ਰੋਸ ਹੋਵੇ,

ਵਸ ਰਿਹਾਂ ਮੈਂ ਚੁਪ ਦੀ ਤਾਣ ਝੰਗੀ ।

ਝੱਲ ਲਿਆ ਹੈ ਸਿਰੇ ਤੇ ਆਪਣੇ ਮੈਂ,

ਕੱਟ ਆਪ ਤੇ ਲਵਾਂਗਾ ਸੱਭ ਤੰਗੀ ।੧੧੭ ।

 

ਭੈਣ–

ਸੁਣੋ ਵੀਰ ਜੀ ! ਤੁਸੀਂ ਗੰਭੀਰ ਚੰਗੇ,

ਤੰਗੀ ਆਪ ਤੇ ਝੱਲਣੀ ਬੜੀ ਚੰਗੀ ।

40 / 54
Previous
Next