ਐਪਰ ਰਿਦੇ ਦਾ ਨਸ਼ਟ ਹੈ ਨਾਲ ਹੁੰਦਾ,
ਕਾਇਆਂ ਝੱਲਦੀ ਨਾਲ ਹੈ ਬੁਰੀ ਤੰਗੀ ।
ਕ੍ਰੋਧ ਘੋਪਿਆਂ ਆਪ ਨੂੰ ਮਾਰਦਾ ਹੈ.
ਕੁਛੜ ਲਈ ਜਯੁੰ ਕਟੇ ਤਲਵਾਰ ਨੰਗੀ।
ਕੰਮ ਤੁਸਾਂ ਦਾ ਵਿਦਿਯਾ ਵਾਲੜਾ ਹੈ;
ਕ੍ਰੋਧ ਛਾਂਦਿਆਂ ਜਾਇਗੀ ਸੁਰਤ ਡੰਗੀ ।੧੧੮
ਤੁਸੀਂ ਨੇਕ ਹੋ ਨੇਕੀ ਦਾ ਮੁੱਲ ਨਾਹੀਂ,
ਲਾਹੀ ਪੱਤ ਨਾ ਸਾਉਆਂ ਜਾਈ ਦੀ ਹੈ ।
ਐਪਰ ਅੰਦਰੋਂ ਸਾੜਨਾ ਆਪੇ ਤਾਂਈਂ,
ਗੱਲ ਨਹੀਂ ਏ ਨੇਕ ਕਮਾਈ ਦੀ ਹੈ ।
ਮੰਦਰ ਦੇਹ ਹੈ ਦਿਤਾ ਹੈ ਤਖਤ ਉਸਦਾ,
ਸੂਰਤ ਰੱਬ ਦੀ ਜਿੱਥੇ ਬਹਾਈਦੀ ਹੈ ।
ਚੂੜ੍ਹੇ ਕ੍ਰੋਧ ਨੂੰ ਵਾੜਕੇ ਓਸ ਥਾਂ ਤੇ,
ਆਤਮ ਸੱਤਿਆ ਨਹੀਂ ਗਵਾਈਦੀ ਹੈ ॥੧੧੯ !
ਵੀਰ-
ਇਹ ਤਾਂ ਸੱਚ ਹੈ ਭੈਣ ਜੀ ਕ੍ਰੋਧ ਤਾਂਈਂ,
ਜਦੋਂ ਅੰਦਰੇ ਆਪਣੇ ਨੱਪ ਲਈਏ।
ਤਦੋਂ ਆਪ ਨੂੰ ਖਾਂਵਦਾ ਠੀਕ ਐਕੁਰ,
ਸੋਨੇ ਵਿਚ ਸੁਹਾਗੜਾ ਜਿਵੇਂ ਪਈਏ।
ਐਪਰ ਦੂਏ ਨੂੰ ਦੁਖ ਤਾਂ ਨਹੀ ਹੁੰਦਾ,
ਦੁਖ ਦੂਏ ਦਾ ਆਪ ਤੇ ਲੈ ਲਈਏ।
ਵੱਧ ਏਸ ਤੋਂ ਕਲਾ ਕੀ ਹੋਰ ਹੋਵੇ,
ਦਿਓ ਮੱਤ ਤਾਂ ਭੈਣ ! ਵਿਚਾਰ ਲਈਏ 1੧੨੦ ।