Back ArrowLogo
Info
Profile
ਭੈਣ–

ਤੁਸਾਂ ਮੰਨਿਆਂ ਕ੍ਰੋਧ ਦਾ ਨੱਪ ਲੈਣਾ,

ਆਪਣੇ ਆਪ ਨੂੰ ਆਪ ਗੁਆਵਣਾ ਹੈ।

ਪਰ ਏ ਦੂਏ ਤੇ ਦਇਆ ਦੀ ਅਹੇ ਵਰਤਣ,

ਰਿਦਾ ਓਸਦਾ ਨਹੀਂ ਦੁਖਾਵਣਾਂ ਹੈ।

ਮਾਣਕ ਰਿਦੇ ਨੂੰ ਕੜਕ ਨਾ ਦੇਵਣੀ ਜੋ,

ਗੁਰੂ ਆਖਦੇ, ਰਬ ਦਾ ਪਾਵਣਾ ਹੈ।

ਨੀਯਤ ਭਲੇ ਦੀ ਸਦਾ ਹੀ ਭਲੀ ਵੀਰਾ,

ਨੇਕ ਨੀਤਿ ਨੇ ਭਲਾ ਕਰਾਵਣਾ ਹੈ ।੧੨੧ ।

 

ਏਸ ਗਲ ਦੀ ਆਪ ਦੀ ਕਰਾਂ ਉਪਮਾਂ,

ਦੁਜੀ ਗੱਲ ਬੀ ਭਲੀ ਨਾ ਜਾਣਦੀ ਹਾਂ ।

ਇਸ ਤੋਂ ਵੱਧ ਇਕ ਕਦਮ ਉਠਾਣ ਉੱਤੇ,

ਸੁਚੀ ਨੇਕੀ ਦੀ ਥਾਉਂ ਪਛਾਣਦੀ ਹਾਂ ।

ਪਹਿਲੇ ਕ੍ਰੋਧ ਨੂੰ ਠੱਲ੍ਹੀਏ ਬਾਹਰ ਜਾਣੋ,

ਪੈਣੋ ਦੂਜੇ ਤੇ ਭਲਾ ਸਿਞਾਣਦੀ ਹਾਂ।

ਅੰਦਰ ਆਪਣੇ ਟਿਕਣ ਨਾ ਫੇਰ ਦੇਣਾ,

ਉੱਚਾ ਏਸਨੂੰ ਓਸ ਤੋਂ ਜਾਣਦੀ ਹਾਂ ।੧੨੨ ।

 

ਇਸ ਨੂੰ ਕਹਿਣ ਉਪੇਖਯਾ ਸੰਤ ਪੂਰੇ,

ਬੁਰਾ ਕਿਸੇ ਦਾ ਕਰਨ ਨਾਂ ਏਸ ਅੰਦਰ ।

ਮਾਣਕ ਆਪਣਾ ਦੂਏ ਦਾ ਰਹੇ ਸਾਬਤ,

ਰਿਦਾ ਗੁਰਾਂ ਦਾ ਦਮਕਦਾ ਰਹੇ ਮੰਦਰ ।

ਭਲਾ ਬੁਰਾ ਨਾ ਏਸ ਥੀਂ ਹੋਂਵਦਾ ਹੈ,

ਏਹੈ ਓਪਰਾਪਨੇ ਦਾ ਠੀਕ ਸੰਦਰ ।

ਐਪਰ ਧਾਰਨਾ ਏਸ ਦੀ ਤਦੋਂ ਬਣਦੀ,

ਜਦੋਂ ਹੋਇ ਅਗਲਾ ਦੁਸ਼ਟ ਵਾਂਗ ਬੰਦਰ ।੧੨੩

42 / 54
Previous
Next