Back ArrowLogo
Info
Profile

ਵਾਧੇ ਵਾਸਤੇ ਜਤਨ ਉਪਾਉ ਕਰਨੇ,

ਵਾਧਾ ਵੱਧ ਤੋਂ ਵੱਧ ਹੀ ਬੋਚਣਾ ਹੈ।

ਕਿਸੇ ਅਟਕਣਾ ਨਹੀਂ ਹੈ ਜਾਣ ਛੇਕੜ,

ਅੱਗੇ ਵਧਣ ਨੂੰ ਨਿੱਤ ਹੀ ਲੋਚਣਾ ਹੈ ।

ਏਸ ਲਈ ਹੁਣ ਵੀਰ ਜੀ ਕਰੋ ਹਿੰਮਤ,

ਦਿਲੋਂ ਆਪਣੇ ਕ੍ਰੋਧ ਨੂੰ ਮੋਚਣਾ ਹੈ ।੧੨੭ ।

 

ਵੀਰ-

ਵੱਡੀ ਭੈਣ ਹੋ ਆਪ ਨੇ ਮੱਤ ਚੰਗੀ,

ਛੋਟੇ ਵੀਰ ਨੂੰ ਆਖ ਸੁਣਾ ਦਿਤੀ ।

ਐਪਰ ਭੈਣ ਜੀ ! ਯਤਨ ਮੈਂ ਬਹੁਤ ਕੀਤੇ,

ਭਾਬੀ ਤੁਸਾਂ ਦੀ ਇਕ ਨਾ ਮੱਤ ਲੀਤੀ ।

ਨਹੀਂ ਹਾਰਦੀ ਮੰਨਦੀ ਭੁੱਲ ਅਪਣੀ,

ਸਾਨ੍ਹੇ ਵਾਂਗ ਹੈ ਮੱਤ ਦੀ ਧੌਣ ਕੀਤੀ ।

ਅੱਕ ਹਾਰ ਕੇ ਮੇ' ਚੁਪ ਧਾਰ ਲੀਤੀ,

ਕਾਬੂ ਆਂਵਦੀ ਨਹੀਂ ਹੈ ਕਿਸੇ ਭਿੱਤੀ ।੧੨੮

 

ਭੈਣ-

ਸਚ ਆਖਦੇ ਆਪ ਹੋ, ਮਾਨ ਧਾਰੀ,

ਭਾਬੀ ਸਾਡੜੀ ਹਾਰ ਨਾ ਮੰਨਣੀ ਹੈ ।

ਐਪਰ ਕੁਝ ਬੇਦੋਸ਼ ਵਿਚਾਰੜੀ ਹੈ,

ਸਚ ਅਸਾਂ ਨਿਤਾਰ ਕੇ ਮੰਨਣੀ ਹੈ ।

ਰਹੀ ਭੌਦੜੀ ਮਾਪਿਆਂ ਜਰੀਂ ਭੈੜੀ,

ਸਿਖ ਮੱਤ ਨਾ ਵਿਦਿਆ ਵੰਨਣੀ ਹੈ।

ਸਹੁਰੇ ਆਉਂਦਿਆਂ ਕਿਸੇ ਨਾ ਸਿੱਖ ਦਿੱਤੀ,

ਤਦੇ ਲਈ ਓ ਬਹੁਤ ਅੜਮੰਨਣੀ ਹੈ ।੧੨੬ ॥

44 / 54
Previous
Next