Back ArrowLogo
Info
Profile

ਕਰਨਾ ਮਾਫ ਮੈਂ ਵੀਰ ਜੀ, ਸੱਚ ਕਹਿੰਦੀ,

ਨਹੀਂ ਨਿੰਦਿਆ ਵਾਕ ਏ ਜਾਨਣਾ ਜੀ ।

ਨਣਦ ਛੋਟੀ ਨੇ ਓਸ ਨੂੰ ਦੁੱਖ ਦਿਤਾ,

ਵੱਟ ਚੁਗਲੀਆਂ ਗੋਪਿਆ ਚਾਨਣਾ ਜੀ ।

ਨਾਲ ਸੱਸ ਨੇ ਝਾੜ ਕੇ ਕਰੀ ਹੌਲੀ,

ਉਤੋਂ ਤੁਸਾਂ ਵੀ ਫੇਰਿਆ ਛਾਨਣਾ ਜੀ ।

ਇਕ ਸੀ ਅੱਲ੍ਹੜ, ਉਤੋਂ ਫਸੀ ਔਕੜ,

ਭੌਤਲ ਕਰੇ ਹੈ ਸਭਸ ਦਾ ਸਾਮ੍ਹਣਾ ਕੀ ।੧੩੦

 

ਤੁਸੀਂ ਆਪ ਹੋ ਵਿਦਯਾ-ਵਾਨ ਚੰਗੇ,

ਪੜ੍ਹਦੇ ਉਮਰ ਤੋਂ ਰਹੋ ਹੋ ਵੀਰ ਪਯਾਰੇ !

ਸੱਕੇ ਤੁਸੀਂ ਨਾ ਸਾਂਭ ਅਵਿੱਦ ਉਸਨੂੰ,

ਸੋਧ ਸਕੇ ਨਾਂ ਭੁੱਲ ਦੇ ਕਰੇ ਕਾਰੇ।

ਕੀਕੁਰ ਕਰੋ ਉਮੈਦ ਅਵਿੱਦ ਪਾਸੋਂ,

ਘਰ ਦੇ ਸਾਕ ਕਰ ਲਏ ਪ੍ਰਸਿੰਨ ਸਾਰੇ ।

ਸੱਸ, ਨਣਦ, ਸਹੁਰਾ, ਜੇਠ, ਕੰਤ, ਦੇਉਰ,

ਸੀਤਾ ਵਾਗ ਕਰ ਲਏ ਸੰਤੁਸ਼ਟ ਭਾਰੇ । ੧੩੧ ॥

 

ਦੱਸੋ ਤੁਸਾਂ ਨੇ ਭੁੱਲ ਹੈ ਨਹੀਂ ਕੀਤੀ,

ਭਾਂਡੇ ਸੱਖਣੇ ਤੋਂ ਸ਼ਰਤ ਮੰਗਣੇ ਦੀ ?

ਰੇਖਾ ਗਣਤ ਅਨਪੜ੍ਹੇ ਤੋਂ ਸੁਣਨ ਚਾਹੋ,

ਪੁਛੋ ਜੂੰ ਤੋਂ ਸਾਰ ਹੋ ਅੰਗਣੇ ਦੀ।

ਆਖੋ ਥਾਣੀਏਂ ਤਈਂ ਖਗੋਲ ਦੱਸੇ,

ਬੁੱਧੂ ਦੱਸ ਜਾਵੇ ਜਾਚ ਰੰਗਣੇ ਦੀ ।

ਡਰੋ ਰੱਬ ਤੋਂ ਐਡ ਅਨਯਾਯ ਕਰਦੇ,

ਸਿਖ ਜਾਚ ਅਨਯਾਯ ਤੋਂ ਸੰਗਣੇ ਦੀ ।੧੩੨ ।

45 / 54
Previous
Next