Back ArrowLogo
Info
Profile
ਵੀਰ-

ਡਾਢਾ ਹੋਇ ਅਚਰਜ ਹਾਂ ਰਿਦੇ ਰਹਿਆ,

ਭੈਣ ਤੁਸਾਂ ਨੂੰ ਅੱਜ ਕੀ ਹੋਇਆ ਹੈ ?

ਕਿਤੇ ਭਾਬੀ ਦੇ ਪੇਕਿਆਂ ਤੁਸਾਂ ਅੱਗੇ,

ਕੋਈ ਢੱਗੀ ਦਾ ਢੋਆ ਨਹੀਂ ਢੋਇਆ ਹੈ ?

ਹੋਕੇ ਨਣਦ ਹੋ ਭਾਬੀ ਦੀ ਰਈ ਕਰਦੇ,

ਨਾਮ ਆਪਣਾ ਤੁਸਾਂ ਨੇ ਖੋਇਆ ਹੈ ।

ਅੱਕ ਦੁੱਧ ਦਾ ਸਦਾ ਨਿਨਾਂਣ ਚੋਵੇ,

ਅਜ ਤੁਸਾਂ ਨੇ ਮੱਝ ਦਾ ਚੋਇਆ ਹੈ ।੧੩੩

 

ਗੁੱਸਾ ਕਰੋ ਨਾ ਭੈਣ ਜੀ ਹੱਸ ਕਹਿਆ,

ਗੱਲ ਤੁਸਾਂ ਨੇ ਕਰੀ ਅਚਰਜ ਦੀ ਹੈ ।

ਨਣਦ ਲੁਤੀਆਂ ਸਦਾ ਤੋਂ ਲਾਂਵਦੀ ਹੈ,

ਕਦੋਂ ਭਾਬੀ ਨੂੰ ਮੰਦਿਓ ਵਰਜਦੀ ਹੈ ।

ਕਦੋਂ ਕਰੇ ਸਪਾਰਸ਼ਾਂ ਭਾਬੀਆਂ ਦੀ,

ਸਿਰ ਭਾਬੀ ਦੇ ਸ਼ੀਹਣੀ ਗਰਜਦੀ ਹੈ।

ਕਦੀ ਹੋਇ ਦਿਆਲ ਨਿਨਾਣ ਨਾਹੀਂ,

ਜਦੋਂ ਬੋਲਦੀ ਬੋਲਦੀ ਗਰਜਦੀ ਹੈ। ੧੩੪ ।

 

ਭੈਣ-

ਪੰਜੇ ਉਂਗਲਾਂ ਵੀਰ ਜੀ ! ਇਕ ਨਾਹੀਂ,

ਇਕੋ ਜੇਈ ਹੋ ਕਦੀ ਨੁਹਾਰ ਨਾਹੀਂ ।

ਧਰਮ ਨਣਦ ਦਾ ਪਯਾਰ ਹੈ ਨਾਲ ਭਾਬੀ,

ਨਣਦ ਕਰੇ ਉਲਟਾ, ਨਿਯਮ ਹਾਰ ਨਾਹੀਂ ।

ਤੱਕ ਜਾਏ ਜੇ ਦਾਖ ਸ਼ਰਾਬ ਬਣਦੀ,

ਦਾਖ ਆਪ ਤਾਂ ਹੈ ਨਸ਼ੇਦਾਰ ਨਾਹੀਂ ।

ਮੁਰਖ ਹੋਇ ਨਿਨਾਣਾਂ ਜੇ ਕਹਿਰ ਕੀਤੇ,

ਜ਼ਿੰਮੇਂਵਾਰ ਓਹਦੀ ਜਾਣਨਹਾਰ ਨਾਹੀਂ ।੧੩੫ ।

ਭੈਣ ਵੀਰ ਦਾ ਸਾਕ ਅਨੋਖੜਾ ਹੈ,

ਨਾਲ ਪਯਾਰ ਦੇ ਗੁੱਤ ਕੇ ਗੁੰਦਿਆ ਏ ।

ਇਕ ਕੁੱਖ ਦਾ ਵਾਸ, ਇਕ ਥਣੇਂ ਚੁੰਘੇ,

ਇਕ ਬ੍ਰਿਛ ਦੇ ਡਾਲ ਹਵੰਦਿਆ ਏ।

ਭੈਣ ਤਾਂਈਂ ਜਗਤ ਤੇ ਵੀਰ ਜੇਹਾ,

ਪਯਾਰ ਵੀਰ ਦਾ ਕਦੇ ਨਾ ਮੁੰਦਿਆ ਏ ।

ਵਾਰਾਂ ਗਾਂਵਦੇ ਜੋਧੜੇ, ਗੀਤ ਸਹੀਆਂ,

ਵੀਰ ਭੈਣ ਦਾ ਮੋਹ ਮਹੁੰਦਿਆ ਏ ।੧੩੬ ।

 

ਐਸੇ ਪਯਾਰੜੇ ਵੀਰ ਦੀ ਹੋਇ ਪਯਾਰੀ,

ਜਿਨ ਵੀਰ ਸਰੀਰ ਦੀ ਅੱਧ ਆਖੇ ।

ਭੇਣ ਕਰੇ ਨਾ ਪਯਾਰ ਜੇ ਨਾਲ ਉਸਦੇ,

ਕੌਣ ਓਸ ਨੂੰ ਸੱਚ ਦੀ ਭੇਣ ਭਾਖੇ ।

ਅਧ ਦੇਹ ਨਾਲ ਪਿਆਰ ਕਰਦੀ,

ਅਧ ਨਾਲ ਜੇ ਵੈਰ ਦੀ ਰਿਜ਼ਮ ਰਾਖੇ ।

ਚੁਕੇ ਅਧ ਨੂੰ ਅਧ ਉਲਟ ਕਰਨਾ,

ਕਿੱਕੁਰ ਕੋਈ ਹੈ ਓਸਨੂੰ ਭੈਣ ਲਾਖੇ । ੧੩੭ ।

 

ਭੈਣ ਨਹੀਂ ਹੈ ਡੈਣ ਕਸੈਣ ਭਾਰੀ,

ਆਪਣੇ ਵੀਰ ਦੇ ਕਰੇ ਜੋ ਦੋਇ ਟੋਟੇ ।

ਆਖੇ ਅੱਧ ਨੂੰ ਮੈਂ ਪਿਆਰਦੀ ਹਾਂ,

ਦੂਜੇ ਅੱਧ ਨੂੰ ਮਾਰਦੀ ਖਿੱਚ ਸੋਟੇ ।

'ਦੂਜਾ ਅੱਧ ਪਰਾਇਆ ਜਾਇਆ ਹੈ,

ਦਰਸ਼ਨ ਹੋਇ ਨਾ ਛੁਹਣ ਉਸ ਨਾਲ ਪੋਟੇ' ।

ਜਿਹੜੀ ਐਕਰਾਂ ਜਾਣਦੀ ਧਰਮ ਰੱਦੇ,

ਉਸਦੇ ਕੰਮ ਹਨ ਪਯਾਰ ਤੋਂ ਉਲਟ ਖੋਟੇ ।੧੩੮ ।

 

ਗੁਰੂ ਗ੍ਰੰਥ ਤੇ ਪੰਥ ਨੇ ਇਕ ਕੀਤਾ,

ਭਾਬੀ ਵੀਰ ਨੂੰ ਇਕ ਬਨਾਇਆ ਹੈ ।

46 / 54
Previous
Next