Back ArrowLogo
Info
Profile
ਵੀਰ-

ਹੱਸ ਰਿਹਾ ਹਾਂ ਆਪ ਦਾ ਵੀਰ ਛੋਟਾ:

ਦੱਸੋ ਭੈਣ ਜੀ ਮੁਝ ਨੂੰ ਹੁਕਮ ਦੇਵੋ ।

ਔਗੁਣ ਓਸ ਦੇ ਤੁਸਾਂ ਵਿਸਾਰ ਦਿੱਤੇ.

ਮੈਨੂੰ ਕੋਸਦੇ ਹੋ, ਚੰਗਾ ਕੋਸ ਲੇਵੋ ।

ਉਸਦੀ ਧੌੜ ਹੰਕਾਰਦੀ, ਮ:ਨ ਗਿਚੀ,

ਰਹੇ ਆਕੜੀ, ਤੁਸੀਂ ਨਾ ਮੂਲ ਖੇਹੋ।

ਦੱਸੋ ਕਰਾਂ ਕੀ ! ਆਰਤੀ ਰੋਜ਼ ਲਾਹਾਂ,

ਆਖੋ ਆਪ ਕੀ ? 'ਨਾਰ ਨੂੰ ਨਿਤ ਸੇਵੋ ? ੧੪੪ ।

 

ਭੈਣ–

ਜੀਭ ਛਾਲਿਆਂ ਨਾਲ ਉਹ ਵਿੱਝ ਜਾਵੇ,

ਜਿਹੜੀ ਧਰਮ ਤੋਂ ਉਲਟਵੀਂ ਗੱਲ ਦੱਸੇ ।

ਤੀਮੀ ਪਤੀ ਦੀ ਦਾਸ ਹੋ ਪ੍ਰੇਮ ਵਰਤੇ.

ਸਦਾ ਓਸਦੀ ਆਗਿਆ ਵਿਚ ਵੱਸੇ।

ਪਤੀ ਹੋਇ ਕ੍ਰਿਪਾਲ ਉਸ ਕਰੇ ਰਾਖੀ,

ਦੋਹਾਂ ਵਿਚ ਪਰੇਮ ਦੀ ਜੋਤਿ ਲੱਸੇ ।

ਦੋਵੇਂ ਜੋਤਿ ਇਕ ਹੋਇਕੋ ਇਕ ਵਰਤਨ,

ਦੂਈ ਦੋਹਾਂ ਦੇ ਵਿੱਚ ਤੋਂ ਉੱਠ ਨੱਸੇ ।੧੪੫ ।

 

ਤੁਸੀਂ ਵੀਰ ਜੀ ਫਿਕਰ ਨਾ ਕਰੋ ਕੋਈ,

ਗਲ ਰਤਾ ਅਯੋਗ ਨਾ ਆਖਦੀ ਹਾਂ ।

ਭਾਬੀ ਤਈਂ ਮੈਂ ਕੋਸਿਆ ਆਪ ਜਾਕੇ,

ਪਰਦਾ ਰਤੀ ਨਾ ਆਪ ਤੋਂ ਰਖਦੀ ਹਾਂ ।

ਭੁੱਲ ਮੰਨ ਉਸ ਲਈ ਹੈ ਆਪ ਆਪਣੀ,

ਖਿਮਾਂ ਮੰਗਦੀ ਦਿਲੋਂ ਮੈਂ ਲਾਖਦੀ ਹਾਂ ।

ਸਚੇ ਦਿਲੋਂ ਪਛ ਤਾਂਵਦੀ ਭੁੱਲ ਉੱਤੇ,

ਗਲ ਆਖਦੀ ਸਚ ਸੈਂ ਸਾਖ ਦੀ ਹਾਂ ।੧੪੬ ।

49 / 54
Previous
Next