Back ArrowLogo
Info
Profile
ਭੈਣ-

ਗੁਰੂ ਕਰੇਗਾ ਭਲੀ, ਨ ਡੋਲ ਵੀਰਾ !

ਜਿਨ੍ਹੇ ਸਾਜੀਆਂ ਓਸਨੇ ਗੰਢੀਆਂ ਨੀ।

ਜਿਨ੍ਹੇ ਗੰਢੀਆਂ ਓਸ ਨੇ ਵਿਗੜੀਆਂ ਵੀ,

ਨਿਤ ਆਪ ਹੀ ਮੇਲ ਕੇ ਸੰਢੀਆਂ ਨੀ !

ਫਿਕਰ ਓਸ ਨੂੰ ਕੁੱਲ ਜਹਾਨ ਦਾ ਹੈ,

ਅਕਲਾਂ ਐਵੇਂ ਹੀ ਥਕਤ ਤੇ ਹੰਢੀਆਂ ਨੀ ।

ਗਲ ਘੁੱਟ ਲੀਤੀ. ਲੰਘ, ਹੋਇ ਬੀਤੀ,

ਗਲ ਚੁੱਕ ਦਿਤੀ, ਤਦੋਂ ਭੰਡੀਆਂ ਨੀ ।੧੫੦

 

ਐਪਰ, ਵੀਰ ਜੀ ! ਤੁਸੀਂ ਜੇ ਕਰੋ ਉੱਦਮ,

ਧਰਮ ਆਪ ਦਾ ਤਦੋਂ ਹੀ ਸੋਹਿਣਾ ਹੈ ।

ਉਸਦੀ ਵਿਦਯਾ ਦਾ ਕੁਝ ਕਰੋ ਉੱਦਮ,

ਸਿਖਯਾ ਦੇਵਣੀ ਚਪ ਨੂੰ ਕੋਹਿਣਾ ਹੈ ।

ਬਿਨਾਂ ਸਿਖਯਾ ਦੇ ਆਸ ਸੁਖ ਸੰਦੀ,

ਧੁੱਪਾ ਜਿਵੇਂ ਹਾਥੀ ਤਾਂਈਂ ਪਹਿਣਾ ਹੈ।

ਬਿਨਾਂ ਸਿਖਯਾ ਸੁਖਾਂ ਦੀ ਭਾਲ ਕਰਨੀ,

ਧੂਏਂ ਵਿਚ ਜਾ ਬਰਫ਼ ਨੂੰ ਜੋਹਿਣਾ ਹੈ । ੧੫੧ ।

 

ਇੱਕੁਰ ਵੀਰ ਨੂੰ ਲਿਆ ਮਨਾ ਚੰਗਾ,

ਭੈਣ ਭਾਬੀ ਦੇ ਪਾਸ ਫਿਰ ਜਾਂਵਦੀ ਹੈ ।

ਉਸ ਨੂੰ ਦੱਸ ਕੇ ਹਾਲ ਹਵਾਲ ਸਾਰਾ,

ਪਾਸ ਵੀਰ ਦੇ ਫੇਰ ਲਿਆਂਵਦੀ ਹੈ ।

ਭੁੱਲ ਓਸਦੀ ਖਿਮਾਂ ਕਰਾਂਵਦੀ ਹੈ,

ਦਿਲਾਂ ਪਟਿਆਂ ਮੇਲ ਦਿਖਾਂਵਦੀ ਹੈ ।

ਗੁਰਾਂ ਇਕ ਕੀਤੇ, ਭੁੱਲ ਦੋ ਕੀਤੇ,

ਭੈਣ ਫੇਰ ਮੁੜ ਇਕ ਕਰਾਂਵਦੀ ਹੈ ।੧੫੨ ।

51 / 54
Previous
Next