Back ArrowLogo
Info
Profile

ਨਾਰ ਪਤੀ ਦੇ ਦਿਲਾਂ ਤੋਂ ਮੈਲ ਲੱਥੀ,

ਸਾਫ ਲਿਸ਼ਕਣੇ ਵਾਂਗ ਬਲੌਰ ਹੋ ਗਏ ।

ਅਟਕ ਫਟਕ ਨਾਂ ਰਤੀ ਬੀ ਰਹੀ ਬਾਕੀ,

ਰਿਦੇ ਦੋਹਾਂ ਦੇ ਸੋਹਿਣੇ ਸੌਰ ਹੋ ਗਏ ।

ਵਿਗੜੇ ਦੋਹਾਂ ਦੇ ਸੋਹਿਣੇ ਸੌਰ ਹੋ ਗਏ ।

ਵਿਗੜੇ ਲੱਛਣਾਂ ਨੇ ਪਰਤ ਕੇ ਨੇਕ ਖਾਧੀ,

ਬਦਲੇ ਹੋਏ ਬੀ ਨੇਕ ਸਭ ਤੌਰ ਹੋ ਗਏ ।

ਭੁੱਲ ਰਾਤ ਨੇ ਕੀਤਾ ਸੀ ਜਿਨ੍ਹਾਂ ਚਕਵੇ,

ਸਮਝ ਪਈ ਤੇ ਫੁੱਲ ਤੇ ਭੋਰ ਹੋ ਗਏ ।੧੫੩ ]

 

ਫੇਰ ਸੱਸ ਦੇ ਪੈਰ ਪਵਾਇ ਭਾਬੀ,

ਨਣਦ ਦੋਹਾਂ ਦਾ ਮੇਲ ਕਰਾਇ ਦਿਤਾ ।

ਸੱਸ ਬਖਸ਼ ਕੇ ਨੂੰਹ ਨੂੰ ਗੋਦ ਲੀਤਾ ।

ਪਿਛਲਾ ਬੋਲ ਕੁਬੋਲ ਭੁਲਾ ਦਿਤਾ ।

ਫੇਰ ਨਣਦ ਛੋਟੀ ਸੱਦ ਪਾਸ ਆਂਦੀ,

ਗਲ ਦੁਹਾਂ ਨੂੰ ਘੁੱਟ ਮਿਲਾ ਦਿਤਾ ।

ਇਉਂ ਭਈ ਛਮਛਰੀਂ* ਸਭਸ ਸੰਦੀ,

ਅੱਡ ਹੋਇਆਂ ਨੂੰ ਫੇਰ ਰਲਾ ਦਿਤਾ ।੧੫੪ ।

 

ਅੰਤ ਸੱਭ ਪਰਿਵਾਰ ਨੂੰ ਨਾਲ ਲੈਕੇ,

ਨਣਦ ਪਾਸ ਬਾਪੂ ਜੀ ਦੇ ਜਾਂਵਦੀ ਹੈ ।

ਸਾਰਾ ਹਾਲ ਮਿਲਾਪ ਦਾ ਅਰਜ਼ ਕਰਦੀ,

ਪਿਤਾ ਅੱਖੀਆਂ ਦੇ ਵਿਚ ਭਾਵਦੀ ਹੈ।

ਪਹਿਲਣ ਧੀਆਂ ਪਰਵਾਰ ਨੂੰ ਮੇਲਣੀ ਨੂੰ,

ਪਿਤਾ ਸੰਦੜੀ ਖੁਸ਼ੀ ਥਿਆਂਵਦੀ ਹੈ ।

ਫੇਰ ਸੱਦ ਪਰਵਾਰ ਨੂੰ ਦੇ ਅਸੀਸਾਂ,

ਮਿਹਰ ਵੱਡਿਆਂ ਦੀ ਠੰਡ ਪਾਂਵਦੀ ਹੈ ।੧੫੫ ।

–––––––––––––––––––––––––––––––––––––––

*ਖਿਮਾਂ ਖਿਡੌਣੀ, ਪਰਸਪਰ ਬਖਸ਼ਣ ।

52 / 54
Previous
Next