ਪਿਤਾ ਬਹੁਤ ਪਰਸੰਨ ਹੋ ਉੱਠ ਬੈਠਾ,
ਗਲੇ ਪਾ ਪੱਲਾ ਖੜਾ ਹੋਂਵਦਾ ਹੈ।
ਕਰੇ ਮੁੱਢ ਅਰਦਾਸ ਉਚਾਰ ਸਾਰੀ,
ਕਰ ਵੈਰਾਗ ਪਰੇਮ ਦਾ ਰੋਂਵਦਾ ਹੈ ।
ਸ਼ੁਕਰ ਮੁੱਖ ਥੀਂ ਕਰੇ ਉਚਾਰ ਐਕੁਰ,
ਲੂੰ ਲੂੰ ਓਸਦਾ ਸ਼ੁਕਰ ਭਿਗੋਂਵਦਾ ਹੈ ।
ਆਖੇ ਮੇਹਰ ਤੇਰੀ ਹੋਈ ਗੁਰੁ ਸਚੇ !
ਮਿਹਰ ਮਿਹਰ ਹੀ ਮਿਹਰ ਕੂਕੇਂਵਦਾ ਹੈ ।੧੫੬ ॥
ਜਿਨ੍ਹੇ ਰਖਿਆ ਪਾਟਦਾ ਮਹਿਲ ਮੇਰਾ,
ਧੰਨ ਓਸ ਕਰਤਾਰ ਦਾ ਸਦਾ ਹੋਵੇ !
'ਜਿਨ੍ਹ ਪ੍ਰੇਰਿਆ ਧੀਅ ਨੂੰ ਕਰੇ ਨੇਕੀ,
ਜੈ ਜੈ ਕਾਰ ਓਹਦਾ ਸਦਾ ਸਦਾ ਹੋਵੇ !
ਜਿਹੜਾ ਵੱਸਿਆ ਸਭਸ ਦੇ ਰਿਦੇ ਆਕੇ,
ਮੰਗਲ ਚਾਰ ਉਸ ਦਾ ਸਦਾ ਸਦਾ ਹੋਵੇ !
'ਮੇਰੇ ਧੌਲਿਆਂ ਦੀ ਜਿਨ੍ਹੇ ਲਾਜ ਰੱਖੀ
ਨਮਸਕਾਰ ਉਸ ਨੂੰ ਸਦਾ ਸਦਾ ਹੋਵੇ ! ੧੫੭ ।
ਬਾਦ ਏਸ ਦੇ ਸਭ ਪਰਵਾਰ ਲੈ ਕੇ,
ਗੁਰੂ ਗ੍ਰੰਥ ਦੇ ਧੌਲਰੇ ਜਾਂਵਦਾ ਹੈ ।
ਫੇਰ ਸੋਧ ਅਰਦਾਸ ਸਿਕ ਪ੍ਰੇਮ ਵਾਲੀ,
ਸ੍ਰੀ ਗੁਰੂ ਦਾ ਪਾਠ ਰਖਾਂਵਦਾ ਹੈ !
ਹੁਕਮ ਦੇਂਵਦਾ 'ਪਿਆਰਿਓ ਕਰੋ ਸਾਰੇ,
ਰਲਕੇ ਪਾਠ, ਗੁਰ ਧਯਾਨ ਧਰਾਂਵਦਾ ਹੈ ।
ਮੇਲ ਲਿਆਂ ਦੇ ਮੇਲ ਨੂੰ ਕਰੇ ਉੱਚਾ,
ਮੇਲ ਗੁਰੂ ਦੇ ਵਿੱਚ ਕਰਾਂਵਦਾ ਹੈ ।੧੫੮ ।
ਗੁਰੂ ਵਿਚ ਜੋ ਮਿਲਣਗੇ ਮਿਲੇ ਰਹਿਸਣ,
ਅਗੇ ਹੋਰ ਵਾਧਾ ਆਤਮ ਪਾਣ ਹਾਰੇ ।
ਜਿਨ੍ਹਾਂ ਗੁਰੂ ਦੇ ਵਿਚ ਨਜ਼ੀਰ ਬੱਧੀ,