ਸੰਸਾਰ-ਜੰਗ
ਕੋਈ ਮੋੜੇ ਵੇ, ਕੋਈ ਮੋੜੇ ।
ਇਸ ਬਿਫਰੇ ਹੋਏ ਹਾਥੀ ਨੂੰ
ਕੋਈ ਮੋੜੇ ਵੇ ਕੋਈ ਮੋੜੇ ।
੧. ਦੁਨੀਆ ਵਿਚ ਪੈ ਗਿਆ ਭੜਥੂ,
ਘੁਗ ਵਸਦੇ ਸ਼ਹਿਰ ਉਜੜ ਗਏ।
ਧਨ ਧਾਮ, ਸੁਹਜ, ਸਰਮਾਏ,
ਕੁਝ ਡੁੱਬ ਗਏ, ਕੁਝ ਸੜ ਗਏ।
ਡਾਢੀ ਹੰਕਾਰਨ ਹੋਣੀ,
ਅਜ ਚੜੀ ਹਵਾ ਦੇ ਘੋੜੇ ।
ਕੋਈ ਮੋੜੇ ਵੇ, ਕੋਈ ਮੋੜੇ ।
੨. ਧਰਤੀ ਦੀ ਫਟ ਗਈ ਛਾਤੀ,
ਸਾਗਰ ਦਾ ਖੌਲੇ ਪਾਣੀ ।
ਤਾਕਤ ਹੋਈ ਟੋਟੇ ਟੋਟੇ,
ਪਲਚੀ ਗਈ ਸਾਰੀ ਤਾਣੀ।
ਸ਼ੈਤਾਨ ਫਰਿਸ਼ਤਾ ਬਣ ਕੇ,
ਉਪਦੇਸ਼ ਕਰੇ ਬੇਲੋੜੇ ।
ਕੋਈ ਮੋੜੇ ਵੇ ਕੋਈ ਮੋੜੇ ।
੩. ਖੁਦਗਰਜ਼ੀ ਹੋ ਗਈ ਅੰਨ੍ਹੀ,
ਮਾਇਆ ਨੂੰ ਚੜ੍ਹ ਗਈ ਮਸਤੀ।