ਚਾਨਣ ਲੀਕਾਂ
- ਮਾਨਵਤਾ ਰੌਸ਼ਨੀ 'ਚ ਦਰਿਆ ਹੈ ਜੋ ਅਸਦੀਵਤਾ ਤੋਂ ਸਦੀਵਤਾ ਵੱਲ ਨੂੰ ਵਹਿੰਦਾ ਹੈ।
- ਉਦੋਂ ਮੇਰਾ ਦੂਸਰਾ ਜਨਮ ਹੋਇਆ ਜਦੋਂ ਮੇਰੀ ਆਤਮਾ ਤੇ ਮੇਰੇ ਸਰੀਰ ਨੇ ਆਪਸ ਵਿਚ ਮੁਹੱਬਤ ਕੀਤੀ ਤੇ ਵਿਆਹ ਕਰਵਾ ਲਿਆ।
- ਕੋਈ ਵੀ ਪਹੁਫੁਟਾਲੇ ਤੱਕ ਨਹੀਂ ਪੁੱਜ ਸਕਦਾ, ਬਿਨਾਂ ਰਾਤ ਦੇ ਰਾਹ ਦਾ ਸਫ਼ਰ ਕੀਤਿਆਂ ।
- ਭੁੱਲ ਜਾਣਾ ਇਕ ਰੂਪ ਹੈ ਆਜ਼ਾਦੀ ਦਾ।
ਯਾਦ ਕਰਨਾ ਇਕ ਰੂਪ ਹੈ ਮਿਲਣੀ ਦਾ।
- ਮਨੁੱਖ ਦੀ ਸਾਰਥਕਤਾ ਇਸ ਵਿਚ ਨਹੀਂ ਹੈ ਕਿ ਉਸ ਨੇ ਕੀ ਪ੍ਰਾਪਤ ਕੀਤਾ ਹੈ, ਸਗੋਂ ਇਸ ਵਿਚ ਹੈ ਕਿ ਉਹ ਕੀ ਪ੍ਰਾਪਤ ਕਰਨਾ ਚਾਹੁੰਦਾ ਸੀ ?