ਵਿੱਚ, ਆਪਣੇ ਮੰਦੇ ਭਾਗਾਂ ਤੋਂ ਜਾਣੂ ਨਹੀਂ ਹੈ। ਆਪਣੇ ਤਰਸਯੋਗ ਘੁਮੰਡ ਵਿੱਚ ਉਹ ਆਪਣੇ ਆਪ ਨੂੰ ਆਪਣੀ ਹੋਣੀ ਦੇ ਮਾਲਕ ਕਿਆਸਦੇ ਹਨ, ਉਹਨਾਂ ਦੀ ਸੁਤੰਤਰਤਾ ਦੀ ਚੇਤਨਤਾ ਕਦੇ ਕਦੇ ਉਹਨਾਂ ਦੀਆਂ ਅੱਖਾਂ ਵਿੱਚ ਲਿਸ਼ਕਦੀ ਹੈ, ਪਰ ਉਹ ਇਹ ਗੱਲ ਸਪੱਸ਼ਟ ਰੂਪ ਵਿੱਚ ਨਹੀਂ ਸਮਝਦੇ ਕਿ ਉਹ ਕੇਵਲ ਤਰਖਾਣ ਦੇ ਹੱਥ ਵਿੱਚ ਕੁਹਾੜੀ ਦੀ, ਲੁਹਾਰ ਦੇ ਹੱਥ ਵਿੱਚ ਹਥੌੜੇ ਦੀ, ਅਦਿੱਖ ਇੱਟਾਂ ਲਾਉਣ ਵਾਲੇ ਦੇ ਹੱਥ ਵਿੱਚ ਇੱਟ ਦੀ ਸੁਤੰਤਰਤਾ ਹੈ ਜਿਹੜਾ ਛਲਪੂਰਨ ਕੱਛਾਂ ਵਜਾਉਂਦਿਆਂ ਸਾਰਿਆਂ ਲਈ ਇੱਕ ਵਿਸ਼ਾਲ ਪਰ ਤੰਗ ਜੇਲ੍ਹ ਉਸਾਰ ਰਿਹਾ ਹੈ। ਉਹਨਾਂ ਵਿਚਾਲੇ ਕਈ ਰਿਸ਼ਟ ਪੁਸ਼ਟ ਚਿਹਰੇ ਵੀ ਹਨ, ਪਰ ਹਰ ਇੱਕ ਚਿਹਰੇ ਵਿੱਚ ਕੋਈ ਵੀ ਸਭ ਤੋਂ ਪਹਿਲਾਂ ਉਹਨਾਂ ਨੂੰ ਹੀ ਵੇਖਦਾ ਹੈ। ਅੰਦਰਲੀ ਅਜ਼ਾਦੀ, ਰੂਹ ਦੀ ਅਜ਼ਾਦੀ ਵਿਹਲਿਆਂ ਬੰਦਿਆਂ ਦੀਆਂ ਅੱਖਾਂ ਵਿੱਚ ਨਹੀਂ ਲਿਸ਼ਕਦੀ। ਇਹਨਾਂ ਦੀ ਅਜ਼ਾਦੀ ਰਹਿਤ ਸ਼ਕਤੀ ਉਸ ਚਾਕੂ ਦੀ ਬੇਹਿੱਸ ਚਮਕ ਚੇਤੇ ਕਰਾਉਂਦੀ ਹੈ ਜਿਹੜਾ ਅਜੇ ਖੁੰਡਾ ਨਹੀਂ ਹੋਇਆ ਹੁੰਦਾ। ਉਹ ਪੀਲਾ ਦੈਂਤ-ਸੋਨੇ ਦੇ ਹੱਥਾਂ ਵਿੱਚ ਵਿਸਾਹ-ਘਾਤੀ, ਔਜ਼ਾਰਾਂ ਦੀ ਅਜ਼ਾਦੀ ਹੈ।
ਇਹ ਪਹਿਲੀ ਵਾਰ ਹੈ ਕਿ ਮੈਂ ਇੱਕ ਸ਼ਹਿਰ ਨੂੰ, ਇਤਨੇ ਭਿਅੰਕਰ ਸ਼ਹਿਰ ਨੂੰ ਦੇਖਿਆ ਹੈ ਅਤੇ ਕਦੇ ਵੀ ਇਸ ਤੋਂ ਪਹਿਲਾਂ ਲੋਕ ਮੈਨੂੰ ਇਤਨੇ ਤੁੱਛ, ਇਤਨੇ ਗੁਲਾਮ ਵਿਖਾਈ ਨਹੀਂ ਦਿੱਤੇ। ਇਸੇ ਸਮੇਂ ਕਿਸੇ ਥਾਂ 'ਤੇ ਵੀ ਮੈਂ ਲੋਕਾਂ ਨੂੰ ਆਪਣੇ ਆਪ ਨਾਲ ਦੁੱਖ ਸੁੱਖ ਵਿੱਚ ਇਤਨਾ ਸੰਤੁਸ਼ਟ ਨਹੀਂ ਦੇਖਿਆ ਜਿੰਨੇ ਕਿ ਉਹ ਇੱਕ ਭੁੱਖੜ ਤੇ ਗੰਦਗੀ ਭਰਪੂਰ ਪੇਟ ਵਿੱਚ ਸੰਤੁਸ਼ਟ ਹਨ ਜਿਹੜਾ ਲਾਲਚ ਨਾਲ ਇੱਕ ਸ਼ੈਦਾਈ ਵਿੱਚ ਬਦਲ ਗਿਆ ਹੈ, ਉਹ ਇੱਕ ਜਾਨਵਰ ਦੀ ਜਾਂਗਲੀ ਭਬਕ ਨਾਲ ਦਿਮਾਗਾਂ ਤੇ ਤੰਤੂਆਂ ਨੂੰ ਨਿਗਲ ਜਾਂਦਾ ਹੈ...।
ਲੋਕਾਂ ਬਾਰੇ ਗੱਲਾਂ ਕਰਨੀਆਂ ਇੱਕ ਦੁਖਦਾਈ ਤੇ ਭਿਆਨਕ ਕਿਰਿਆ ਹੈ।
ਕੜਕਦਾ ਤੇ ਖੜ੍ਹਕਦਾ ਚੁੱਕਵੀਂ ਰੇਲਵੇ ਦਾ ਡੱਬਾ ਤੀਜੀ ਮੰਜ਼ਲ ਦੀ ਉਚਾਈ ਉੱਤੇ ਤੰਗ ਗਲੀ ਵਿੱਚੋਂ ਤੇਜ਼ੀ ਨਾਲ ਦੌੜਦਾ ਹੋਇਆ ਲੰਘਦਾ ਹੈ, ਪਿਛਲੇ ਘਰ ਦੀਆਂ ਕੰਧਾਂ ਅੱਗ ਤੋਂ ਬਚਾਅ ਦੀਆਂ ਤਾਰਾਂ ਦੇ ਜਾਲ ਨਾਲ ਕੱਜੀਆਂ ਹੋਈਆਂ ਹਨ। ਖਿੜਕੀਆਂ ਖੁੱਲ੍ਹੀਆਂ ਹਨ, ਉਸ ਵਿੱਚ ਵੱਸਦਿਆਂ ਦੇ ਅਕਾਰ ਲਗਭਗ ਹਰ ਵਿਅਕਤੀ ਦੇ ਵੇਖੇ ਜਾ ਸਕਦੇ ਹਨ। ਕੁਝ ਲੋਕ ਕੰਮ ਕਰ ਰਹੇ ਹਨ, ਸੀੜ ਰਹੇ ਹਨ ਜਾਂ ਗਿਣਤੀ ਕਰ ਰਹੇ ਹਨ, ਉਹਨਾਂ ਦੇ ਸਿਰ ਉਹਨਾਂ ਮੇਜ਼ਾਂ ਉੱਤੇ ਝੁਕੇ ਹੋਏ ਹਨ, ਦੂਜੇ ਕੇਵਲ ਖਿੜਕੀਆਂ ਵਿੱਚ ਬੈਠੇ ਹੋਏ ਹਨ ਜਾਂ ਮੁਹਾਠਾਂ ਤੋਂ ਹੇਠਾਂ ਝੁਕੇ ਹੋਏ ਹਨ, ਰੇਲ ਦੇ ਡੱਬਿਆਂ ਨੂੰ ਵਾਚ ਰਹੇ ਹਨ ਜੋ ਹਰ ਮਿੰਟ ਤੇਜ਼ੀ ਨਾਲ ਲੰਘ ਰਹੇ ਹਨ। ਬੁੱਢੇ, ਜਵਾਨ ਤੇ ਬੱਚੇ ਖਾਮੋਸ਼ ਹਨ, ਸਾਰੇ ਦੇ ਸਾਰੇ ਪ੍ਰੇਸ਼ਾਨ ਨਹੀਂ ਹਨ। ਉਹ ਇਸ ਬਿਨਾਂ ਕਿਸੇ ਮੰਤਵ ਲਈ ਯਤਨ ਕਰਨ ਦੇ ਆਦੀ ਹੋ ਗਏ ਹਨ, ਉਹ ਇਹ ਸੋਚਣ ਦੇ ਆਦੀ ਹੋ ਗਏ ਹਨ ਕਿ ਇਸ ਦਾ ਇੱਕ ਮੰਤਵ ਹੈ। ਉਹਨਾਂ ਦੀਆਂ ਅੱਖਾਂ ਵਿੱਚ ਲੋਹੇ ਦੇ ਭਾਰੂ ਹੋਣ ਬਾਰੇ ਕੋਈ ਗੁੱਸਾ ਨਹੀਂ, ਲੋਹੇ ਦੀ ਜਿੱਤ ਬਾਰੇ ਕੋਈ ਘ੍ਰਿਣਾ ਨਹੀਂ। ਰੇਲ ਦਾ ਰਾਹ ਘਰਾਂ ਦੀਆਂ ਕੰਧਾਂ ਨੂੰ ਹਿਲਾ ਦੇਂਦਾ ਹੈ — ਔਰਤਾਂ ਦੀਆਂ ਛਾਤੀਆਂ, ਮਰਦਾਂ ਦੇ ਸਿਰ ਕੰਬ ਜਾਂਦੇ ਹਨ ਤੇ ਛੱਜੇ ਦੇ