ਜੰਗਲੇ ਉੱਤੇ ਪਲਾਮਦੇ ਬੱਚਿਆਂ ਦੇ ਜੁੱਸਿਆਂ ਨੂੰ ਝੰਜੋੜ ਦੇਂਦਾ ਹੈ, ਇਸ ਸਭ ਕੁਝ ਨੇ ਉਹਨਾਂ ਨੂੰ ਇਸ ਅਸਾਧਾਰਨ ਜੀਵਨ ਨੂੰ ਅਟੱਲ ਤੌਰ 'ਤੇ ਪਰਵਾਨ ਕਰਨ ਦਾ ਆਦੀ ਬਣਾ ਦਿੱਤਾ ਹੈ, ਦਿਮਾਗਾਂ ਵਿੱਚ, ਜੋ ਲਗਾਤਾਰ ਝੰਜੋੜੇ ਜਾ ਰਹੇ ਹਨ, ਯਕੀਨੀ ਤੌਰ 'ਤੇ ਵਿਚਾਰਾਂ ਲਈ ਲੈਸ ਦੇ ਸ਼ਾਨਦਾਰ ਉੱਘੜਵੇਂ ਨਮੂਨੇ ਉਣਨੇ ਅਸੰਭਵ ਹਨ, ਜੀਉਣ ਲਈ ਇੱਕ ਸ਼ਾਨਦਾਰ ਤੇ ਨਿਡਰ ਸੁਪਨੇ ਦਾ ਜੰਮਣਾ ਅਸੰਭਵ ਹੈ।
ਸਾਹਮਣਿਉਂ ਖੁੱਲ੍ਹੀ ਮੈਲੀ ਚੋਲੀ ਵਾਲੀ ਬੁੱਢੀ ਔਰਤ ਦੇ ਕਾਲੇ ਚਿਹਰੇ ਉੱਤੇ ਉੱਡਦੀ ਉੱਡਦੀ ਝਲਕ ਪੈਂਦੀ ਹੈ। ਰੇਲ ਗੱਡੀ ਵਿੱਚੋਂ ਪੀੜਾਂ ਭੰਨੀ, ਵਿਹੁਲੀ ਹਵਾ ਨਿਕਲ ਕੇ ਦਹਿਸ਼ਤ ਫੈਲਾਉਂਦੀ ਖਿੜਕੀ ਵਿੱਚੋਂ ਲੰਘ ਗਈ ਹੈ ਅਤੇ ਬੁੱਢੀ ਔਰਤ ਦੇ ਮਟਿਆਲੇ ਵਾਲ ਭੂਰੇ ਮੱਛੀਆਂ ਦੇ ਖੰਭਾਂ ਵਾਂਗ ਫੜ ਫੜਾਉਂਦੇ ਹਨ। ਉਸ ਨੇ ਆਪਣੀਆਂ ਧੁੰਦਲੀਆਂ ਤੇ ਭਾਰੀ ਅੱਖਾਂ ਬੰਦ ਕਰ ਲਈਆਂ ਹਨ। ਅਤੇ ਉਹ ਦਿੱਸਣੋਂ ਹੱਟ ਗਈ ਹੈ।
ਅੰਦਰਵਾਰ ਦੇ ਧੁੰਦਲੇਪਣ ਵਿੱਚ ਲੋਹੇ ਦੇ ਮੰਜੇ, ਜਿਨ੍ਹਾਂ ਉੱਤੇ ਚੀਥੜਿਆਂ ਦੇ ਢੇਰ ਲੱਗੇ ਹੋਏ ਹਨ, ਗੰਦੀਆਂ ਪਲੇਟਾਂ ਅਤੇ ਮੇਜ਼ਾਂ ਉੱਤੇ ਖਾਣੇ ਦੀ ਰਹਿੰਦ ਖੂੰਹਦ ਦੇ ਟੁਕੜੇ ਵਿਖਾਈ ਦੇਂਦੇ ਹਨ। ਕਿਸੇ ਨੂੰ ਖਿੜਕੀਆਂ ਵਿੱਚ ਫੁੱਲਾਂ ਨੂੰ ਵੇਖਣ ਦੀ ਸਧਰ ਰਹਿੰਦੀ ਹੈ, ਕੋਈ ਕਿਸੇ ਨੂੰ ਪੁਸਤਕ ਪੜ੍ਹਦਾ ਵੇਖਣ ਲਈ ਬਾਹਰ ਝਾਕਦਾ ਹੈ। ਕੰਧਾਂ ਇਤਨੀ ਤੇਜ਼ੀ ਨਾਲ ਉੱਡਦੀਆਂ ਜਾ ਰਹੀਆਂ ਹਨ ਜਿਵੇਂ ਪਿਘਲ ਕੇ ਇੱਕ ਹੋ ਗਈਆਂ ਹੋਣ, ਜਿਵੇਂ ਕੋਲ ਜਿਹੇ ਗੰਧਲਾ ਤੇ ਵਿਆਕਲ ਹੜ੍ਹ ਆਇਆ ਹੋਵੇ ਅਤੇ ਇਸ ਦੇ ਤੇਜ਼ ਵਹਾ ਵਿੱਚ ਬੜੀ ਤਰਸਯੋਗ ਹਾਲਤ ਵਿੱਚ ਕਿਣਕਿਣਾਉਂਦੇ ਰੁੜ੍ਹਦੇ ਜਾ ਰਹੇ ਹਨ।
ਖਿੜਕੀ ਦੇ ਮਿਟਿਆਲੇ ਸ਼ੀਸ਼ੇ ਦੇ ਪਿੱਛੇ, ਇੱਕ ਗੰਜਾ ਸਿਰ ਇੱਕ ਛਿਨ ਲਈ ਲਿਸ਼ਕਦਾ ਹੈ। ਸਿਰ ਕੰਮ ਦੇ ਮੇਜ਼ ਉੱਪਰ ਹਿੱਲਦਾ ਵਿਖਾਈ ਦੇਂਦਾ ਹੈ। ਇੱਕ ਪਤਲੀ, ਲਾਲ ਵਾਲਾਂ ਵਾਲੀ ਕੁੜੀ ਇੱਕ ਖਿੜਕੀ ਵਿੱਚ ਬੈਠੀ ਜੁਰਾਬ ਉਣ ਰਹੀ ਹੈ, ਉਸ ਦੀਆਂ ਕਾਲੀਆਂ ਅੱਖਾਂ ਘੁਰਿਆਂ ਨੂੰ ਗਿਣਦੀਆਂ ਜਾਪਦੀਆਂ ਹਨ। ਵਾਅ ਦੇ ਤੇਜ਼ ਬੁੱਲ੍ਹੇ ਨੇ ਖਿੜਕੀ ਵਿੱਚੋਂ ਉਸ ਦੀ ਪਿੱਠ ਨੂੰ ਪਿਛਾਂਹ ਧੱਕ ਦਿੱਤਾ ਹੈ, ਪਰ ਉਹ ਆਪਣਾ ਸਿਰ ਆਪਣੇ ਕੰਮ ਤੋਂ ਉਤਾਂਹ ਨਹੀਂ ਉਠਾਉਂਦੀ ਅਤੇ ਨਾ ਹੀ ਤੇਜ਼ ਵੱਗਦੀ ਹਵਾ ਨਾਲ ਉਲਟ ਪੁਲਟ ਹੋਏ ਪਹਿਰਾਵੇ ਨੂੰ ਸੰਵਾਰਦੀ ਹੈ। ਕੋਈ ਮਸਾਂ ਪੰਜਾਂ ਵਰ੍ਹਿਆਂ ਦੇ ਦੋ ਛੋਟੇ ਮੁੰਡੇ ਛੱਜੇ ਵਿੱਚ ਬੈਠੇ ਕਿਸੇ ਸ਼ੈਅ ਦੇ ਟੁਕੜਿਆਂ ਨੂੰ ਜੋੜ ਕੇ ਇੱਕ ਘਰ ਉਸਾਰ ਰਹੇ ਹਨ। ਉਹਨਾਂ ਦੀ ਕਮਜ਼ੋਰ ਇਮਾਰਤ ਕੰਬਣੀ ਦੇ ਕਾਰਨ ਢਹਿ ਢੇਰੀ ਹੋ ਜਾਂਦੀ ਹੈ। ਬੱਚੇ ਟੁਕੜਿਆਂ ਨੂੰ ਛੱਜੇ ਦੀਆਂ ਸੀਖਾਂ ਵਿੱਚੋਂ ਹੇਠਾਂ ਗਲੀ ਵਿੱਚ ਡਿੱਗਣੋਂ ਰੋਕਣ ਲਈ ਝਪਟ ਕੇ ਪਕੜਦੇ ਹਨ, ਉਹ ਰੇਲ ਗੱਡੀ ਵੱਲ ਨਹੀਂ ਵੇਖਦੇ ਜਿਸ ਨੇ ਉਹਨਾਂ ਦਾ ਯਤਨ ਅਸਫਲ ਬਣਾ ਦਿੱਤਾ ਹੈ। ਚਿਹਰੇ, ਵਧੇਰੇ ਚਿਹਰੇ, ਇੱਕ ਪਿੱਛੋਂ ਦੂਜਾ ਛਿਨ ਦੇ ਛਿਨ ਲਈ ਖਿੜਕੀਆਂ ਵਿੱਚ ਇੰਝ ਵਿਖਾਈ ਦੇਂਦੇ ਹਨ ਜਿਵੇਂ ਇੱਕ ਸਾਲਮ, ਕੋਈ ਵੱਡੀ ਚੀਜ਼ ਟੁੱਟ ਕੇ ਟੁਕੜੇ ਟੁਕੜੇ ਹੋ ਗਈ ਹੋਵੇ, ਅਤਿ ਨਿੱਕਚੂ ਕਿਣਕਿਆਂ ਵਿੱਚ ਵੰਡੀ ਗਈ ਹੋਵੇ ਤੇ ਧਰਤੀ ਉੱਤੇ ਡਿੱਗ ਕੇ ਰੇਤ ਦੇ ਜ਼ਰਿਆ ਵਿੱਚ ਖਿਲਰ ਗਈ ਹੋਵੇ।
ਰੇਲਗੱਡੀਆਂ ਦੀ ਪਾਗਲ ਦੌੜ ਰਹੀ ਤੇਜ਼ ਵਗਦੀ ਹਵਾ ਲੋਕਾਂ ਦੇ ਵਾਲਾਂ ਤੇ ਕੱਪੜਿਆਂ