ਕੋਈ ਇਹ ਕਿਆਸਦਾ ਹੈ ਕਿ ਉੱਥੇ ਜ਼ਰੂਰ ਇੱਕ ਵਿਸ਼ਾਲ ਅਥਾਹ ਡੂੰਘੀ ਮੋਰੀ ਹੈ, ਇੱਕ ਦੇਗਬਰਾ ਜਾਂ ਕੜਾਹੀ ਹੋਵੇਗੀ, ਜਿਸ ਵਿੱਚ ਇਹ ਸਾਰੇ ਲੋਕ ਜਾ ਡਿੱਗਦੇ ਹਨ ਤਾਂ ਜੋ ਪਿਘਲਾ ਕੇ ਉਹਨਾਂ ਵਿੱਚੋਂ ਸੋਨਾ ਪ੍ਰਾਪਤ ਕੀਤਾ ਜਾਵੇ। ਗੰਦੇ ਨਾਲੇ ਵਰਗੀਆਂ ਗਲੀਆਂ ਬੱਚਿਆਂ ਨਾਲ ਨੱਕੋ ਨੱਕ ਭਰੀਆਂ ਪਈਆਂ ਹਨ।
ਮੈਂ ਆਪਣੇ ਜੀਵਨ ਵਿੱਚ ਹੱਦੋਂ ਬਾਹਰੀ ਗਰੀਬੀ ਵੇਖੀ ਹੈ, ਮੈਂ ਇਸ ਦੇ ਰਤ ਰਹਿਤ, ਹੱਡਲ, ਸਾਵੇ ਚਿਹਰੇ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਮੈਂ ਇਸ ਦੀਆਂ ਅੱਖਾਂ ਹਰ ਥਾਂ ਵੇਖੀਆਂ ਹਨ, ਭੁੱਖ ਨਾਲ ਬੇਹਿਸ ਹੋਈਆਂ ਅਤੇ ਲੋਭ ਵਿੱਚ ਭੱਖਦੀਆਂ, ਖਚਰੀਆਂ ਤੇ ਖੁਣਸੀ ਜਾਂ ਗੁਲਾਮਾਂ ਵਰਗੀਆਂ ਮਸਕੀਨ ਅਤੇ ਹਮੇਸ਼ਾਂ ਅਣ-ਮਨੁੱਖੀ, ਪਰ ਪੂਰਬ ਵੱਲ ਦੀ ਗਰੀਬੀ ਦੀ ਦਹਿਸ਼ਤ ਹਰ ਉਸ ਸ਼ੈਅ ਨਾਲੋਂ ਕਿਤੇ ਵਧੇਰੇ ਸੋਗਮਈ ਹੈ ਜਿਨ੍ਹਾਂ ਨੂੰ ਮੈਂ ਹੁਣ ਤੱਕ ਜਾਣਦਾ ਹਾਂ।
ਇਹਨਾਂ ਗਲੀਆਂ ਬਜ਼ਾਰਾਂ ਵਿੱਚ, ਜੋ ਲੋਕਾਂ ਨਾਲ ਇੰਝ ਨੱਕੋ ਨੱਕ ਭਰੇ ਹੋਏ ਹਨ ਜਿਵੇਂ ਬੋਰੀਆਂ ਵਿੱਚ ਅਨਾਜ ਭਰਿਆ ਹੁੰਦਾ ਹੈ, ਬੱਚੇ ਰਾਹਾਂ ਦੇ ਇੱਕ ਪਾਸੇ ਪਏ ਕੂੜੇ ਕਰਕਟ ਦੇ ਡੱਬਿਆਂ ਵਿੱਚੋਂ ਗਲੀਆਂ ਸੜੀਆਂ ਸਬਜ਼ੀਆਂ ਹਾਬੜੇ ਹੋਏ ਭਾਲਦੇ ਹਨ ਤੇ ਉੱਲੀ ਲੱਗਿਆ ਤੇ ਸਭ ਕੁਝ, ਜੋ ਵੀ ਮਿਲਦਾ ਹੈ ਉਸ ਥਾਂ 'ਤੇ ਇਸ ਕਰੜੀ ਗਰਮੀ ਤੇ ਮਿੱਟੀ ਘੱਟੇ ਵਿੱਚ ਨਿਗਲੀ ਜਾਂਦੇ ਹਨ।
ਗਲੀ ਸੜੀ ਰੋਟੀ ਦੀ ਇੱਕ ਪੇਪੜੀ ਉਹਨਾਂ ਵਿਚਾਲੇ ਇੱਕ ਘੋਰ ਦੁਸ਼ਮਣੀ ਪੈਦਾ ਕਰਦੀ ਹੈ ਤੇ ਇਸ ਨੂੰ ਹੜੱਪ ਕਰਨ ਦੀ ਇੱਛਾ ਵਿੱਚ ਉਤਾਵਲੇ, ਉਹ ਛੋਟੇ ਕੁੱਤਿਆਂ ਵਾਂਗ ਆਪੋ ਵਿੱਚ ਲੜਦੇ ਹਨ। ਭੁੱਖੜ ਕਬੂਤਰਾਂ ਦੇ ਝੁੰਡਾਂ ਵਾਂਗ ਉਹ ਪੜਦਿਆਂ ਉੱਤੇ ਕੁਰਬਲ ਕੁਰਬਲ ਕਰਦੇ ਫਿਰਦੇ ਹਨ, ਇੱਕ ਵਜੇ, ਸਵੇਰ ਦੇ ਦੋ ਵਜੇ ਅਤੇ ਇਸ ਤੋਂ ਮਗਰੋਂ ਵੀ, ਉਹ ਗੰਦਗੀ ਨੂੰ ਫੋਲ ਰਹੇ ਹੁੰਦੇ ਹਨ, ਇਹ ਕੰਗਾਲੀ ਦੇ ਤਰਸ ਯੋਗ ਕੀਟਾਣੂ, ਪੀਲੇ ਦੈਂਤ ਦੇ ਧਨਵਾਨ ਗੁਲਾਮਾਂ ਦੀ ਤ੍ਰਿਸ਼ਨਾ ਪ੍ਰਤੀ ਇੱਕ ਜਿਊਂਦਾ ਜਾਗਦਾ ਤਿਰਸਕਾਰ।
ਕੂੜੇ ਕਰਕਟ ਨਾਲ ਭਰੀਆਂ ਗਲੀਆਂ ਬਾਜ਼ਾਰਾਂ ਦੀਆਂ ਨੁੱਕਰਾਂ ਤੇ ਸਟੋਵਾਂ ਤੇ ਅੰਗੀਠੀਆਂ ਦੇ ਨਮੂਨੇ ਖਲ੍ਹੋਤੇ ਹਨ ਜਿਨ੍ਹਾਂ ਵਿੱਚ ਕੋਈ ਸ਼ੈਅ ਪੱਕ ਰਹੀ ਹੈ; ਇੱਕ ਪਤਲੀ ਜਿਹੀ ਨਾਲੀ ਵਿੱਚੋਂ ਭਾਪ ਰਿਸ ਕੇ ਹਵਾ ਵਿੱਚ ਫੈਲ ਰਹੀ ਹੈ, ਇਸ ਦੇ ਸਿਰੇ 'ਤੇ ਇੱਕ ਸੀਟੀ ਵੱਜਦੀ ਹੈ। ਇਹ ਮੱਧਮ ਤੇ ਚੀਰਵੀਂ ਸੀਟੀ ਆਪਣੀ ਥਰਥਰਾਉਂਦੀ ਤੀਖਣਤਾ ਨਾਲ ਗਲੀਆਂ ਦੀਆਂ ਹੋਰ ਅਵਾਜ਼ਾਂ ਉੱਤੇ ਭਾਰੂ ਹੈ ਅਤੇ ਅੱਖਾਂ ਚੁੰਧਿਆਂ ਦੇਣ ਵਾਲੇ ਅਮੁੱਕ ਸਫੈਦ ਧਾਗੇ ਵਾਂਗ ਲਮਕਦੀ ਜਾਂਦੀ ਹੈ, ਡੰਡੇ ਵਿਖਾਈ ਦੇਂਦੇ ਹਨ, ਜਿਨ੍ਹਾਂ ਉੱਤੇ ਘਰ ਦਾ ਕੂੜਾ ਕਰਕਟ ਖਿਲਰਿਆ ਹੋਇਆ ਹੈ, ਇੰਝ ਜਾਪਦਾ ਹੈ ਘਰ ਅੰਦਰਲੀ ਹਰ ਚੀਜ਼ ਕਿਸੇ ਬੋ ਮਾਰਦੀ ਲਾਸ਼ ਵਾਂਗ ਗਲਸੜ ਕੇ ਸੜਿਆਂਦ ਛੱਡ ਰਹੀ ਹੈ। ਅਤੇ ਲੋਕ ਕੁਰਬਲ ਕੁਰਬਲ ਕਰਦੇ ਕੀੜਿਆਂ ਵਾਂਗ ਹਨ...।
ਇੱਕ ਮੋਟੀਆਂ ਤੇ ਕਾਲੀਆਂ ਅੱਖਾਂ ਵਾਲੀ ਲੰਮੇ ਕੱਦ ਦੀ ਔਰਤ ਬੱਚੇ ਨੂੰ ਕੁੱਛੜ ਚੁੱਕੀ ਬੂਹੇ ਵਿੱਚ ਖਲ੍ਹੋਤੀ ਹੈ, ਉਸ ਦੀ ਚੋਲੀ ਖੁਲ੍ਹੀ ਹੋਈ ਹੈ ਅਤੇ ਨੀਲੀਆਂ ਜਿਹੀਆਂ ਢਿਲਕਵੀਆਂ ਛਾਤੀਆਂ ਲੰਮੇ ਥੈਲਿਆਂ ਵਾਂਗ ਲਮਕ ਰਹੀਆਂ ਹਨ। ਬੱਚਾ ਚੀਕਦਾ ਹੈ। ਮਾਂ ਦੇ ਮਰੀਅਲ ਤੇ