Back ArrowLogo
Info
Profile

ਭੁੱਖੇ ਮਾਸ ਨੂੰ ਚੂੰਡਦਾ ਹੈ, ਉਸ ਨਾਲ ਆਪਣੀ ਥੁਥਨੀ ਰਗੜਦਾ ਹੈ, ਚੁੰਘਣ ਦੀਆਂ ਅਵਾਜ਼ਾਂ ਕੱਢਦਾ ਹੈ, ਫਿਰ ਇੱਕ ਛਿਨ ਚੁੱਪ ਰਹਿਣ ਮਗਰੋਂ ਮਾਂ ਦੀਆਂ ਛਾਤੀਆਂ ਨੂੰ ਟੱਕਰਾਂ ਮਾਰਦਾ ਤੇ ਕੁੱਟਦਾ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ। ਮਾਂ ਇੰਝ ਖਲ੍ਹੋਤੀ ਹੈ ਜਿਵੇਂ ਪੱਥਰਾ ਗਈ ਹੋਵੇ, ਆਪਣੇ ਸਾਹਮਣੇ ਦੀ ਕਿਸੇ ਸ਼ੈਅ ਵੱਲ ਟਿਕਵੀਂ ਨਜ਼ਰ ਨਾਲ ਇੰਝ ਵੇਖਦੀ ਹੈ ਜਿਵੇਂ ਇੱਕ ਉੱਲੂ । ਇੰਝ ਮਹਿਸੂਸ ਹੁੰਦਾ ਹੈ ਜਿਵੇਂ ਉਹ ਰੋਟੀ ਤੋਂ ਬਿਨਾਂ ਕਿਸੇ ਸ਼ੈਅ ਨੂੰ ਨਹੀਂ ਵੇਖ ਰਹੀ। ਉਸ ਦੇ ਹੇਠ ਜ਼ੋਰ ਨਾਲ ਝਪੀਟੇ ਹੋਏ ਹਨ, ਉਹ ਆਪਣੇ ਨੱਕ ਰਾਹੀਂ ਸਾਹ ਲੈਂਦੀ ਹੈ, ਉਸ ਦੀਆਂ ਨਾਸਾਂ ਕੰਬਦੀਆਂ ਹਨ ਜਦੋਂ ਉਹ ਬਦਬੂ ਵਾਰ ਹਵਾ ਨੂੰ ਅੰਦਰ ਖਿੱਚਦੀ ਹੈ। ਇਹ ਔਰਤ ਕੱਲ੍ਹ ਦੀ ਖਾਧੀ ਖੁਰਾਕ ਦੀਆਂ ਯਾਦਾਂ ਉੱਤੇ ਜਿਊਂਦੀ ਹੈ ਭਵਿੱਖ ਵਿੱਚ ਕਿਸੇ ਸਮੇਂ ਸਬਜ਼ੀ ਨਾਲ ਖਾਧੀ ਜਾ ਸਕਣ ਵਾਲੀ ਬੁਰਕੀ ਦੇ ਸੁਪਨੇ ਲੈਂਦੀ ਹੈ। ਬੱਚਾ ਚੀਕਦਾ ਹੈ, ਉਸ ਦੇ ਛੋਟੇ ਪੀਲੇ ਭੂਕ ਸਰੀਰ ਵਿੱਚ ਕੜਵੱਲ ਪੈਂਦੇ ਹਨ, ਪਰ ਮਾਂ ਉਸ ਦੀਆਂ ਨਾ ਚੀਕਾਂ ਸੁਣਦੀ ਹੈ ਤੇ ਨਾ ਹੀ ਬੱਚੇ ਦੀਆਂ ਮਰੀਅਲ ਜਿਹੀਆਂ ਮੁੱਕੀਆਂ ਨੂੰ ਮਹਿਸੂਸ ਕਰਦੀ ਹੈ...।

ਸਿਰੋਂ ਨੰਗਾ, ਲੰਮਾ, ਪਤਲਾ, ਧੂੰਏਂ ਰੰਗਾ ਇੱਕ ਬੁੱਢਾ ਆਦਮੀ ਭੁੱਖੜ ਨਜ਼ਰਾਂ ਨਾਲ ਕੂੜੇ ਕਰਕਟ ਦੇ ਇੱਕ ਢੇਰ ਨੂੰ ਬੜੀ ਹੁਸ਼ਿਆਰੀ ਨਾਲ ਫਰੋਲ ਰਿਹਾ ਹੈ, ਕੋਲੇ ਦੇ ਛੋਟੇ ਛੋਟੇ ਟੁਕੜਿਆਂ ਨੂੰ ਚੁਣਦਿਆਂ ਉਹ ਆਪਣੀਆਂ ਦੁੱਖਦੀਆਂ ਅੱਖਾਂ ਦੇ ਲਾਲ ਛੱਪਰਾਂ ਨੂੰ ਸੰਗੋੜਦਾ ਹੈ। ਜਦੋਂ ਕੋਈ ਉਸ ਦੇ ਨੇੜੇ ਆਉਂਦਾ ਹੈ, ਉਹ ਇੱਕ ਬਘਿਆੜ ਵਾਂਗ ਉਸ ਵੱਲ ਮੁੜ ਕੇ ਵੇਖਦਾ ਹੈ ਅਤੇ ਕੁਝ ਬੁੜਬੜਾਉਣ ਲੱਗ ਜਾਂਦਾ ਹੈ।

ਇੱਕ ਪਤਲਾ ਦੁਬਲਾ ਤੇ ਭੂਸਲਾ ਨੌਜਵਾਨ ਬਿਜਲੀ ਦੇ ਖੰਭੇ ਨਾਲ ਕੁੱਬਾ ਹੋਇਆ ਖਲ੍ਹੋਤਾ ਹੈ, ਉਸ ਦੀਆਂ ਉਦਾਸ ਅੱਖਾਂ ਗਲੀ ਦੇ ਆਸੇ ਪਾਸੇ ਦੇਖ ਰਹੀਆਂ ਹਨ। ਕਦੇ ਕਦੇ ਉਹ ਆਪਣੇ ਘੁੰਗਰਾਲੇ ਸਿਰ ਨੂੰ ਹਿਲਾਉਂਦਾ ਹੈ। ਉਸ ਨੇ ਆਪਣੇ ਹੱਥ ਪਤਲੂਣ ਦੀਆਂ ਜੇਬਾਂ ਵਿੱਚ ਤੁੰਨੇ ਹੋਏ ਹਨ, ਉਹ ਉਂਗਲਾਂ ਨੂੰ ਮਚਕੋੜ ਰਿਹਾ ਹੈ...।

ਏਥੇ ਇਹਨਾਂ ਗੱਲੀਆਂ ਵਿੱਚ, ਬੰਦਾ ਬਹੁਤ ਹੀ ਉੱਘੜਵਾਂ ਹੈ ਅਤੇ ਉਸ ਦੀ ਅਵਾਜ਼ ਗੁਸੈਲੀ, ਖਿੱਝਵੀਂ ਤੇ ਬਦਲੇਖੋਰ ਸੁਣਾਈ ਦੇਂਦੀ ਹੈ। ਇੱਥੋਂ ਦੇ ਮਨੁੱਖ ਦਾ ਚਿਹਰਾ ਭੁੱਖਾ, ਉਤੇਜਿਤ ਤੇ ਸੰਤਾਪੀ ਹੈ। ਜੋ ਕੁਝ ਲੋਕ ਮਹਿਸੂਸ ਕਰਦੇ ਹਨ ਅਵੱਸ਼ਕ ਹੈ, ਜੋ ਕੁਝ ਉਹ ਸੋਚਦੇ ਹਨ ਜਾਣਿਆਂ ਜਾਣ ਵਾਲਾ ਹੈ। ਇਹ ਗੰਦੇ ਨਾਲੇ ਵਿੱਚ ਕੁਰਬਲ ਕੁਰਬਲ ਕਰਦੀ ਗੰਧਲੀ ਧਾਰਾ ਵਿੱਚ ਰੁੜ੍ਹਦੀਆਂ ਚੀਜ਼ਾਂ ਵਾਂਗ ਇੱਕ ਦੂਜੇ ਨਾਲ ਟਕਰਾਉਂਦੇ ਹਨ ਤੇ ਇਹ ਭੁੱਖਾਂ-ਭੰਨੇ ਉਛਲਦੇ ਤੇ ਘੁੰਮਣ ਘੇਰੀਆਂ ਖਾਂਦੇ ਹਨ, ਇਹ ਕੁਝ ਖਾਣ ਦੀ ਤੀਬਰ ਇੱਛਾ ਨਾਲ ਸਜੀਵ ਜੋਸ਼ ਭਰਪੂਰ ਹਨ।

ਇਸੇ ਸਮੇਂ, ਖੁਰਾਕ ਅਤੇ ਤ੍ਰਿਪਤ ਹੋਣ ਦੀ ਅੱਯਾਸ਼ ਖੁਸ਼ੀ ਦੇ ਚਟਕਾਰੇ ਲੈਂਦਿਆਂ ਇਹ ਜ਼ਹਿਰੀਲੀ ਹਵਾ ਨੂੰ ਨਿਗਲਦੇ ਹਨ ਅਤੇ ਇਹ ਆਪਣੇ ਆਪ ਨੂੰ ਗਲ਼ੇ ਦੇ ਦੁਆਲੇ ਵਲ੍ਹੇਟੀ ਜਾ ਰਹੀ ਹੈ, ਪਾਗਲ ਬਣਾ ਰਹੀ ਹੈ, ਕਿਸੇ ਥਾਂ 'ਤੇ ਕਿਸੇ ਨੂੰ ਉਕਸਾਉਂਦੀ ਹੈ ਅਤੇ ਇਹ ਛਿਨ ਲਈ ਵੀ ਬੰਦ ਹੋਏ ਬਿਨਾਂ ਤਰੱਕੀਆਂ ਵਸਤਾਂ ਦੀ ਸੜਿਆਂਦ ਵਿੱਚ ਥਰਥਰਾਉਂਦੀ ਹੈ, ਇਹ ਮਸ਼ਕਰੀਆਂ ਉਡਾਉਂਦੀ ਹੈ, ਖੁਣਸ ਨਾਲ ਥਰਥਰਾਉਂਦੀ ਉਸ ਜੀਵਨ ਵਿੱਚ ਰੱਚਦੀ ਜਾ ਰਹੀ

14 / 162
Previous
Next