Back ArrowLogo
Info
Profile

ਵਿੱਚੋਂ ਪਿਘਲੇ ਹੋਏ ਸੋਨੇ ਦੀ ਚੁੰਧਿਆਉਂਦੀ ਢੀਠਤਾਈ ਡੁੱਲ੍ਹ ਰਹੀ ਹੈ। ਹਰ ਥਾਂ 'ਤੇ ਜਿੱਤ ਪ੍ਰਾਪਤ ਕਰਦਾ ਉਹ ਗੁਸਤਾਖ ਤੇ ਖਰੂਦੀ ਅੱਖਾਂ ਨੂੰ ਹੋਰ ਚੰਟ ਬਣਾਉਂਦਾ ਹੈ, ਆਪਣੀ ਠੰਢੀ ਚਮਕ ਦਮਕ ਨਾਲ ਚਿਹਰਿਆਂ ਨੂੰ ਵਿਗਾੜਦਾ ਹੈ। ਉਹ ਸ਼ਾਤਰ ਚਮਕਾਰ ਲੋਕਾਂ ਦੀਆਂ ਜੇਬਾਂ ਵਿੱਚੋਂ ਉਹਨਾਂ ਦੀ ਤੁੱਛ ਜਿਹੀ ਕਮਾਈ ਵੀ ਹਥਿਆਉਣ ਦੀ ਬੇਰਹਿਮ ਲਾਲਸਾ ਨਾਲ ਭਰਪੂਰ ਹੈ ਅਤੇ ਇਹ ਇਸ ਲਾਲਸਾ ਨੂੰ ਸੰਕੇਤਕ ਸ਼ਬਦਾਂ ਵਿੱਚ ਕਰ ਦੇਂਦਾ ਹੈ ਜਿਹੜੇ ਕਾਮਿਆਂ ਨੂੰ ਸਸਤੀਆਂ ਖੁਸ਼ੀਆਂ ਵੱਲ ਖਾਮੋਸ਼ ਇਸ਼ਾਰੇ ਕਰਦੇ ਹਨ ਅਤੇ ਉਹਨਾਂ ਨੂੰ ਜੋ ਕੁਝ ਵੀ ਗੰਦ ਮੰਦ ਮਿਲਦਾ ਹੈ ਪੇਸ਼ ਕਰਦੇ ਹਨ।

ਸ਼ਹਿਰ ਵਿੱਚ ਰੌਸ਼ਨੀ ਦੀ ਡਰਾਉਣੀ ਬਹੁਤਾਤ ਹੈ। ਪਹਿਲੇ ਪਹਿਲ ਉਹ ਦਿਲਕਸ਼ ਜਾਪਦੀ ਹੈ, ਉਹ ਭਾਵਾਂ ਨੂੰ ਗਰਮਾਉਂਦੀ ਤੇ ਮਨ ਨੂੰ ਪ੍ਰਸੰਨ ਕਰਦੀ ਹੈ। ਰੌਸ਼ਨੀ ਇੱਕ ਅਜ਼ਾਦ ਵਸਤੂ ਹੈ, ਸੂਰਜ ਦਾ ਮਾਣਮੱਤਾ ਪੁੱਤਰ ਹੈ। ਜਦੋਂ ਇਹ ਭਰ ਜੋਬਨ ਵਿੱਚ ਖਿੜਦਾ ਹੈ, ਇਸ ਦੀਆਂ ਛਾਤੀਆਂ ਥਰਥਰਾਉਂਦੀਆਂ ਸਜੀਵ ਹੋ ਉੱਠਦੀਆਂ ਹਨ, ਧਰਤੀ ਦੇ ਕਿਸੇ ਫੁੱਲ ਨਾਲੋਂ ਕਿਤੇ ਵਧੇਰੇ ਖੂਬਸੂਰਤ, ਉਹ ਜੀਵਨ ਨੂੰ ਸਵੱਛ ਤੇ ਨਿਰਮਲ ਬਣਾਉਂਦੀ ਹੈ, ਜੋ ਕੁਝ ਛਿੱਜ ਕੇ ਪੁਰਾਣਾ ਹੋ ਗਿਆ, ਜੋ ਕੁਝ ਵੀ ਛਿੱਜ ਗਿਆ ਹੈ, ਮੁਰਦਾ ਤੇ ਗਲ ਸੜ ਗਿਆ ਹੈ ਉਸ ਨੂੰ ਨਸ਼ਟ ਕਰ ਸਕਦੀ ਹੈ।

ਪਰ, ਇਸ ਸ਼ਹਿਰ ਵਿੱਚ ਜਦੋਂ ਕੋਈ ਰੌਸ਼ਨੀ ਵੱਲ ਵੇਖਦਾ ਹੈ, ਸ਼ੀਸ਼ੇ ਦੇ ਪਾਰਦਰਸ਼ੀ ਕੈਦਖਾਨੇ ਵਿੱਚ ਬੰਦ ਹੋਇਆ ਉਹ ਸਮਝਦਾ ਹੈ ਕਿ ਇੱਥੇ ਹਰ ਦੂਜੀ ਸ਼ੈਅ ਵਾਂਗ ਰੌਸ਼ਨੀ ਗੁਲਾਮ ਬਣਾਈ ਹੋਈ ਹੈ। ਇਹ ਸੋਨੇ ਦੀ ਸੇਵਕ ਹੈ, ਇਹ ਹੈ ਹੀ ਸੋਨੇ ਲਈ ਅਤੇ ਦੁਸ਼ਮਣਾਂ ਵਾਂਗ ਲੋਕਾਂ ਤੋਂ ਦੂਰ ਹੈ...।

ਹਰ ਸ਼ੈਅ — ਲੋਹਾ, ਪੱਥਰ, ਲੱਕੜ ਵਾਂਗ ਰੌਸ਼ਨੀ ਵੀ ਮਨੁੱਖ ਦੇ ਵਿਰੁੱਧ ਸਾਜ਼ਸ਼ ਵਿੱਚ ਸ਼ਾਮਲ ਹੈ ਉਸ ਨੂੰ ਚੁੰਧਿਆਉਂਦੀ ਅਵਾਜ਼ ਦੇਂਦੀ ਹੈ।

"ਮੇਰੇ ਕੋਲ ਆ!"

ਅਤੇ ਉਸ ਨੂੰ ਭੁਚਲਾਉਂਦੀ ਹੈ।

“ਪੈਸਾ ਧੇਲਾ ਮੇਰੇ ਹਵਾਲੇ ਕਰ ਦੇ।"

ਲੋਕ ਇਸ ਬੁਲਾਵੇ ਤੇ ਫੁੱਲ ਚੜਾਉਂਦੇ ਹਨ, ਗੰਦ ਮੰਦ ਖਰੀਦਦੇ, ਜਿਸ ਦੀ ਉਹਨਾਂ ਨੂੰ ਲੋੜ ਨਹੀਂ ਹੁੰਦੀ, ਖੇਡ ਤਮਾਸ਼ੇ ਵੇਖਦੇ ਹਨ ਜੋ ਉਹਨਾਂ ਦੀ ਅਕਲ ਨੂੰ ਖੁੰਢਾ ਕਰਦੇ ਹਨ।

ਇੰਝ ਹੈ ਜਿਵੇਂ ਕਿਤੇ ਸ਼ਹਿਰ ਦੇ ਐਨ ਵਿਚਕਾਰ ਸੋਨੇ ਦਾ ਇੱਕ ਬਹੁਤ ਵੱਡਾ ਢੋਲਾ ਭਿਅੰਕਰ ਰਫਤਾਰ ਤੇ ਵਿਭਚਾਰੀ ਘੂਕਰ ਕੱਢਦਾ ਘੁੰਮ ਰਿਹਾ ਹੈ, ਆਪਣੀ ਕੀਮਤੀ ਧੂੜ ਗਲੀਆਂ ਵਿੱਚ ਖਿਲਾਰ ਰਿਹਾ ਹੈ, ਜਿਸ ਨੂੰ ਲੋਕ ਸਾਰਾ ਦਿਨ ਬੜੇ ਚਾਅ ਨਾਲ ਪਕੜਦੇ ਹਨ, ਢੂੰਡਦੇ ਹਨ ਅਤੇ ਮੁੱਠਾਂ ਵਿੱਚ ਘੁੱਟੀ ਜਾਂਦੇ ਹਨ। ਪਰ ਅਖੀਰ ਤਰਕਾਲਾਂ ਢਲਦੀਆਂ ਹਨ, ਸੋਨੇ ਦਾ ਢੇਲਾ ਉਲਟੇ ਪਾਸੇ ਘੁੰਮਣਾ ਸ਼ੁਰੂ ਕਰ ਦੇਂਦਾ ਹੈ, ਇੱਕ ਠੰਡੀ ਯਖ ਜਗਮਗਾਹਟ ਦਾ ਭੰਵਰ ਪੈਦਾ ਕਰਦਾ ਹੈ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ ਤਾਂ ਜੋ ਉਹ ਦਿਨ ਦੇ ਸਮੇਂ ਸਮੇਟੀ ਹੋਈ ਸੁਨਹਿਰੀ ਧੂੜ ਵਾਪਸ ਦੇ ਜਾਣ । ਉਹ ਹਮੇਸ਼ਾਂ ਜਿੰਨੀ ਉਹਨਾਂ ਨੇ ਪ੍ਰਾਪਤ ਕੀਤੀ

17 / 162
Previous
Next