ਗਹਿਮਾ-ਗਹਿਮੀ ਨੂੰ ਦੁੱਖਦੇ ਦਿਲਾਂ ਨਾਲ ਸੋਗਵਾਨ ਹੋਏ ਵੇਖ ਰਹੇ ਹਨ। ਛੋਟੇ ਕਾਲੇ ਆਕਾਰ ਤੇਜ਼ੀ ਨਾਲ ਰੌਲਾ ਪਾਉਂਦੇ ਇਹਨਾਂ ਯਾਦਗਾਰੀ ਬੁੱਤਾਂ ਕੋਲੋਂ ਲੰਘ ਗਏ ਹਨ ਪਰ ਕਿਸੇ ਨੇ ਵੀ ਨਾਇਕ ਦੇ ਚਿਹਰੇ ਵੱਲ ਝਾਕਿਆ ਤੱਕ ਨਹੀਂ। ਰਾਜਧਾਨੀ ਦੇ ਸਮੁੰਦਰੀ ਦੈਂਤਾਂ ਨੇ ਲੋਕਾਂ ਦੀ ਯਾਦ ਵਿੱਚ ਉਹਨਾਂ ਦੀ ਮਹੱਤਤਾ ਪੇਸ਼ ਕੀਤੀ ਹੈ ਜਿਨ੍ਹਾਂ ਨੇ ਅਜ਼ਾਦੀ ਨੂੰ ਸਿਰਜਿਆ ਸੀ।
ਤਾਂਬੇ ਦੇ ਮਨੁੱਖ ਇੱਕੋ ਇੱਕ ਉਦਾਸ ਵਿਚਾਰ ਉਤੇ ਮਗਜ਼ ਖਪਾ ਰਹੇ ਹਨ:
"ਕੀ ਇਹ ਉਹੋ ਜੀਵਨ ਹੈ, ਜਿਸ ਨੂੰ ਮੈਂ ਸਿਰਜਣਾ ਚਾਹੁੰਦਾ ਸਾਂ ?"
ਉਹਨਾਂ ਦੇ ਦੁਆਲੇ ਬੁਖਾਰ ਨਾਲ ਤਪਦਾ ਜੀਵਨ ਸਟੋਵ ਉਤਲੇ ਸ਼ੋਰਬੇ ਵਾਂਗ ਉਬਲਦਾ ਹੇ ਅਤੇ ਛੋਟੇ ਲੋਕ ਠੱਪ-ਠਿਪਾਂਦੇ ਦੌੜਦੇ ਭੱਜਦੇ ਤੇ ਚੱਕਰ ਕੱਟਦੇ ਹਨ, ਮਾਸ ਦੀ ਤਰੀ ਵਿੱਚ ਭੋਰਿਆਂ ਵਾਂਗ, ਸਾਗਰ ਵਿੱਚ ਮਾਚਸ ਦੀ ਤੀਲ ਵਾਂਗ ਖੌਲਦੀ ਘੁੰਮਣਘੇਰੀ ਵਿੱਚ ਅਲੋਪ ਹੋ ਰਹੇ ਹਨ। ਸ਼ਹਿਰ ਧੌਂਕਦਾ ਹੈ ਅਤੇ ਉਹਨਾਂ ਨੂੰ ਇੱਕ ਪਿੱਛੋਂ ਦੂਜੇ ਨੂੰ ਆਪਣੇ ਭੁੱਖੜ ਪੇਟ ਵਿੱਚ ਹੜੱਪ ਕਰਦਾ ਜਾਂਦਾ ਹੈ।
ਕੁਝ ਕੁ ਤਾਂਬੇ ਦੇ ਨਾਇਕਾਂ ਨੇ ਆਪਣੇ ਹੱਥ ਨੀਵੇਂ ਕਰ ਲਏ ਹਨ, ਕਈਆਂ ਨੇ ਉੱਚੇ ਕਰ ਲਏ ਹਨ, ਲੋਕਾਂ ਦੇ ਸਿਰਾਂ ਉੱਤੇ ਫੈਲਾਉਂਦਿਆਂ ਚਿਤਾਵਣੀ ਦੇਂਦੇ ਹਨ:
"ਰੁਕੋ। ਇਹ ਕੋਈ ਜੀਵਨ ਨਹੀਂ, ਇਹ ਪਾਗਲਪਣ ਹੈ..."
ਜੀਵਨ ਗਲੀ ਦੇ ਸ਼ੋਰ ਸ਼ਰਾਬੇ ਵਿੱਚ ਇਹ ਸਾਰੇ ਦੇ ਸਾਰੇ ਫਾਲਤੂ ਹਨ, ਹਾਬੜ ਦੀ ਵਹਿਸੀ ਹਵਾਂਕਣੀ ਵਿੱਚ, ਪੱਥਰ, ਸ਼ੀਸ਼ੇ ਤੇ ਲੋਹੇ ਦੀ ਬਣੀ ਇਸ ਗਮਗੀਨ ਕਲਪਨਾ ਦੀ ਤੰਗ ਕੈਦ ਵਿੱਚ ਸਾਰੇ ਦੇ ਸਾਰੇ ਕਢੁੱਕਵੇਂ ਹਨ।
ਇੱਕ ਰਾਤ ਇਹ ਸਾਰੇ ਆਪਣੇ ਆਪਣੇ ਥੜ੍ਹਿਆਂ ਤੋਂ ਉੱਤਰ ਆਉਣਗੇ ਅਤੇ ਜਬਰ ਦੇ ਸ਼ਿਕਾਰ ਹੋਇਆਂ ਵਾਂਗ ਬੋਝਲ ਕਦਮਾਂ ਨਾਲ ਗਲੀਆਂ ਵਿੱਚੋਂ ਤੁਰਦੇ ਇਸ ਸ਼ਹਿਰ ਵਿੱਚੋਂ ਖੇਤਾਂ ਵਿੱਚ ਚਲੇ ਜਾਣਗੇ, ਜਿੱਥੇ ਚੰਨ ਚਮਕ ਰਿਹਾ ਹੈ ਅਤੇ ਜਿੱਥੇ ਤਾਜ਼ਾ ਹਵਾ ਤੇ ਸਥਾਈ ਅਮਨ ਹੈ। ਜਦੋਂ ਇੱਕ ਮਨੁੱਖ ਨੇ ਆਪਣੀ ਸਾਰੀ ਉਮਰ ਆਪਣੇ ਦੇਸ਼ ਦੇ ਭਲੇ ਲਈ ਘਾਲਣਾ ਘਾਲੀ ਹੈ, ਨਿਰਸੰਦੇਹ ਉਸ ਦਾ ਇਹ ਹੱਕ ਬਣਦਾ ਹੈ ਕਿ ਮਰਨ ਪਿੱਛੋਂ ਉਸ ਨੂੰ ਅਮਨ ਚੈਨ ਵਿੱਚ ਰਹਿਣ ਦਿੱਤਾ ਜਾਵੇ।
ਲੋਕ ਗਲੀਆਂ ਦੇ ਹਰ ਪਾਸੇ ਰਾਹਾਂ ਉੱਤੇ ਇੱਧਰ ਉੱਧਰ ਕਾਹਲੀ ਨਾਲ ਤੁਰ ਰਹੇ ਹਨ। ਉਹਨਾਂ ਨੂੰ ਪੱਥਰ ਦੀਆਂ ਕੰਧਾਂ ਦੇ ਡੂੰਘੇ ਮੁਸਾਮਾਂ ਰਾਹੀਂ ਚੂਸ ਲਿਆ ਗਿਆ ਹੈ। ਲੋਹੇ ਦੀ ਬਾਘੀਆਂ ਪਾਉਂਦੀ ਕੜਕੜਾਹਟ, ਬਿਜਲੀ ਦੀ ਚੀਰਵੀਂ ਉੱਚੀ ਚਾਂਗਰ, ਕੁਝ ਨਵੀਂ ਫੌਲਾਦ ਉਸਾਰੀ ’ਤੇ ਜਾਂ ਪੱਥਰ ਦੀਆਂ ਨਵੀਆਂ ਕੰਧਾਂ ਉੱਤੇ ਹੋ ਰਹੇ ਕੰਮ ਦੀ ਖੜਖੜਾਹਟ ਮਨੁੱਖੀ ਅਵਾਜ਼ਾਂ ਨੂੰ ਇਸ ਤਰ੍ਹਾਂ ਦਬਾਅ ਦੇਂਦੀਆਂ ਹਨ ਜਿਵੇਂ ਸਮੁੰਦਰੀ ਪੰਛੀਆਂ ਦੇ ਚੀਕ ਚਿਹਾੜੇ ਨੂੰ ਡਬੋ ਦੇਂਦਾ ਹੈ।
ਲੋਕਾਂ ਦੇ ਚਿਹਰਿਆਂ ਉੱਤੇ ਇੱਕ ਸਥਿਰ ਸਕੂਨ ਪਸਰਿਆ ਹੋਇਆ ਹੈ। ਵੇਖਣ ਨੂੰ ਉਹਨਾਂ ਵਿੱਚੋਂ ਇੱਕ ਵੀ ਜੀਵਨ ਦੇ ਗੁਲਾਮ ਹੋਣ ਵਿੱਚ, ਸ਼ਹਿਰ ਦੇ ਦੈਂਤ ਦਾ ਆਹਾਰ ਬਣਨ