Back ArrowLogo
Info
Profile
ਮੈਨੂੰ ਹੁਣ ਹੋਰ ਕੋਈ ਨਹੀਂ ਸੀ ਲਗਦਾ-ਮਾੜੀ ਨੂੰ ਲੈ ਟੁਰੀ। ਹੁਣ ਮੈਥੋਂ ਘੋੜੇ ਤੇ ਨਾ ਚੜਿਆ ਜਾਵੇ, ਜੀ ਕਰੋ ਜੋ ਮੈਂ ਡੋਲੇ ਦੇ ਨਾਲ ਨਾਲ ਤੁਰਾਂ ਅਰ ਉਸ ਮੁਖੜੇ ਨੂੰ ਪਲ ਭਰ ਨਜ਼ਰੋਂ ਉਹਲੇ ਨਾ ਹੋਣ ਦਿਆਂ ਪਰ ਬਾਪੂ ਜੀ ਨੇ ਅੱਜ ਕੁਛ ਜ਼ੋਰ ਦੇਕੇ ਮੈਨੂੰ ਘੋੜੇ ਤੇ ਚੜ੍ਹਾਯਾ। ਅਸੀਂ ਘਰ ਆਏ, ਮੈਂ ਆਪਣੇ ਸੌਣ ਵਾਲੇ ਥਾਂ ਉਸ ਦਾ ਡੇਰਾ ਕਰਾਇਆ।

ਮਾਂ ਮੈਨੂੰ ਵੱਖ ਲਿਜਾਕੇ ਪੁੱਛਣ ਲੱਗੀ:"ਬੱਚੀਏ। ਇਹ ਕੌਣ ਹੈ? ਕਦ ਦਾ ਤੇਰਾ ਜਾਣੂੰ ਹੈ? ਤੈਨੂੰ ਇਸ ਨਾਲ ਏਨੀ ਹੱਥ ਕਿਵੇਂ ਹੋ ਆਈ ਹੋ? ਹੈਂ ਐਨਾਂ ਪ੍ਰੇਮ?"

ਮੈਂ ਰੋ ਰੋ ਕੇ ਕਿਹਾ: ਅੰਮੀ! ਅੱਜ ਤੋਂ ਪਹਿਲੇ ਮੈਂ ਇਸ ਨੂੰ ਕਦੇ ਨਹੀਂ ਡਿੱਠਾ। ਤੀਰ ਮਾਰਨ ਵੇਲੇ ਮੈਨੂੰ ਪਤਾ ਨਹੀਂ ਸੀ ਕਿ ਏਥੇ ਸਭ ਤੋਂ ਚੰਗਾ ਲੱਗਣ ਵਾਲਾ ਆਦਮੀ ਬੈਠਾ ਹੈ। ਮੈਂ ਤਾਂ ਚਿੱਤਾ ਜਾਣਕੇ ਤੀਰ ਮਾਰਿਆ ਤੇ ਖੁਸ਼ ਸਾਂ ਕਿ ਇਸ ਦੀ ਖੱਲ ਬਾਪੂ ਜੀ ਦੇ ਰਥ ਹੇਠ  ਵਿਛਾਵਾਂਗੀ, ਪਰ ਅੰਮੀਏ! ਤੀਰ ਚਲਾਉਣ ਵੇਲੇ ਮੇਰੇ ਜੀ ਨੂੰ ਕੁਛ ਹੋਇਆ ਜ਼ਰੂਰ ਸੀ, ਪਤਾ ਨਹੀਂ ਉਹ ਕੀ ਸੀ! ਤੇ ਜਿਹੜਾ ਤੁਸੀਂ ਮੈਨੂੰ 'ਪ੍ਰੇਮ' ਆਖਦੇ ਹੋ, ਇਹ ਕੀ ਹੁੰਦਾ ਹੈ? ਮੈਨੂੰ ਤਾਂ ਇਸ ਦਾ ਪਤਾ ਬੀ ਨਹੀਂ।

ਮਾਂ ਨੇ ਹੱਸ ਕੇ ਕਿਹਾ-ਜੋ ਅਸੀਂ ਤੇਰੇ ਨਾਲ ਕਰਦੇ ਹਾਂ। ਮੈਂ ਕਿਹਾ-ਅੰਮੀਂ! ਉਹ ਤਾਂ ਲਾਡ ਪਿਆਰ ਹੈ। ਮੈਂ ਜਦ ਇਸ ਦੀ ਜਾਣੂ ਨਹੀਂ ਸਾਂ ਮੈਂ ਇਸ ਨਾਲ ਲਾਡ ਪਿਆਰ ਕਦ ਕਰਨਾ ਸੀ? ਮੇਰਾ ਇਹ ਭੋਲਾਪਨ ਸੁਣਕੇ ਮਾਂ ਹੱਸ ਪਈ ਤੇ ਕਹਿਣ ਲੱਗੀ: "ਜੋ ਕੁਛ ਸਲੂਕ ਤੂੰ ਇਸ ਨਾਲ ਕਰ ਰਹੀ ਹੈਂ ਇਹ ਪ੍ਰੇਮ ਹੈ"। ਮੈਂ ਕਿਹਾ: "ਅੰਮੀ। ਮੈਂ ਤਾਂ ਇਸ ਨਾਲ ਹੁਣ ਬੀ ਲਾਡ ਪਿਆਰ ਨਹੀਂ ਕੀਤਾ। ਨਾੜ ਦੱਬੀ ਹੈ, ਪੈਰ ਘੁੱਟੇ ਹਨ ਤੇ ਚਿਹਰੇ ਤੋਂ ਗਰਦ ਝਾੜੀ ਹੈ, ਲਾਡ ਤਾਂ ਕੋਈ ਨਹੀਂ ਕੀਤਾ, ਉਹ ਤਾਂ ਬੋਲਦਾ ਬੀ ਨਹੀਂ। ਅੰਮੀ ਜੀ! ਇਹ ਮੈਨੂੰ ਡਾਢਾ ਹੀ ਚੰਗਾ ਲਗਦਾ ਹੈ, ਕੋਈ ਹੋਰ ਏਹੋ ਜਿਹਾ ਚੰਗਾ ਕਦੇ ਨਹੀਂ ਲੱਗਾ।" ਅੰਮੀ ਬੋਲੀ: "ਕੀਹ ਮੇਰੇ ਤੇ ਤੇਰੇ ਬਾਪੂ ਜੀ ਤੋਂ ਬੀ ਚੰਗਾ ਲੱਗਦਾ ਹੈ?" ਮੈਂ ਕਿਹਾ: "ਹਾਂ ਅੰਮੀਏ। ਤੁਹਾਥੋਂ ਬੀ ਬਹੁਤ ਹੀ ਚੰਗਾ ਲਗਦਾ ਹੈ। ਤੁਸੀਂ ਨਹੀਂ ਡਿੱਠਾ ਕਿਸ ਤਰ੍ਹਾਂ ਦਾ ਚੰਗਾ ਹੈ? ਭਲਾ ਤੁਸੀਂ ਕਦੇ ਅਗੇ ਐਹੋ ਜਿਹਾ ਮਨੁੱਖ ਡਿੱਠਾ ਹੈ? ਹੈ ਕਿ ਨਹੀਂ ਸਾਰਿਆਂ ਕੋਲੋਂ ਹੋਰਵੇਂ? ਮਾਂ ਜੀ! ਮੈਂ ਡਾਢਾ ਹੀ ਪਾਪ ਕੀਤਾ ਹੈ ਜੋ ਸਭ ਤੋਂ ਚੰਗੇ ਮਨੁੱਖ ਨੂੰ ਐਡੀ ਪੀੜ ਦਿੱਤੀ ਹੈ। ਇਹੋ ਪਾਪ ਹੈ ਨਾ, ਜਿਸ ਗੋਲ ਨੂੰ ਪੰਡਤ ਜੀ ਇਕ ਦਿਨ ਪਾਪ ਆਖਦੇ ਸੀ ਤੇ ਮੈਂ ਗੁੱਸੇ ਹੋਕੇ ਉੱਠ ਗਈ ਸਾਂ ਤੇ ਬਾਪੂ ਜੀ ਨੂੰ

10 / 60
Previous
Next