ਮੇਰਾ ਇਹ ਹਾਲ ਦੇਖਕੇ ਅੰਮੀਂ ਆਖਣ ਲੱਗੀ: "ਰੋ ਨਾ, ਉਹ ਦੰਗਾ ਤਾਂ ਹੈ, ਚੰਗਾ ਲਗਦਾ ਬੀ ਹੈ; ਤੈਨੂੰ ਜੋ ਚੰਗਾ ਲੱਗੇ ਮੈਨੂੰ ਕਦੇ ਮਾੜਾ ਨਹੀਂ ਲੱਗਾ, ਪਰ ਕੰਗਲਾ ਤਾਂ ਮੈਂ ਏਸ ਕਰਕੇ ਕਿਹਾ ਸੀ ਕਿ ਜੇ ਉਹ ਕੋਈ ਸਾਉ ਥੋੜਾ ਹੈ। ਕੋਈ ਕੰਮੀ ਕਾਦੂ ਲੋਕ ਹੋਊ, ਮਰ ਗਿਆ ਤਾਂ ਤੂੰ ਦੁਖ ਨਾ ਕਰੀਂ"। ਮੈਂ ਕਿਹਾ"ਅੰਮੀਂ! ਕਪੜੇ ਡਾਢੇ ਚਿੱਟੇ ਨਹੀਂ, ਪਰ ਮੱਥਾ ਤਾਂ ਕਿਸੇ ਸਾਊ ਦਾ ਐਡਾ ਚੌੜਾ ਗੋਲ ਤੇ ਚਮਕਦਾ ਨਹੀਂ ਹੁੰਦਾ ਤੇ ਜੇ ਬਾਪੂ ਜੀ ਉਸ ਨੂੰ ਤੋਂ ਤੇ ਡੰਗਰ ਦੇ ਦੇਣ ਤਾਂ ਟੱਲੇ ਬੀ ਆਪੇ ਚਿੱਟੇ ਹੋ ਜਾਣ। ਪਰ ਅੱਛਾ, ਮਾਂ ਜੀ! ਜਿਸ ਵੇਲੇ ਉਸ ਨੇ ਅੱਖਾਂ ਖੋਲ੍ਹੀਆਂ ਤੇ ਤੁਸਾਂ ਵੇਖੀਆਂ ਤੁਸੀਂ ਆਪ ਆਖੋਗੇ ਇਹ ਤਾਂ ਕੋਈ ਲਾਹੌਰ ਦਾ ਫੌਜਦਾਰ ਹੈ।"
ਮਾਂ ਸੁਣਕੇ ਬੋਲੀ: "ਹੁਣ ਤੂੰ ਮੈਨੂੰ ਇਹ ਦੱਸ ਜੋ ਤੂੰ ਕਿਸ ਗੱਲੇ ਰਾਜ਼ੀ ਹੈ?" ਮੈਂ ਕਿਹਾ: "ਜੇ ਉਹ ਮੇਰੇ ਕੋਲ ਰਹਵੇ, ਵੈਦ ਤੇ ਹਕੀਮ ਸ਼ਾਹਰ ਹਾਜ਼ਰ ਰਹਿਣ, ਮੈਂ ਸੇਵਾ ਕਰਾਂ, ਉਹ ਦਾਰੂ ਕਰਨ ਇਕ ਵੇਰੀ ਰਾਜੀ ਹੋ ਜਾਵੇ ਤੇ ਮੈਂ ਆਖਾਂ:-"ਹੋ ਸਭ ਤੋਂ ਉੱਚੇ ਮਨੁੱਖ। ਮੈਂ ਤੇਰਾ ਪਾਪ ਕੀਤਾ ਹੈ, ਮੈਨੂੰ ਜੋ ਜੀ ਆਵੇ ਡੰਨ ਦੇਹ।"
ਮਾਂ ਦੇ ਜੀ ਵਿਚ ਖਬਰ ਕੀਰ ਆਈ: ਕਹਿਣ ਲੱਗੀ: "ਟਹਿਲਣਾਂ ਜਾਂਦੀਆਂ ਬਥੇਰੀਆਂ ਹਨ, ਪਰ ਜੇ ਤੇਰਾ ਜੀਉ ਆਪੇ ਹੀ ਟਹਿਲ ਕਰਨੀ ਮੰਗੇ ਤਾਂ ਚੰਗਾ, ਤੂੰ ਸੇਵਾ ਕਰੀਂ ਵੈਦ ਹਕੀਮ ਏਥੋਂ ਹੀ ਰਹਿ ਪੈਣਗੇ।" ਸੋ ਵੈਦ ਹਕੀਮ ਆ ਗਏ, ਮੈਂ ਲਗੀ ਸੇਵਾ ਕਰਨ। ਜਿਸ ਤਰ੍ਹਾਂ ਮੇਰੀਆਂ ਟਹਿਲਣਾਂ ਮੇਰੀ ਸੇਵਾ ਕਰਦੀਆਂ ਸਨ, ਉਸ ਤਰ੍ਹਾਂ ਮੇਰਾ ਜੀ ਉਸ ਦੀ ਸੇਵਾ ਵਿਚ ਲੱਗਿਆ। ਮੇਰਾ ਆਪਣਾ ਪਲੰਘ ਡਾਢਾ ਹੀ ਨਰਮ ਸੀ, ਮੈਂ ਉਸ ਉਤੇ ਉਸ ਨੂੰ ਪਾਇਆ, ਸਾਰਾ ਦਿਨ ਕੋਲ ਬੈਠੀ ਪੱਖਾ ਕਰਦੀ ਰਹਵਾ ਚਿਰਹੇ ਨੂੰ ਤੱਕਦੀ ਰਹਵਾਂ ਤੋਂ ਉਡੀਕਾਂ ਜੋ ਕਦ ਅੱਖਾਂ ਖੁੱਲ੍ਹਣ ਤੇ ਮੈਂ ਵੇਖਾਂ, ਕਦ ਬੁੱਲ੍ਹ ਖੁੱਲ੍ਹਣ ਤੇ ਓਹ "ਸਿ ਰੀ ਵਾ ਹਿ ਗੁ ਰੂ" ਫੇਰ ਸੁਣਾਂ।