ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥
ਜਿਉ ਸਾਹਿਬ ਨਾਲਿ ਨ ਹਾਰੀਐ ਤੋਵੇਹਾ ਪਾਸਾ ਢਾਲੀਐ॥
ਕਿਛੁ ਲਾਹੇ ਉਪਰਿ ਘਾਲੀਐ ॥੨੧॥
(ਆਸਾ ਦੀ ਵਾਰ-੪੭੪)
ਪਰ ਮੈਂ ਉਸ ਵੇਲੇ ਸਾਰੀ ਗੱਲ ਨਾ ਸਮਝੀ, ਹਾਂ ਇੰਨਾਂ ਸਮਝੀ ਜੋ ਕਹਿੰਦਾ ਹੈ ਮੇਰੇ ਨਾਲ ਤੂੰ ਮੰਦਾ ਕੀਤਾ ਹੈ, ਇਹ ਨਹੀਂ ਸੀ ਕਰਨਾ, ਤੀਰ ਚਲਾਉਣ ਵੇਲੇ ਚੰਗੀ ਤਰ੍ਹਾਂ ਵੇਖ ਤਾਂ ਲੈਣਾ ਸੀ। ਮੈਂ ਉਡੀਕਦੀ ਸਾਂ ਕਿ ਹੁਣ ਆਖੇਗਾ ਕਿ ਤੈਨੂੰ ਮੈਂ ਕੈਦ ਕੀਤਾ, ਇਸ ਪਾਪ ਬਦਲੇ। ਪਰ ਫੇਰ ਨੈਣ ਖੁੱਲ੍ਹ ਗਏ ਤੇ ਮੇਰੇ ਵੱਲ ਤੱਕੇ, ਫੇਰ ਬੁੱਲ੍ਹ ਖੁੱਲ੍ਹੇ ਤੇ ਕਹਿਣ ਲੱਗਾ: "ਤੁਸਾਂ ਬਹੁਤ ਸੇਵਾ ਕੀਤੀ ਹੈ। ਤੀਰ ਤਾਂ ਮੈਨੂੰ ਮੇਰਿਆਂ ਪਾਪਾਂ ਨੇ ਲਾਇਆ ਸੀ, ਪਰ ਤੁਸੀਂ ਬੜੇ ਚੰਗੇ ਹੋ ਜਿਨ੍ਹਾਂ ਸੇਵਾ ਕੀਤੀ ਹੈ, ਰਾਜੀ ਰਹੋ। ਇਹ ਕਹਿਕੇ ਉਹ ਸੌਂ ਗਿਆ। ਸੁੱਤਾ ਤੱਕ ਕੇ ਮੈਂ ਮਾਂ ਕੋਲ ਜਾ ਕੇ ਤੇ ਗਲੱਕੜੀ ਪਾ ਕੇ ਕਿਹਾ: "ਦੇਖ ਲੈ ਮਾਂ! ਉਹ ਮਨੁੱਖ ਕੋਡਾ ਚੰਗਾ ਹੋ? ਆਖਦਾ ਹੈ-ਤੀਰ ਤੂੰ ਨਹੀਂ ਮਾਰਿਆ, ਤੀਰ ਮੇਰੇ ਪਾਪਾਂ ਨੇ ਮਾਰਿਆ ਹੈ ਤੇ ਤੂੰ ਚੰਗੀ ਹੈਂ ਜੋ ਸੇਵਾ ਕਰਦੀ ਪਈ ਹੈ। ਦੇਖ ਮਾਂ! ਜੋ ਪਾਪੀ ਨੂੰ ਚੰਗਾ ਪਿਆ ਆਖਦਾ ਏ; ਅੰਮੀਏ! ਕੇਡਾ ਚੰਗਾ ਹੋਇਆ? ਮੈਂ ਤੈਨੂੰ ਆਖਿਆ ਸੀ ਨਾ ਕਿ ਉਹ ਬਾਪੂ ਜੀ ਤੋਂ ਵਧੀਕ ਚੰਗਾ ਲਗਦਾ ਹੈ, ਭਲਾ ਬਾਪੂ ਜੀ ਕਦੇ ਪਾਪੀ ਨੂੰ ਚੰਗਾ ਆਖਣ, ਉਹ ਤਾਂ ਪਾਪੀਆਂ ਨੂੰ ਫਾਹੇ ਲਾ ਦੇਂਦੇ ਹਨ ਤੇ ਇਹ ਆਖਦਾ ਹੈ: ਤੂੰ ਚੰਗੀ ਹੈ"। ਮਾਂ ਹੱਸ ਪਈ ਤੇ ਕਹਿਣ ਲਗਾ:- "ਜਾਹ ਅੱਜ ਖੂੰਡੀ ਦੀ ਖੇਡ ਖੇਲ ਆ"। ਮੈਂ