ਮੈਂ ਡਰਕੇ ਅੱਖਾਂ ਮੀਟ ਲਈਆਂ ਤੇ ਆਖਿਆ "ਹੇ ਸਭ ਤੋਂ ਚੰਗੇ ਮਨੁੱਖ! ਮੈਨੂੰ ਕੁਛ ਹੁੰਦਾ ਜਾਂਦਾ ਹੈ,
ਮੈਨੂੰ ਉਹ ਕੁਛ ਹੁੰਦਾ ਹੈ ਜੋ ਬਾਪੂ ਜੀ ਕਾਇਰਾਂ ਨੂੰ ਆਖਦੇ ਹਨ ਹੁੰਦਾ ਹੈ। ਹੋਰ ਨਾ ਦੱਸ,
ਮੈਂ ਤੇਰੀਆਂ ਗੱਲਾਂ ਦੇ ਮਗਰ ਮਗਰ ਜਦ ਜਾਂਦੀ ਹਾਂ ਤਦ ਮੈਂ ਐਨੀ ਸੁੰਗੜਦੀ ਤੇ ਫੈਲਦੀ ਹਾਂ ਕਿ ਗੁਆਚ ਜਾਂਦੀ ਹਾਂ। ਨਾ ਕਹੁ ਮੈਂ ਆਤਮਾ ਹਾਂ।" ਫੇਰ ਉਹ ਕਹਿਣ ਲੱਗੇ: "ਹੇ ਚੰਗੀਏ ਜੋ ਸੇਵਾ ਕਰ ਸਕਦੀ ਹੈਂ! ਸੁਣ,
ਤੂੰ ਆਤਮਾ ਹੈਂ! ਤੇਰੇ ਵਿਚ ਮੋਹ ਨਹੀਂ ਹੈ,
ਤੇਰੇ ਵਿਚ ਲੱਥ ਨਹੀਂ ਹੈ,
ਤੂੰ ਮੰਗਣ ਵਾਲੀ ਨਹੀਂ,
ਤੂੰ ਤਾਂ ਦਾਤੀ ਹੈਂ,
ਤੂੰ ਸਭ ਨੂੰ ਇਕ ਸਾਰ ਪਿਆਰ ਕਰਨ ਵਾਲੀ ਹੈ। ਹਾਂ,
ਤੂੰ ਅਚਾਹ ਹੈ,
ਤੂੰ ਉੱਚੀ ਹੈਂ,
ਆਪ ਨੂੰ ਪਛਾਣ।" ਹੁਣ ਮੈਨੂੰ ਉਹ ਲੱਗਾ,
ਜਿਸ ਨੂੰ '
ਡਰ'
ਕਰਕੇ ਸੁਣਦੀ ਹੁੰਦੀ ਸੀ। ਹਾਂ,
ਮੈਂ ਸੱਚੀ ਮੁਚੀ ਡਰ ਗਈ। ਮੈਂ ਸਹਿਮਕੇ ਬਹਿ ਗਈ। ਮੈਂ ਚਾਹਾਂ ਜੋ ਕੰਨ ਬੰਦ ਕਰਾਂ ਜੇ ਹੋਰ ਸੁਣਕੇ ਡੋਰ ਭੌਰ ਨਾ ਹੋਵਾਂ। ਪਰ ਸਭ ਤੋਂ ਚੰਗੇ ਮਨੁੱਖ ਦੀ ਚੰਗੀ ਅਵਾਜ਼ ਅੱਗੇ ਕੌਨ ਕੀਕੂੰ ਬੰਦ ਕਰ ਰਹਾਂ?
ਮੈਂ ਫੇਰ ਹੀਆ ਕਰਕੇ ਆਖਿਆ: "ਬਸ ਕਰ,
ਹੋ ਉੱਚੇ ਆਦਮੀ! ਹੋਰ ਨਾ ਕਹੁ,
ਮੇਰਾ ਹਾਲ ਬੁਰਾ ਹੋ ਗਿਆ ਹੈ। ਇਹ ਆਤਮਾਂ ਮੈਂ ਨਾ ਹੋਵਾਂ। ਮੈਨੂੰ ਉਸ ਡਰ ਤੋਂ ਬਚਾ ਜੇ ਏਸ ਖਿਆਲ ਵਿਚ ਗਿਆ ਮੈਨੂੰ ਲੱਗਦਾ ਹੈ"। ਪਰ ਉਸ ਨੇ ਫੇਰ ਕਿਹਾ: "ਤੂੰ ਆਤਮਾ ਹੈਂ,
ਹਾਂ,
ਜਿਵੇਂ ਤੂੰ ਤੀਰ ਨਹੀਂ ਤੂੰ ਤੀਰ ਕਮਾਨ ਨਹੀਂ,
ਪਰ ਤੂੰ ਤੀਰ ਚਲਾਉਣ ਵਾਲੀ ਹੈਂ। ਤੂੰ ਰੋਟੀ ਨਹੀਂ ਤੂੰ ਖਾਣ ਵਾਲੀ ਹੈ। ਤੂੰ ਦੋਹ ਨਹੀਂ ਦੇਹੀ ਦੀ ਟੋਰਨ ਵਾਲੀ ਹੈ। ਤੂੰ ਮਨ ਨਹੀਂ ਪਰ ਮਨ ਨੂੰ ਹਾਂਕਣ ਵਾਲੀ ਹੈਂ। ਤੂੰ ਆਪੇ ਕਹਿੰਦੀ ਹੁੰਦੀ ਹੈਂ ਕਿ ਨਹੀਂ, '
ਮੇਰਾ ਮਨ ਅਜ ਖੁਸ਼ ਹੈ,' '
ਅਜ ਦਿਲਗੀਰ ਹੈ'
। ਸੋ ਤੂੰ ਮਨ ਨਹੀਂ ਪਰ ਮਨ ਦੀ ਮਾਲਕ ਹੈਂ,
ਹਾਂ ਤੂੰ ਚਰਖਾ ਨਹੀਂ,
ਪਰ ਚਰਖੇ ਨੂੰ ਕੱਤਣ ਵਾਲੀ ਹੈ। ਹੋ ਸੁੰਦਰੀ! ਤੂੰ ਸੁੰਦਰ ਨਹੀਂ ਪਰ ਸੁੰਦਰਤਾ ਤੈਥੋਂ ਨਿਕਲਦੀ ਹੈ। ਤੂੰ ਧੁੱਪ ਨਹੀਂ ਪਰ ਸੂਰਜ ਹੈਂ। ਤੂੰ ਚਾਂਦਨੀ ਨਹੀਂ,
ਪਰ ਚੰਦ ਹੈਂ। ਹੇ ਚੰਗੀਏ! ਤਿਵੇਂ ਤੂੰ ਦੋਹ ਨਹੀਂ ਪਰ ਆਤਮਾ ਹੈ"।
ਇਹ ਮੈਂ ਟਕ ਬੰਨ੍ਹਕੋ, ਮਨ ਜੋੜਕੇ ਬੇਵਸੇ ਹੋਏ ਸੁਣਿਆ, ਪਰ ਸੁਣਦਿਆਂ ਸੁਣਦਿਆਂ ਐਤਕੀ ਮੈਨੂੰ ਚੱਕਰ ਆ ਗਿਆ, ਅੱਖਾਂ ਬੰਦ ਹੋ ਗਈਆਂ, ਜਮੀਨ ਅਸਮਾਨ ਮਾਨੋਂ ਉਲਟ ਗਏ। ਮੈਂ ਬੇਹੋਸ਼ ਹੋਕੇ ਉਸ ਦੇ ਪੈਰਾਂ ਤੇ ਡਿੱਗ ਪਈ। ਮੈਨੂੰ ਪਤਾ ਨਹੀਂ ਰਿਹਾ ਕਿ ਮੈਂ ਹਾਂ ਕਿ ਨਹੀਂ। ਚਿਰ ਪਿਛੋਂ ਜਾਂ ਮੈਂ ਉੱਨੀ ਤਾਂ ਮੈਂ ਡਰ ਨਾਲ ਕੰਬ ਰਹੀ ਸਾਂ। ਕੀ ਮੇਰੇ ਸਿਰ ਤੇ ਐਤਨਾਂ ਪਰਬਤ ਪੈਣਾ ਹੈ ਕਿ ਮੈਂ ਆਤਮਾ