Back ArrowLogo
Info
Profile
ਹੋਣਾ ਹੈ ਜਿਵੇਂ ਏ ਆਖਦਾ ਹੈ? ਇਹ ਤਾਂ ਬੜਾ ਔਖਾ ਹੈ, ਪਰ ਇਹ ਜੋ ਸਭ ਤੋਂ ਚੰਗਾ ਮਨੁੱਖ ਹੈ ਆਖਦਾ ਹੈ ਇਹ ਚੰਗਾ ਹੀ ਹੋਣਾ ਹੈ। ਮੈਂ ਤਾਂ ਡੋਰ ਭੌਰੀ ਹੁੰਦੀ ਹਾਂ, ਡਰਦੀ ਹਾਂ ਕਿ ਜੇਕਰ ਇਹ ਕੁਛ ਮੈਂ ਹਾਂ ਤਾਂ ਮੈਂ ਤਾਂ ਬਹੁਤ ਨਿਤਾਣੀ ਹਾਂ, ਕੌਣ ਏਸ ਭਾਰ ਨੂੰ ਝੱਲੋਗਾ ਕਿ ਮੈਂ ਆਤਮਾਂ ਹਾਂ? ਏਸ ਉੱਚੇ ਪਰਬਤ ਦੀ ਸ਼ਿਖਰ ਵਲ ਤੱਕਿਆਂ ਮੇਰੀ ਨਜ਼ਰ ਪਾਟਦੀ ਹੈ। ਮੈਂ ਜਦ ਇਹ ਸੁਣਦੀ ਹਾਂ ਤਾਂ ਅੰਦਰੋਂ ਫੇਲਰਦੀ ਹਾਂ, ਫੇਰ ਮੈਂ ਘਬਰਾ ਜਾਂਦੀ ਹਾਂ।

ਮੈਂ ਹੁਣ ਤੱਕ ਹੱਸਦੀ ਖੇਡਦੀ, ਲਾਡਾਂ ਵਿਚ ਪਲੀ ਖੁਸ਼ੀ ਖੁਸ਼ੀ ਰਹਿੰਦੀ ਹੁੰਦੀ ਸਾਂ। ਕੀ ਇਹ ਮੇਰੇ ਚਾਉ ਮਲ੍ਹਾਰ ਤੇ ਖੁਸ਼ੀਆਂ ਓਪਰੀਆਂ ਹਨ? ਹਾਇ! ਮੇਰਾ ਕਲੇਜਾ ਫੇਰ ਟੁੱਟ ਗਿਆ। ਬਨਾਂ ਦੇ ਹਰਨ, ਠੰਢੀਆਂ ਛਾਵਾਂ, ਵਗਦੇ ਪਾਣੀ, ਸਖੀਆਂ ਦੇ ਝੁੰਡ, ਮੁਸ਼ਕਣ ਘੋੜੀ ਉਤੇ ਬੈਠੀ ਮੈਂ ਹੱਥ ਵਿਚ ਤੀਰ ਕਮਾਨ, ਤਾਂਘਾਂ ਤਾਂਘਦੀ ਮਾਂ ਤੋਂ ਰਾਹ ਉਡੀਕਦਾ ਬਾਪੂ, ਮੱਥੇ ਟੇਕਦੀ ਪਰਜਾ ਕੀ ਏ ਸਾਰਾ ਸੰਸਾਰ ਮੇਰੇ ਸਰੀਰ ਲਈ ਹੈ? ਓਪਰਾ ਹੈ? ਕਿਉਂ ਜੋ ਏਹ ਆਖਦਾ ਹੈ ਕਿ ਤੂੰ ਸਰੀਰ ਨਹੀਂ ਹੈ ਤੇ ਜੇ ਮੈਂ ਸਰੀਰ ਨਹੀਂ ਹਾਂ ਤਾਂ ਏਹ ਸਰੀਰ ਨੂੰ ਚੰਗੇ ਲੱਗਣ ਵਾਲੇ ਸਾਰੇ ਅਡੰਬਰ ਬੀ ਮੇਰੇ ਨਾ ਹੋਏ। ਰਾਇ। ਹਾਇ! ਤਾਂ ਮੈਂ ਇਕੱਲੀ ਹਾਂ। ਜੇ ਸਰੀਰ ਮੇਰਾ ਨਹੀਂ ਤਾਂ ਮਾਂ ਤੇ ਬਾਪੂ ਜੀ ਬੀ ਮੇਰੇ ਨਹੀਂ, ਤੋਂ ਉਹ ਮੇਰੋ ਨਹੀਂ ਤਾਂ ਸਾਰੇ ਸੁਖ ਤੇ ਖੁਸ਼ੀਆਂ, ਜੋ ਉਹ ਦੇਂਦੇ ਹਨ, ਸਾਕ ਤੋ ਸਖੀਆਂ ਮੇਰੇ ਨਾ ਹੋਏ। ਹਾਇ! ਜੇ ਮੈਂ ਆਤਮਾਂ ਹਾਂ ਤਾਂ ਮੈਂ ਇਕੱਲੀ ਹਾਂ! ਇਸ ਵੇਲੇ ਮੇਰੀਆਂ ਅੱਖਾਂ ਅਗੇ ਇਕੱਲ ਰੂਪ ਬੰਨ੍ਹਕੇ ਆ ਗਈ! ਤਦੋਂ ਮੈਂ ਖੁਸ਼ੀਆਂ ਦੇ ਪੰਘੂੜੇ ਝੂਟਣ ਵਾਲੀ ਅੱਲ੍ਹੜ ਤੇ ਮੂਲੋਂ ਅਜਾਣ ਕੀ ਜਾਣਦੀ ਸਾਂ ਕਿ ਕੁਛ ਹੋਰ ਗੱਲ ਵੀ ਹੈ? ਚੰਗੇ ਦੀ ਗੱਲ ਸੋਚਦਿਆਂ ਮੇਰੇ ਉਦਾਲੇ 'ਇਕੱਲ ਆ ਗਈ। ਇਸ ਇਕੱਲ ਨੇ ਮੇਰੇ ਉਤੇ ਉਹ ਡਰ ਪਾਯਾ ਕਿ ਮੈਨੂੰ ਕੁਛ ਨਾ ਦਿੱਸੇ ਕਲੇਜਾ ਕੰਬੋ, ਲੂੰ ਕੰਡੇ ਹੋ ਗਏ, ਰੇਵਾਂ ਤੇ ਭੁੱਬਾਂ ਮਾਰਾਂ ਤੇ ਆਖਾਂ: ਹਾਇ! ਮੈਂ ਕਿਵੇਂ ਆਤਮਾਂ ਨਾ ਹੋਵਾਂ। ਜਿਉਂ ਜਿਉਂ ਮੈਂ ਸਹਿਮ ਖਾਵਾਂ ਤੇ ਡਰਾਂ ਤਿਉਂ ਤਿਉਂ ਉਹ ਇਕੱਲ ਵਧਦੀ ਜਾਵੇ ਤੇ ਮੈਂ ਟੁੱਟਦੀ ਜਾਵਾਂ, ਕਿੰਨੇ ਚਿਰ ਮਗਰੋਂ ਮੇਰੀਆਂ ਅੱਖਾਂ ਖੁੱਲ੍ਹੀਆਂ। ਹੁਣ ਮੈਂ ਉੱਠਣਾ ਚਾਹਾਂ, ਪਰ ਹੁਣ ਕੋਣ ਉੱਠੇ? ਜਿਨ੍ਹਾਂ ਮੇਰੀਆਂ ਲੱਤਾਂ ਨੇ ਸਾਰਾ ਸਾਰਾ ਦਿਨ ਬਨ ਕੱਢੇ ਸਨ ਉੱਠਣਾ ਭੁੱਲ ਗਈਆਂ। ਜਿਨ੍ਹਾਂ ਮੇਰੀਆਂ ਬਾਹਾਂ ਨੇ ਸ਼ੇਰ ਮਾਰੇ ਸਨ ਜ਼ਮੀਨ ਤੇ ਟੇਕ ਧਰਕੇ ਆਸਰਾ ਦੇਣਾ ਵਿਸਾਰ ਬੈਠੀਆਂ।

16 / 60
Previous
Next