ਫੇਰ ਮੈਨੂੰ ਖ੍ਯਾਲ ਆਯਾ ਕਿ ਮੈਂ ਬੇਦੋਸ਼ ਤੇ ਸਭ ਤੋਂ ਚੰਗੇ ਮਨੁੱਖ ਨੂੰ ਮਾਰਿਆ ਹੈ ਮੈਂ ਪਾਪ ਕੀਤਾ ਹੈ। ਮੇਰੇ ਪਾਪ ਦਾ ਡੰਨ ਮੈਨੂੰ ਇਸ ਨੇ ਇਹ ਦਿੱਤਾ ਹੈ ਜੋ ਮੈਨੂੰ ਇਕੱਲਿਆਂ ਕਰ ਦਿੱਤਾ ਸੂ। ਹਾਇ! ਹੁਣ ਮੈਂ ਸਦਾ ਦੁੱਖ ਭਰਾਂਗੀ,
ਮੈਂ ਆਪ ਨੂੰ ਇਸ ਇਕੱਲ ਵਿਚ ਸਦਾ ਵੇਖਾਂਗੀ,
ਕੋਈ ਮੇਰਾ ਨਹੀਂ,
ਮੈਂ ਕੱਲੀ ਹਾਂ?
ਹਾਇ ਹੁਣ ਤੋਂ ਮੈਂ ਨਿੱਤ ਰੋਇਆ ਕਰਾਂਗੀ ਤੇ ਇਕੱਲੀ ਦਿਨ-ਕਟੀ ਕਰਾਂਗੀ?
ਮੇਰੇ ਦਿਨ ਕੀਕੂ ਲੰਘਿਆ ਕਰਨਗੇ?
ਮੇਰੀ ਰਾਤ ਕੀਕੂੰ ਬੀਤਿਆ ਕਰੇਗੀ। ਜਦ ਸਾਰੇ ਹੀ ਮੇਰੇ ਨਹੀਂ ਤਦ ਓਪਰਿਆਂ ਦੇ ਸੁਖ ਮੈਂ ਕੀਕੂੰ ਲਵਾਂਗੀ?
ਨਾਲੇ ਉਹ ਆਖਦਾ ਹੈ; '
ਤੂੰ ਸੁਖ ਦਿਆ ਕਰ ਲਿਆ ਨਾ ਕਰ'
ਕਿੱਡੀ ਅਨਹੋਣੀ ਗੱਲ ਆਖੀ ਸੂ?
ਜਦ ਸਰੀਰ ਵੀ ਮੇਰਾ ਨਹੀਂ ਤਾਂ ਮੈਂ ਕਿਸੇ ਨੂੰ ਦਿਆ ਕੀ ਕਰਾਂ?
ਹੁੰਦਾ ਤਾਂ ਕੋਈ ਵੰਡਾਵੇ,
ਜਦ ਮੇਰੇ ਕੋਲ ਹੋਇਆ ਹੀ ਕੁਛ ਨਾ ਤਾਂ ਮੈਂ ਵੰਡ ਵੱਡਾਕੇ ਦਿਆਂਗੀ ਕੀਹ?
ਹੁਣ ਫੇਰ ਮੇਰੀਆਂ ਅਖਾਂ ਅਗੇ ਇਕ ਹਨੇਰਾ ਉਠਿਆ ਅਰ ਸਭ ਕੁਛ ਲੋਪ ਹੋ ਗਿਆ,
ਮੈਂ ਇਕੱਲੀ ਹਨੇਰੇ ਵਿਚ ਰਹਿ ਗਈ,
ਇਸ ਵੇਲੇ ਮੈਂ ਐਤਨਾ ਡਰੀ ਕਿ ਮੇਰੀਆਂ ਚੀਕਾਂ ਨਾਲ ਸਾਰਾ ਘਰ ਗੂੰਜ ਉਠਿਆ। ਮਾਂ ਭੱਜੀ ਆਈ ਤੇ ਮੈਨੂੰ ਝੋਲੀ ਵਿਚ ਪਾ ਲਿਆ। ਮੇਰਾ ਮੱਥਾ ਚੁੰਮੇ,
ਅੱਖਾਂ ਪੂੰਝੇ,
ਘੁੱਟੇ,
ਪਿਆਰ ਦੇਵੇ ਤੇ ਥਲਾਵਾਂ ਲਵੇ,
ਪਰ ਮੈਨੂੰ ਸੁਰਤ ਨਾ ਆਵੇ,
ਮੇਰੇ ਕਲੇਜੇ ਧੜਕਦੇ ਦੀ ਵਾਜ ਮਾਂ ਦੇ ਕੰਨਾਂ ਵਿਚ ਪਹੁੰਚੇ। ਮਾਂ ਨੇ ਮੇਰਾ ਮੂੰਹ ਧੋਤਾ,
ਮੇਰੇ ਅੰਦਰ ਪਾਣੀ ਦਾ ਘੁੱਟ ਪਾਇਆ ਤੇ ਪੁੱਛੇ: '
ਕੀ ਹੋਇਆ ਹੈ?"
ਜਾਂ ਮੈਂ ਅੱਖਾਂ ਖੋਲ੍ਹੀਆਂ ਤਾਂ ਆਖਿਆ: "ਅੰਮੀਏਂ! ਮੈਨੂੰ ਛੱਡ ਦੇਹ,
ਤੂੰ ਮੇਰੀ ਨਹੀਂ ਹੈਂ,
ਨਾਲੇ ਮੈਂ ਤੇਰੇ ਦਿੱਤੇ ਸੁਖਾਂ ਨੂੰ ਲੈਣਾ ਨਹੀਂ ਹੈ।" ਅੰਮੀਂ ਬਲਾਵਾਂ ਲੈਕੇ ਕਹਿਣ ਲੱਗੀ: "ਧੀਏ ਕਿਉਂ?"
ਤਾਂ ਮੈਂ ਆਖਿਆ: "ਅੰਮਾਂ! ਮੈਂ ਸਰੀਰ ਨਹੀਂ ਮੈਂ-ਮੈਂ ਆ.. ਤ... ਮਾਂ ਹਾਂ ਤੇ ਇਸ ਕਰਕੇ ਇਕੱਲੀ ਹਾਂ ਤੇ ਇਕੱਲਿਆਂ ਮੈਨੂੰ ਡਰ ਲੱਗਦਾ ਹੈ,
ਉਹ ਡਰ ਮੈਨੂੰ ਖਾ ਰਿਹਾ ਹੈ ਤੇ ਖਾ ਜਾਵੇਗਾ,
ਜਾਹ ਮਾਂ ਤੂੰ ਸਉਂ ਮੈਨੂੰ ਚੰਗੇ ਮਨੁੱਖ ਨੇ ਮੇਰੇ ਅਪ੍ਰਾਧਾਂ ਦਾ ਝੰਨ ਦਿੱਤਾ ਹੈ,
ਹੁਣ ਮੈਨੂੰ ਇਕੱਲ ਪਈ ਖਾਂਦੀ ਹੈ,
ਤੂੰ ਜਾਹ,
ਮੈਂ ਉਸ ਨੂੰ ਆਖਦੀ ਹਾਂ ਕਿ ਤੀਰ ਲੈਕੇ ਮੈਨੂੰ ਖੋਤ ਦੇਵੇ,
ਮੈਂ ਇਸ ਤਰ੍ਹਾਂ ਮਰਨ ਨੂੰ ਤਿਆਰ ਹਾਂ,
ਪਰ ਇਹ ਆਤਮਾ ਬਣਕੇ ਇਕੱਲ ਦੇ ਹੱਥੋਂ ਐਸ ਤਰ੍ਹਾਂ ਮਰਨਾ ਬੜੀ ਪੀੜ ਦੇਂਦਾ ਹੈ ਜੋ ਪੀੜ ਕਿ ਝੱਲੀ ਨਹੀਂ ਜਾਂਦੀ।"
ਇਹ ਸੁਣਕੇ ਮਾਂ ਨੂੰ ਰੋਹ ਚੜ੍ਹ ਗਿਆ, ਕਹਿਣ ਲਗੀ: "ਹੁਣੇ ਇਸ ਕਮਲੇ ਨੂੰ ਕਬਰਸਤਾਨ ਭੇਜਕੇ ਜੀਉਂਦਾ ਦਬਵਾ ਦੇਂਦੀ ਹਾਂ ਜੋ ਮੇਰੀ ਸੁੱਖੇ-ਲੱਧੀ ਧੀ ਨੂੰ