Back ArrowLogo
Info
Profile
ਡਰਾਉਂਦਾ ਹੈ ਅਰ ਨਿਰਭੈ ਸ਼ੇਰ ਬਚੜੀ ਦਾ ਕਲੇਜਾ ਕੱਢ ਰਿਹਾ ਹੈ, ਇਸ ਡੈਣ ਥਾਵੇ ਦੇ ਹੁਣੇ ਡੱਕਰੇ ਕਰਾਉਂਦੀ ਹਾਂ।" ਇਹ ਸੁਣਕੇ ਮੇਰੀ ਜਾਨ ਨਿਕਲੀ, ਮੈਂ ਦੋਸ਼ੀ ਟਹਿਲਣ ਵਾਂਗ ਮਾਂ ਦੇ ਪੈਰ ਫੜ ਲਏ ਤੇ ਆਖਿਆ: "ਅੰਮੀ ਹੋਰ ਪਾਪ ਨਾਂ ਕਰੀਂ। ਮੈਂ ਪਾਪ ਕੀਤਾ ਹੈ, ਬਦਲਾ ਦੇਣਾ ਹੈ। ਇਹੋ ਗੱਲ ਪੰਡਤ ਜੀ ਆਖਦੇ ਹੁੰਦੇ ਸਨ ਕਿ ਨਾ? ਫੇਰ ਤੁਸੀਂ ਕਿਉਂ ਉਸ ਨਿਰਦੇਸ਼ੇ ਨੂੰ ਹੋਰ ਦੁਖ ਦੇਂਦੇ ਹੋ, ਜਿਸ ਨੂੰ ਮੈਂ ਅਗੇ ਦੁਖ ਦਿਤਾ ਹੈ ਤੇ ਹੁਣ ਪਾਪ ਦਾ ਫਲ ਮੈਨੂੰ ਲੱਗਾ ਹੈ ਕਿ ਮੈਂ ਇਕੱਲੀ ਹੋ ਗਈ ਹਾਂ; ਮੈਂ ਤਾ ਫਲ ਭੋਗਾਂਗੀ, ਪਰ ਤੂੰ ਜਾਹ ਅਰਾਮ ਕਰ, ਜਾਹ ਅੰਮੀਂ! ਤੂੰ ਜਾਹ"। ਮਾਂ ਜਾਵੇ ਨਾ, ਦੰਦੀਆਂ ਕਰੀਚੋ, ਤੇ ਮੈਂ ਟੋਰਾਂ, ਛੋਕੜ ਮੈਂ ਕਿਹਾ, "ਜੇ ਤੁਸਾਂ ਏਸ ਚੰਗੇ ਮਨੁੱਖ ਨੂੰ ਕੁਛ ਆਖਿਆ ਤਾਂ ਮੈਂ ਆਪੇ ਆਪਣੇ ਕਲੇਜੇ ਵਿਚ ਤੀਰ ਖੇਭ ਲਵਾਂਗੀ", ਤਾਂ ਮਾਂ ਟਲੀ, ਪਰ ਭਰੀ ਪੀਤੀ ਹੋਈ ਹੀ ਗਈ। ਹੁਣ ਮੈਂ ਉਸੇ ਇਕੱਲ ਦੇ ਸਹਿਮ ਵਿਚ ਬੈਠੀ ਸਾਂ, 'ਤੂੰ ਆਤਮਾ ਹੈ" ਏਹ ਅਵਾਜ਼ ਮੇਰੇ ਕੰਨਾਂ ਵਿਚ ਗੂੰਜ ਰਹੀ ਸੀ ਕਿ ਅਚਾਨਕ ਚੇਤਾ ਆਇਆ ਕਿ ਚੰਗੇ ਮਨੁੱਖ ਨੇ ਤਾਂ ਗਲਾਂ ਬੀ ਕੀਤੀਆਂ ਸਨ ਕਿ ਤੂੰ ਉੱਚੀ ਹੈਂ। ਮੈਂ ਉਂਚੀ ਹਾਂ, ਪਰਬਤ ਦੀ ਚੋਟੀ ਉੱਚੀ ਹੁੰਦੀ ਹੈ, ਸੌ ਬੀ ਇਕਲੀ ਤੇ ਉਜਾੜ ਹੁੰਦੀ ਹੈ। ਬੱਦਲ ਉੱਚੇ ਹੁੰਦੇ ਹਨ, ਪਰ ਸੁੰਨਸਾਨ ਹਨ, ਚੰਦ ਉਂਚਾ ਹੈ, ਪਰ ਉਹ ਬੀ ਇਕੱਲਾ ਹੈ, ਸੂਰਜ ਉੱਚਾ ਹੈ ਸੋ ਬੀ ਇਕੱਲਾ ਹੈ। ਜੇ ਮੈਂ ਉੱਚੀ ਹੋਈ ਤਾਂ ਬੀ ਇਕੱਲੀ ਹੀ ਹੋਈ ਨਾ। ਹਾਇ! ਮੈਂ, ਕੀਹ ਕਰਾਂ? ਇਕੱਲ ਖਾਂਦੀ ਹੈ।

'ਤੂੰ ਆਤਮਾ ਹੈਂ ਤੇਰੇ ਵਿਚ ਮੋਹ ਨਹੀਂ", ਤਦੇ ਮੈਂ ਅੱਜ ਮਾਂ ਨੂੰ ਗੁੱਸੇ ਕਰ ਲਿਆ ਹੈ? ਚੰਗੇ ਨੇ ਕਿਹਾ ਸੀ 'ਤੂੰ ਬੇਲੋੜ ਹੈਂ, ਬੇਲੋੜ ਹੋ, ਅਚਾਹ ਹੋ ਪਰ ਮੈਨੂੰ ਰੋਟੀ ਦੀ ਤਾਂ ਲੋੜ ਹੈ, ਇਸ ਤੋਂ ਬੇਲੋੜ ਕੀਕੂ ਹੋਵਾਂ? ਤੋਂ ਜੇ ਮੇਰਾ ਕੋਈ ਨਹੀਂ, ਫੇਰ ਮੈਂ ਰੋਟੀ ਕਿੱਥੋਂ ਖਾਵਾਂਗੀ। ਕੋਈ ਬਹੁੜੇ ਵੇ ਮੈਨੂੰ, ਹਾਇ! ਮੈਂ ਕਿਵੇਂ ਆਤਮਾਂ ਨਾ ਹੋਵਾਂ? ਮੈਂ ਸੁਖ ਦਿਆ ਕਰਾਂਗੀ, ਲਵਾਂਗੀ ਨਹੀਂ, ਰੋਟੀ ਆਪ ਪਕਾਵਾਂਗੀ, ਪਾਣੀ ਆਪ ਭਰਾਂਗੀ, ਮੰਜਾ ਆਪ ਡਾਹਵਾਂਗੀ, ਕਪੜੇ ਆਪ ਧੋਵਾਂਗੀ, ਪਰ ਇਹ ਬੀ ਕਿਕੂੰ ਕਰਾਂਗੀ? ਮੈਂ ਜਦ ਦੇਹ ਨਹੀਂ, ਤਾਂ ਦੋਹ ਦੇ ਕੰਮ ਕੀਕੂੰ ਕਰਾਂਗੀ? ਆਤਮਾ ਹਾਂ, ਸਭ ਤੋਂ ਅੱਡ ਹਾਂ, ਸਰੀਰ ਤੋਂ ਅੱਡ ਹੋਈ ਹੁਣ ਮੈਂ ਇਸੇ ਧੁਨਿ ਵਿਚ ਇਕੱਲੀ ਰਹਾਂਗੀ ਤੇ ਇਕੱਲ ਮੈਨੂੰ ਖਾਯਾ ਕਰੇਗੀ ਤੇ ਮੈਂ ਸੁੱਕਕੇ ਮਰ ਜਾਵਾਂਗੀ!

ਮੈਂ ਇਨ੍ਹਾਂ ਵਹਿਮਾਂ ਵਿਚ ਰੁੜ੍ਹ ਰਹੀ ਸਾਂ, ਕਿ ਚੰਗੇ ਮਨੁੱਖ ਦੇ ਫੇਰ ਨੈਣ ਖੁੱਲ੍ਹੇ ਤੇ ਤੱਕਕੇ ਮੁਸਕ੍ਰਾਏ । ਬੁੱਲ੍ਹ ਮੁਸਕ੍ਰਾਏ ਤੇ ਨੈਣ ਮੈਂ ਵਲ ਭਰ ਕੇ ਤੱਕੇ ਤਾ ਮੈਨੂੰ ਜਾਨ

18 / 60
Previous
Next