ਉਸ ਨੇ ਫੇਰ ਆਖਿਆ" ਪਰਮਾਤਮਾ ਹਰਦਮ ਤੇਰੇ ਨਾਲ ਹੈ, ਤੂੰ ਉਸ ਵਲ ਨਹੀਂ ਤੱਕਦੀ ਉਹ ਤੈਨੂੰ ਦੇਖਦਾ ਹੈ। ਤੂੰ ਸੌਂ ਜਾਂਦੀ ਹੈਂ ਉਹ ਜਾਗਦਾ ਹੈ, ਤੂੰ ਜੇ ਕਰਦੀ ਹੈਂ ਉਹ ਦੇਖਦਾ ਹੈ, ਜੋ ਸੋਚਦੀ ਹੈ, ਉਹ ਜਾਣਦਾ ਹੈ। ਪਰ ਤੂੰ ਉਸਨੂੰ ਨਹੀਂ ਦੇਖਦੀ ਨਾ ਜਾਣਦੀ"। ਆਹ! ਹੁਣ ਮੇਰੇ ਤੇ ਹੋਰ ਡਰ ਛਾਯਾ। ਮੈਂ ਦਿਲ ਨੂੰ ਕਹਾਂ, ਮੇਰੇ ਨਾਲ ਕੋਈ ਲੁਕਕੇ ਰਹਿੰਦਾ ਹੈ ਜੋ ਮੇਰੇ ਸਾਰੇ ਕੰਮਾਂ ਨੂੰ ਵੇਂਹਦਾ ਹੈ, ਦਿੱਸਦਾ ਨਹੀਂ ਪਰ ਦੇਖਦਾ ਹੈ। ਸੋ ਫੇਰ ਨਾਲ ਤਾਂ ਹੋਇਆ, ਪਰ ਨਾ ਹੋਏ ਜਿਹਾ ਹੋਇਆ। ਹਾਇ! ਮੈਂ ਕਿਵੇਂ ਆਤਮਾਂ ਨਾ ਹੋਵਾਂ? ਜੇ ਉਹ ਵੇਂਹਦਾ, ਜਾਣਦਾ ਤੇ ਸੁਣਦਾ ਹੈ; ਤਾਂ ਮੈਂ ਹਰ ਕੰਮ ਕਰਨ ਲੱਗਿਆ ਅਰਕਿਆਂ ਕਰਾਂਗੀ, ਬੋਲਣ ਲੱਗੇ ਸੋਚਿਆ ਕਰਾਂਗੀ ਤੇ ਸੋਚਣ ਲੱਗਿਆਂ ਕੀ ਕਰਿਆ ਕਰਾਂਗੀ? ਡੁੱਬ ਜਾਇਆ ਕਰਾਂਗੀ ?
ਫੇਰ ਮੈਂ ਉਸ ਨੂੰ ਕਿਹਾ: "ਹੇ ਚੰਗੇ ਮਨੁੱਖ! ਮੈਂ ਪਾਪ ਕੀਤਾ ਹੈ, ਮੈਂਨੂੰ ਡੰਨ ਦੇਹ, ਪਰ ਐਡਾ ਕਰੜਾ ਨਾ ਦੇਹ'। ਪਰ ਉਸ ਦੀਆਂ ਅੱਖਾਂ ਬੰਦ ਸਨ ਜੇ ਫੇਰ ਸਾਰਾ ਦਿਨ ਨਾ ਖੁੱਲ੍ਹੀਆਂ ਤੇ ਮੈਂ ਡੋਲਦੀ ਡਰਦੀ, ਸੋਚਦੀ, ਡੁਬਦੀ ਤਰਦੀ ਪਰ ਉਸ ਦੇ ਕੋਲ ਹੀ ਬੈਠੀ ਰਹੀ। ਪਿਤਾ ਜੀ ਆਏ ਮੈਂ ਭੇਜਕੇ ਉਨ੍ਹਾਂ ਦੇ ਗਲ ਨਾਲ ਜਾ ਲੱਗੀ, ਉਹ ਬੀ ਕੁਛ ਉਦਾਸ ਜਿਹੇ ਆਏ। ਮੇਰਾ ਚਿਹਰਾ ਵੇਖਕੇ ਹੋਰ ਉਦਾਸ ਹੋ ਗਏ, ਮੈਨੂੰ ਗਲ ਲਾਉਣ ਲੱਗਾ ਤਾ ਮੈਂ ਰਤਾਕ ਅਝਕੀ, ਪਰ ਉਨ੍ਹਾਂ ਨੇ ਜੋਤੀ