Back ArrowLogo
Info
Profile
ਛਾਤੀ ਨਾਲ ਮੇਰਾ ਸਿਰ ਲਾਕੇ ਘੁੱਟਿਆ ਤੇ ਸਿਰ ਤੇ ਹੱਥ ਫੇਰਕੇ ਮੈਨੂੰ ਪਿਆਰ ਦਿੱਤਾ। ਜਿਸ ਵੇਲੇ ਕਿ ਉਨ੍ਹਾਂ ਦਾ ਹੱਥ ਮੇਰੇ ਸਿਰ ਤੇ ਪਿਆਰ ਨਾਲ ਛੁਹਿਆ ਮੇਰੇ ਡੁਸਕਾਰੇ ਨਿਕਲ ਗਏ ਤੇ ਤੱਤੇ ਤੱਤੇ ਹੰਝੂ ਉਨ੍ਹਾਂ ਦੀ ਛਾਤੀ ਤੇ ਵਗ ਤੁਰੇ। ਇਹ ਵੇਖਕੇ ਉਹ ਰਾਠ, ਰਾਠਾਂ ਵਿਚ ਬੀ ਨਾਮਣਾ ਪਾ ਚੁਕਾ ਰਾਨ ਪਿਤਾ, ਠੰਢਾ ਸਾਹ ਲੈ  ਕੇ ਬੋਲਿਆ, "ਧੀਏ! ਹੋਸ਼ ਕਰ, ਤੇਰਾ ਦੁਖ ਹੁਣੇ ਦੂਰ ਕਰਾਂ, ਪਰ ਤੇਰਾ ਪਿਆਰ ਹੀ ਕੁਛ ਨਹੀਂ ਕਰਨ ਦਿੰਦਾ"। ਮੈਂ ਕੁਛ ਨਾ ਬੋਲੀ, ਮੈਨੂੰ ਇਕ ਠੰਢ ਪੈ ਰਹੀ ਸੀ, ਪਿਤਾ ਦੇ ਪਿਆਰ ਵਿਚ ਇਕ ਸੁਖ ਮਿਲ ਰਿਹਾ ਸੀ, ਮੈਂ ਖੁਸ਼ ਹੋ ਰਹੀ ਸਾਂ, ਚੇਤਾ ਆਉਂਦਾ ਸੀ ਕਿ ਸੁਖ ਦੇਣਾ ਹੈ, ਲੈਣਾ ਨਹੀਂ, ਪਰ ਮੈਂ ਐਸੀ ਜੀ-ਭਿਆਣੀ ਹੋ ਚੁਕੀ ਸਾਂ ਕਿ ਹੁਣ ਮੈਥੋਂ ਪਿਤਾ ਦੇ ਲਾਡ ਤੇ ਦਿਲਾਸੇ ਦਾ ਸੁਖ ਛਡਿਆ ਨਹੀਂ ਸੀ ਜਾਂਦਾ। ਮੈਨੂੰ ਹੁਣ ਧਿਰਾਸ ਹੋ ਗਿਆ ਕਿ ਮੈਨੂੰ ਖਾਣ ਵਾਲੀ ਇਕੱਲ ਤੋਂ ਰਾਖੀ ਕਰਨ ਵਾਲੇ ਬਾਪੂ ਜੀ ਆ ਗਏ ਹਨ। ਬਾਪੂ ਜੀ ਨੇ ਫੇਰ ਮੈਨੂੰ ਸਮਝਾਯਾ। ਜਦ ਮੈਂ ਉਨ੍ਹਾਂ ਨੂੰ ਆਪਣਾ ਦੁਖ ਦੱਸਿਆ ਉਹ ਹੱਸ ਪਏ, ਆਖਣ ਲਗਾ:-ਕਾਕੀ! ਤੇਰਾ ਭੋਲਾਪਨ ਤੇਰਾ ਵੈਰੀ ਹੋ ਰਿਹਾ ਹੈ।  ਮੈਂ ਤੈਨੂੰ ਬੜੀ ਸਾਦਗੀ, ਸਿੱਧੇ ਤੇ ਭੋਲੇਪਨ ਵਿਚ ਪਾਲਿਆ ਹੈ, ਤੈਨੂੰ ਦੁਨੀਆਂ ਤੇ ਦੀਨ ਦੀ ਸਾਰ ਨਹੀਂ। ਬੱਚੀਏ! ਹੋਸ਼ ਕਰ ਤੇ ਸਮਝ ਜੋ ਕੁਛ ਤੈਨੂੰ ਉਸ ਨੇ ਆਖਿਆ ਹੈ ਉਸ ਤੋਂ ਮਲੂਮ ਹੁੰਦਾ ਹੈ ਕਿ ਉਹ ਸਾਧੂ ਹੈ; ਅਰ ਉਸ ਨੇ ਤੇਰੇ ਤੋਂ ਬਦਲਾ ਨਹੀਂ ਲਿਆ। ਜੋ ਗੱਲ ਉਹ ਚੰਗੀ ਜਾਣਦਾ ਸੀ ਉਸ ਨੇ ਤੈਨੂੰ ਆਖੀ ਹੈ। ਤੂੰ ਬੜੀ ਭੇਲੀ ਹੈਂ, ਜੋ ਓਦੋਂ ਇਕ ਵੇਰ ਪੰਡਤ ਨੇ ਪਾਪ ਪੁੰਨ ਦੀ ਗੱਲ ਆਖੀ ਸੀ ਤਾਂ ਤੂੰ ਜੀ ਨੂੰ ਲਾ ਲਈ ਤੇ ਉਠੱਕੇ ਨੱਸ ਗਈ ਜੋ ਕੋਈ ਹੋਰ ਗੱਲ ਨਾ ਆਖ ਦੇਵੇ, ਜਿਸ ਨਾਲ ਮੇਰਾ ਜੀ ਨਿੱਕਾ ਨਾ ਹੋ ਜਾਵੇ। ਤੇ ਜੇ ਇਸ ਨੇ ਕਹਿ ਦਿੱਤਾ ਹੈ ਕਿ ਤੂੰ ਆਤਮਾਂ ਹੈਂ ਤਾ ਡਰ ਦੇ ਨਾਲ ਹੀ ਸਾਰੀ ਨਪੀੜੀ ਜਾ ਰਹੀ ਹੈ। ਕਾਕੀ! ਏਹ ਗੱਲਾਂ ਹਨ ਜੋ ਵਿਹਲੇ ਰਹਿਣ ਵਾਲੇ ਲੋਕ  ਸਾਨੂੰ ਸੁਣਾਕੇ ਆਪਣੀ ਉਦਰ ਪੂਰਨਾ ਕਰਦੇ ਹਨ, ਇਨ੍ਹਾਂ ਗੱਲਾਂ ਵਿਚ ਕੁਛ ਨਹੀਂ ਹੁੰਦਾ। ਤੂੰ ਸਿੱਧੀ ਤੇ ਸਾਫ ਹੈਂ, ਅੰਦਰੋਂ ਬਾਹਰੋਂ ਇਕ ਹੈਂ, ਜੋ ਸੁਣਦੀ ਹੈਂ ਉਸ ਦੇ ਮਗਰ ਸਾਲ ਵਿਚ ਟੁਰ ਪੈਂਦੀ ਹੈ ਤੇ ਸ਼ੁਦੈਣ ਹੋ ਹੋ ਜਾਂਦੀ ਹੈ। ਤਕੜੀ ਹੋ, ਬਹਾਦਰਾਂ ਦੀ ਸੰਤਾਨ ਬਹਾਦਰ ਹੁੰਦੀ ਹੈ। ਕੱਲ ਮੇਰੇ ਨਾਲ ਚੱਲ; ਇਕ ਸ਼ੇਰ ਨੇ ਬੇਲੇ ਵਿਚ ਇਕ ਸਿਪਾਹੀ ਮਾਰਿਆ ਹੈ ਓਸ ਨੂੰ ਭਾਲਣਾ ਤੇ ਮਾਰਨਾ ਹੈ। ਸ਼ਿਕਾਰ ਵਿਚ ਚੱਲਕੇ ਤੇਰਾ ਜੀ ਖਿੜ ਆਵੇਗਾ।
20 / 60
Previous
Next