Back ArrowLogo
Info
Profile

ਸੇਧ ਬੱਧੀ, ਪੈਰਾਂ ਨੇ ਹੀਲਾ ਕੀਤਾ, ਮਨ ਨੇ ਸੁੱਖਾਂ ਸੁੱਖੀਆਂ। ਉਹ ਗੁੰਬਦ ਆ ਗਿਆ, ਭਾਗ ਚੰਗੇ ਸਨ, ਉਹ ਨਿੱਗਰ ਬੁਰਜੀ ਨਾ ਨਿਕਲੀ, ਇਕ ਬੂਹਾ ਸੀ ਜਿਸ ਨੂੰ ਚੂਥੀ ਤਖਤਾ ਨਹੀਂ ਸੀ। ਪਰ ਅੰਦਰ ਖੁੱਲ੍ਹੇ ਬੈਠਣ ਤੇ ਗੋਡੇ ਜੋੜਕੇ ਲੇਟਣ ਜੋਗੀ ਥਾਂ ਸੀ। ਪਹਿਲੇ ਤਾਂ ਕਦਮ ਧਰਦਿਆਂ ਕਿਸੇ ਬੀਤ ਚੁਕੇ ਸਮੇਂ ਦੇ ਕਿਸੇ ਭਲੇ ਪੁਰਖ ਦੀ ਵਿਭੂਤੀ ਦੇ ਆਰਾਮ ਅਸਥਾਨ ਹੋਣ ਦੇ ਅਦਬ ਨੇ ਮਨ੍ਹੇ ਕੀਤਾ ਕਿ ਕਦਮ ਸੰਭਾਲਕੇ ਰਖ, ਪਰ ਫੇਰ ਉਸ ਭਲਿਆਈ ਦੇ ਖਿਆਲ ਨੇ ਆਖਿਆ ਕਿ ਜੀਉਂਦਿਆਂ ਜਿਹੜੇ ਸੁਖ ਦੇਕੇ ਭਲੇ ਅਖਾਏ ੳਹ ਮਰਕੇ ਆਪਣੇ ਦੁਆਰੇ ਆਏ ਅਤਿਥੀ ਦੇ ਦੁਖ ਦੂਰ ਕਰਨੋਂ ਕਦ ਪਰੋ ਹਟਣਾਂ ਪਸਿੰਦ ਕਰਨਗੇ? ਇਹ ਵੀਚਾਰਕੇ ਮੈਂ ਵਧਵੇਂ ਛੱਜੇ ਹੇਠ ਆ ਖੜੋਤਾ, ਜੁੱਤੀ ਲਾਰੀ, ਕਪੜੇ ਉਤਾਰਕੇ ਰੱਖੇ ਖੜੀਆ ਖੋਲ੍ਹਿਆ। ਬਾਹਰਲਾ ਹਿੱਸਾ ਭਿੱਜ ਚੁਕਾ ਸੀ, ਪਰ ਅੰਦਰੋਂ ਇਕ ਚਾਦਰ, ਕਛਹਿਰਾ, ਕੁੜਤਾ ਤੇ ਦੁਪੱਟਾ ਕੁਛ ਸੁੱਕੇ ਨਿਕਲ ਆਏ। ਪਿੰਡਾ ਪੂੰੜਕੇ ਏਹ ਟੱਲੋ ਲਾ ਲਏ ਤੋਂ ਉਸ ਨਿੱਕੇ ਜਿਹੇ ਅੰਦਰ ਜਾ ਡੇਰਾ ਲਾਇਆ। ਨਿੱਘ ਆ ਗਈ ਸਰੀਰ ਨੂੰ ਕੁਛ ਸੁਖ ਹੋ ਗਿਆ। ਪਾਲੇ ਤੇ ਪੈਂਡੇ ਵਲੋਂ ਜਾਂ ਤਾਨ ਮੁੜਿਆ ਤਾਂ ਆਪਣੇ ਸੁਖ ਵਲ ਆ ਗਿਆ, ਸੁਖ ਵਲੋਂ ਸੁਖ ਦੇ ਕਾਰਨ ਵੱਲ ਜਾ ਪਿਆ। 'ਆਹ! ਜੋ ਇਹ ਥਾਉਂ ਨਾ ਲੱਝਦਾ ਤਾਂ ਰੱਬ ਜਾਣੇ ਮੇਰਾ ਕੀ ਹਾਲ ਹੁੰਦਾ? ਕਿਸ ਸੁਭਾਗੋ ਹੱਥਾਂ ਨੇ ਇਹ ਥਾਉਂ ਬਣਾਯਾ ਹੋਊ? ਕੀਹ ਜਾਣੀਏ ਮੇਰੀ ਹੀ ਜਾਨ ਰੱਖਿਆ ਕਰਨ ਲਈ ਕਿਸੇ ਨੇ ਕਿਸੇ ਬੀਤ ਗਏ ਸਮੇਂ ਇਹ ਮਸਾਲਾ ਕੰਨਾ ਕਰਾਇਆ ਹੋਊ?' ਹੁਣ ਸੋਚ ਫੁਰੀ ਕਿ 'ਇਹ ਗੁਰਦੁਆਰਾ ਬੀ ਨਹੀਂ, ਮੰਦਰ ਬੀ ਨਹੀਂ, ਸਮਾਧ ਬੀ ਨਹੀਂ ਜਾਪਦੀ ਹੈ ਤਾਂ ਕੀਹ ਹੈ?' ਫੇਰ ਮਨ ਨੇ ਕਿਹਾ: 'ਬੂਟੇ ਗਿਣਨ ਨਾਲ ਕੀ ਕੰਮ ਹੈ ਅੰਬ ਛਕਣੇ ਚਾਹੀਏ। ਸੁਖ ਮਿਲ ਗਿਆ ਤੇ ਸਾਈਂ ਨੇ ਦਿੱਤਾ ਹੈ, ਸ਼ੁਕਰ ਕਰ ਤੇ ਜਿੰਨੀ ਕੁ ਥਾਂ ਆਯਾ ਦੇਵੇ ਉੱਨਾ ਕੁ ਨਿੱਸਲ ਹੋ ਜਾ'। ਜਾਂ ਨਿੱਸਲ ਹੋਇਆ ਤਾਂ ਥੋੜੇ ਹੀ ਚਿਰ ਵਿਚ ਚੂਨੇ ਗ਼ਚ ਕੰਧਾਂ ਤੇ ਡਾਟ ਵਾਲੀ ਛੱਤ ਦੀ ਸਫੇਦੀ ਉਤੇ ਫਿਰਦੀ ਫਿਰਦੀ ਨਜ਼ਰ ਭਰੋਰੀ ਹੋਕੇ ਅੱਖਾਂ ਵਿਚ ਮੁੜੀ ਤੇ ਪੁਤਲੀਆਂ ਥਾਣੀ ਥੱਲੇ ਲਹਿਕੇ ਮੈਨੂੰ ਨੀਂਦ ਵਿਚ ਸੁਆਲ ਗਈ।

ਜਦ ਮੈਂ ਸੌਂ ਗਿਆ ਤਾਂ ਉਸ ਥਾਉਂ ਵਿਚ ਚਾਨਣਾ ਹੋ ਗਿਆ ਅਤੇ ਉਸ ਚਾਨਣੇ ਵਿਚ ਕੁਛ ਸੂਰਤ ਦਾ ਭੁਲਾਵਾ ਪੈਣ ਲਗ ਪਿਆ। ਪਰ ਮਗਰੋਂ ਇਕ ਚੰਗੀ ਨੁਹਾਰ, ਚਿੱਟੇ ਰੰਗ ਦੀ ਸੁਡੌਲ ਝੀਲ ਦੀ ਇਸਤ੍ਰੀ ਨਜ਼ਰ ਪਈ, ਜਿਸ ਦੇ ਚਿਹਰੇ ਤੇ ਸੁਖ ਦੀ ਚਮਕ ਤੇ ਸਾਂਤੀ ਦੀ ਦਮਕ ਸੀ, ਅੱਖਾਂ ਸਾਫ, ਉੱਚੀਆਂ ਤੇ ਪ੍ਯਾਰ

2 / 60
Previous
Next